ਲੋਕ ਸਭਾ ਚੋਣਾਂ : ਦੂਜੇ ਪੜਾਅ 'ਚ ਦੁਪਹਿਰ 1 ਵਜੇ ਤੱਕ ਲਗਭਗ 40 ਫੀਸਦੀ ਵੋਟਿੰਗ
ਨਵੀਂ ਦਿੱਲੀ, 26 ਅਪ੍ਰੈਲ (ਹਿ.ਸ.)। ਲੋਕ ਸਭਾ ਚੋਣਾਂ ਲਈ ਦੂਜੇ ਪੜਾਅ ਦੀ ਵੋਟਿੰਗ ਸ਼ੁੱਕਰਵਾਰ ਨੂੰ ਜਾਰੀ ਹੈ। ਇਸ ਪੜਾਅ '
26


ਨਵੀਂ ਦਿੱਲੀ, 26 ਅਪ੍ਰੈਲ (ਹਿ.ਸ.)। ਲੋਕ ਸਭਾ ਚੋਣਾਂ ਲਈ ਦੂਜੇ ਪੜਾਅ ਦੀ ਵੋਟਿੰਗ ਸ਼ੁੱਕਰਵਾਰ ਨੂੰ ਜਾਰੀ ਹੈ। ਇਸ ਪੜਾਅ 'ਚ 13 ਸੂਬਿਆਂ ਦੀਆਂ 88 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਦੁਪਹਿਰ 1 ਵਜੇ ਤੱਕ ਔਸਤਨ 40 ਫੀਸਦੀ ਵੋਟਿੰਗ ਹੋ ਚੁੱਕੀ ਹੈ।

ਦੁਪਹਿਰ 1 ਵਜੇ ਤੱਕ ਅਸਾਮ 'ਚ 46.31 ਫੀਸਦੀ, ਬਿਹਾਰ 'ਚ 33.80 ਫੀਸਦੀ, ਛੱਤੀਸਗੜ੍ਹ 'ਚ 53.09 ਫੀਸਦੀ, ਜੰਮੂ-ਕਸ਼ਮੀਰ 'ਚ 42.88 ਫੀਸਦੀ, ਕਰਨਾਟਕ 'ਚ 38.23 ਫੀਸਦੀ, ਕੇਰਲ 'ਚ 39.26 ਫੀਸਦੀ, ਮੱਧ ਪ੍ਰਦੇਸ਼ 'ਚ 38.96 ਫੀਸਦੀ, ਮਹਾਰਾਸ਼ਟਰ 'ਚ 31.77 ਫੀਸਦੀ, ਮਣੀਪੁਰ ਵਿੱਚ 54.26 ਫੀਸਦੀ, ਰਾਜਸਥਾਨ ਵਿੱਚ 40.39 ਫੀਸਦੀ, ਤ੍ਰਿਪੁਰਾ ਵਿੱਚ 54.47 ਫੀਸਦੀ, ਉੱਤਰ ਪ੍ਰਦੇਸ਼ ਵਿੱਚ 35.73 ਫੀਸਦੀ ਅਤੇ ਪੱਛਮੀ ਬੰਗਾਲ ਵਿੱਚ 47.29 ਫੀਸਦੀ ਵੋਟਿੰਗ ਹੋਈ ਹੈ। ਇਸ ਤੋਂ ਇਲਾਵਾ ਰਾਜਸਥਾਨ ਦੀ ਬਾਗੀਦੌਰਾ ਸੀਟ 'ਤੇ 51.50 ਫੀਸਦੀ ਵੋਟਿੰਗ ਹੋਈ ਹੈ।

ਇਸ ਪੜਾਅ ਵਿੱਚ ਅਸਾਮ ਦੀਆਂ ਪੰਜ ਕਰੀਮਗੰਜ, ਸਿਲਚਰ, ਮੰਗਲਦਾਈ, ਨਵਗੌਂਗ ਅਤੇ ਕਾਲੀਆਬੋਰ; ਬਿਹਾਰ ਦੀਆਂ ਪੰਜ ਕਿਸ਼ਨਗੰਜ, ਕਟਿਹਾਰ, ਪੂਰਨੀਆ, ਭਾਗਲਪੁਰ ਅਤੇ ਬਾਂਕਾ; ਛੱਤੀਸਗੜ੍ਹ ਦੀਆਂ ਤਿੰਨ ਰਾਜਨੰਦਗਾਂਵ, ਮਹਾਸਮੁੰਦ ਅਤੇ ਕਾਂਕੇਰ; ਜੰਮੂ ਅਤੇ ਕਸ਼ਮੀਰ ਦਾ ਇੱਕ ਜੰਮੂ; ਕਰਨਾਟਕ ਦੀਆਂ 14 ਉਡੁਪੀ, ਚਿਕਮਗਲੂਰ, ਹਾਸਨ, ਦੱਖਣੀ ਕੰਨੜ, ਚਿਤਰਦੁਰਗਾ, ਤੁਮਕੁਰ, ਮਾਂਡਿਆ, ਮੈਸੂਰ, ਚਾਮਰਾਜਨਗਰ, ਬੈਂਗਲੁਰੂ ਦਿਹਾਤੀ, ਬੈਂਗਲੁਰੂ ਉੱਤਰੀ, ਬੈਂਗਲੁਰੂ ਕੇਂਦਰੀ, ਬੈਂਗਲੁਰੂ ਦੱਖਣੀ, ਚਿਕਬੱਲਾਪੁਰ ਅਤੇ ਕੋਲਾਰ ਸੀਟਾਂ 'ਤੇ ਵੋਟਿੰਗ ਹੋ ਰਹੀ ਹੈ।

ਕੇਰਲ ਦੀਆਂ 20 ਕਾਸਰਗੋਡ, ਕੰਨੂਰ, ਵਟਕਾਰਾ, ਵਾਇਨਾਡ, ਕੋਝੀਕੋਡ, ਮੱਲਪੁਰਮ, ਪੋਨਾਨੀ, ਪਲੱਕੜ, ਅਲਾਥੁਰ, ਤ੍ਰਿਸੂਰ, ਚਲਾਕੁਡੀ, ਏਰਨਾਕੁਲਮ, ਇਡੁੱਕੀ, ਕੋਟਾਯਮ, ਅਲਾਪੁਝਾ, ਮਾਵੇਲੀਕਕਾਰਾ, ਪਠਾਨਮਥਿੱਟਾ, ਕੋਲਮ, ਅਟਿੰਗਲ ਅਤੇ ਤਿਰੂਵਨੰਤਪੁਰਮ; ਮੱਧ ਪ੍ਰਦੇਸ਼ ਦੀਆਂ ਸੱਤ ਟੀਕਮਗੜ੍ਹ, ਦਮੋਹ, ਖਜੂਰਾਹੋ, ਸਤਨਾ, ਰੀਵਾ ਅਤੇ ਹੋਸ਼ੰਗਾਬਾਦ; ਮਹਾਰਾਸ਼ਟਰ ਦੀਆਂ 8 ਬੁਲਢਾਣਾ, ਅਕੋਲਾ, ਅਮਰਾਵਤੀ (ਐਸਸੀ), ਵਰਧਾ, ਯਵਤਮਾਲ-ਵਾਸ਼ਿਮ, ਹਿੰਗੋਲੀ, ਨਾਂਦੇੜ ਅਤੇ ਪਰਭਣੀ; ਰਾਜਸਥਾਨ ਦੀਆਂ 13 ਟੋਂਕ-ਸਵਾਈ ਮਾਧੋਪੁਰ, ਅਜਮੇਰ, ਪਾਲੀ, ਜੋਧਪੁਰ, ਬਾੜਮੇਰ, ਜਾਲੋਰ, ਉਦੈਪੁਰ, ਬਾਂਸਵਾੜਾ, ਚਿਤੌੜਗੜ੍ਹ, ਰਾਜਸਮੰਦ, ਭੀਲਵਾੜਾ, ਕੋਟਾ ਅਤੇ ਝਾਲਾਵਾੜ-ਬਾਰਾਂ ਸੀਟਾਂ 'ਤੇ ਵੀ ਵੋਟਿੰਗ ਚੱਲ ਰਹੀ ਹੈ।

ਤ੍ਰਿਪੁਰਾ ਦਾ ਇੱਕ ਤ੍ਰਿਪੁਰਾ ਪੂਰਬ; ਉੱਤਰ ਪ੍ਰਦੇਸ਼ ਦੇ ਅਮਰੋਹਾ, ਮੇਰਠ, ਬਾਗਪਤ, ਗਾਜ਼ੀਆਬਾਦ, ਗੌਤਮ ਬੁੱਧ ਨਗਰ, ਅਲੀਗੜ੍ਹ, ਮਥੁਰਾ, ਬੁਲੰਦਸ਼ਹਿਰ; ਪੱਛਮੀ ਬੰਗਾਲ ਦੀਆਂ ਦਾਰਜੀਲਿੰਗ, ਰਾਏਗੰਜ ਅਤੇ ਬਲੂਰਘਾਟ ਸੀਟਾਂ 'ਤੇ ਵੀ ਇਸੇ ਪੜਾਅ 'ਚ ਵੋਟਿੰਗ ਹੋ ਰਹੀ ਹੈ।

ਕੁਝ ਸੀਟਾਂ ਨੂੰ ਛੱਡ ਕੇ, ਲਗਭਗ ਸਾਰੀਆਂ ਥਾਵਾਂ 'ਤੇ ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋਕੇ ਸ਼ਾਮ 6 ਵਜੇ ਤੱਕ ਜਾਰੀ ਰਹੇਗੀ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande