ਸਾਊਥ ਏਸ਼ੀਅਨ ਕਰਾਸ ਵਿਚ ਗੁਰਦਾਸਪੁਰੀਏ ਨੌਜਵਾਨ ਨੇ ਗੱਡ ਦਿੱਤੇ ਝੰਡੇ
ਗੁਰਦਾਸਪੁਰ, 27 ਅਪ੍ਰੈਲ (ਹਿ. ਸ.)। ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਦੇ ਸੁਨਹਿਰੀ ਪੰਨਿਆਂ ਵਿੱਚ ਇੱਕ ਹੋਰ
ਗੁਰਦਾਸਪੁਰ


ਗੁਰਦਾਸਪੁਰ, 27 ਅਪ੍ਰੈਲ (ਹਿ. ਸ.)। ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਦੇ ਸੁਨਹਿਰੀ ਪੰਨਿਆਂ ਵਿੱਚ ਇੱਕ ਹੋਰ ਪੰਨਾ ਉਸ ਸਮੇਂ ਜੁੜ ਗਿਆ ਜਦੋਂ ਇਸ ਸੈਂਟਰ ਦੇ ਪ੍ਰਤਿਭਾਸ਼ਾਲੀ ਖਿਡਾਰੀ ਹਰਪ੍ਰੀਤ ਸਿੰਘ ਲਾਹੌਰੀ ਨੇ ਪਹਿਲੀ ਸਾਊਥ ਏਸ਼ੀਅਨ ਕਰਾਸ( ਰਸ਼ੀਅਨ ਜੂਡੋ) ਕੋਚੀ ਕੇਰਲਾ ਵਿਚ ਗੋਲਡ ਮੈਡਲ ਜਿੱਤ ਕੇ ਭਾਰਤ ਦਾ ਨਾਂਮ ਰੋਸ਼ਨ ਕੀਤਾ ਹੈ। ਅੱਜ ਸੈਂਟਰ ਵਿਚ ਮੈਡਲ ਜਿੱਤ ਕੇ ਪਹੁੰਚੇ ਹਰਪ੍ਰੀਤ ਸਿੰਘ ਲਾਹੌਰੀ ਦਾ ਖਿਡਾਰੀਆਂ ਵਲੋਂ ਜੇਤੂ ਨਾਇਕਾ ਵਾਂਗੂੰ ਖਿਡਾਰੀਆਂ ਅਤੇ ਪ੍ਰਬੰਧਕਾਂ ਵੱਲੋਂ ਸੁਆਗਤ ਕੀਤਾ ਗਿਆ।

ਮੈਡਲ ਜੇਤੂ ਖਿਡਾਰੀ ਲਾਹੌਰੀ ਸਬੰਧੀ ਜਾਣਕਾਰੀ ਦਿੰਦਿਆਂ ਜੂਡੋ ਸੈਂਟਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਦੱਸਿਆ ਕਿ ਉਹ 2012 ਵਿਚ ਸੈਂਟਰ ਦੇ ਸਾਬਕਾ ਖਿਡਾਰੀ ਚਾਚੇ ਹਰਦੀਪ ਸਿੰਘ ਜੂਡੋ ਕੋਚ ਅੰਮ੍ਰਿਤਸਰ ਨਾਲ ਜੂਡੋ ਸਿੱਖਣ ਆਇਆ। ਲਾਹੌਰੀ ਦਾ ਪਿਓ ਗੁਰਦੀਪ ਸਿੰਘ ਲਾਹੌਰੀ ਵੀ ਜੂਡੋ ਖਿਡਾਰੀ ਸੀ। ਪਰ 20 ਸਾਲ ਪਹਿਲਾਂ ਵਿਦੇਸ਼ਾਂ ਵਿੱਚ ਪੈਸੇ ਕਮਾਉਣ ਗਿਆ ਪਰ ਵਾਪਸ ਨਹੀਂ ਮੁੜਿਆ ਅਤੇ ਨਾ ਹੀ ਉਸ ਦਾ ਪਰਿਵਾਰ ਨਾਲ ਕੋਈ ਰਾਬਤਾ ਹੈ। ਇੱਕ ਸਾਲ ਦਾ ਸੀ ਲਾਹੌਰੀ ਪਿਓ ਤੋਂ ਵਾਂਝਿਆਂ ਹੋਇਆਂ। ਚਾਚੇ ਤਾਇਆਂ ਦਾਦੀ ਨੇ ਉਸ ਦਾ ਪਾਲਣ ਪੋਸ਼ਣ ਕੀਤਾ ਹੈ। 8 ਵਾਰੀ ਦਾ ਨੈਸ਼ਨਲ ਖਿਡਾਰੀ ਕਈ ਵਾਰ ਨੈਸ਼ਨਲ ਪੱਧਰ ਤੇ ਮੈਡਲ ਜਿੱਤ ਚੁੱਕਾ ਹੈ। ਉਸ ਦੇ ਕੋਚ ਰਵੀ ਕੁਮਾਰ ਨੇ ਦੱਸਿਆ ਕਿ ਕਰਾਸ ਖੇਡ ਖੇਡ ਵਿਭਾਗ ਪੰਜਾਬ ਵੱਲੋਂ ਮਾਨਤਾ ਪ੍ਰਾਪਤ ਹੈ। ਨੈਸ਼ਨਲ ਸਕੂਲ ਖੇਡਾਂ ਵਿੱਚ ਸ਼ਾਮਲ ਹੈ। ਏਸ਼ੀਅਨ ਖੇਡਾਂ ਵਿਚ ਵੀ ਖਿਡਾਰੀ ਭਾਗ ਲੈਂਦੇ ਹਨ। ਸੈਂਟਰ ਪੁੱਜੇ ਲਾਹੌਰੀ ਨੂੰ ਖਿਡਾਰੀਆਂ ਵਲੋਂ ਵਧਾਈ ਦਿੱਤੀ ਗਈ।

ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ


 rajesh pande