ਅਮਰੀਕੀ ਰਾਸ਼ਟਰਪਤੀ ਬਿਡੇਨ ਨੇ ਕਿਹਾ, ਇਹ ਸਮਾਂ ਨਵੀਂ ਪੀੜ੍ਹੀ ਨੂੰ ਮਸ਼ਾਲ ਸੌਂਪਣ ਦਾ
ਵਾਸ਼ਿੰਗਟਨ, 25 ਜੁਲਾਈ (ਹਿੰ.ਸ.)। ਅਮਰੀਕਾ 'ਚ ਸਾਲ ਦੇ ਆਖਰੀ ਮਹੀਨਿਆਂ 'ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੀ ਦੌੜ ਤੋਂ ਪਿੱਛੇ ਹਟ ਚੁੱਕੇ ਰਾਸ਼ਟਰਪਤੀ ਜੋਅ ਬਿਡੇਨ ਰਾਸ਼ਟਰ ਨੂੰ ਆਪਣੇ ਸੰਬੋਧਨ 'ਚ ਭਾਵੁਕ ਨਜ਼ਰ ਆਏ। ਉਨ੍ਹਾਂ ਕਿਹਾ ਕਿ ਅਮਰੀਕਾ ਦਾ ਵਿਚਾਰ ‘ਤੁਹਾਡੇ ਹੱਥਾਂ ਵਿੱਚ ਹੈ’। ਆਪਣੀ ਮੁਹਿੰਮ ਦੀ
US President Joe Biden


ਵਾਸ਼ਿੰਗਟਨ, 25 ਜੁਲਾਈ (ਹਿੰ.ਸ.)। ਅਮਰੀਕਾ 'ਚ ਸਾਲ ਦੇ ਆਖਰੀ ਮਹੀਨਿਆਂ 'ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੀ ਦੌੜ ਤੋਂ ਪਿੱਛੇ ਹਟ ਚੁੱਕੇ ਰਾਸ਼ਟਰਪਤੀ ਜੋਅ ਬਿਡੇਨ ਰਾਸ਼ਟਰ ਨੂੰ ਆਪਣੇ ਸੰਬੋਧਨ 'ਚ ਭਾਵੁਕ ਨਜ਼ਰ ਆਏ। ਉਨ੍ਹਾਂ ਕਿਹਾ ਕਿ ਅਮਰੀਕਾ ਦਾ ਵਿਚਾਰ ‘ਤੁਹਾਡੇ ਹੱਥਾਂ ਵਿੱਚ ਹੈ’। ਆਪਣੀ ਮੁਹਿੰਮ ਦੀ ਸਮਾਪਤੀ ਕਰਦਿਆਂ, ਬਿਡੇਨ ਨੇ ਓਵਲ ਆਫਿਸ ਦੇ ਇੱਕ ਸੰਬੋਧਨ ਵਿੱਚ ਕਿਹਾ ਕਿਸਮਾਂ ਆ ਗਿਆ ਹੈ, ਮਸ਼ਾਲ ਨੂੰ ਨਵੀਂ ਪੀੜ੍ਹੀ ਨੂੰ ਸੌਂਪ ਦਿੱਤਾ ਜਾਵੇ।’ ਬਿਡੇਨ ਨੇ ਆਪਣੇ 'ਵਿਦਾਈ ਬੇਲਾ' ਜਿਹੇ ਆਪਣੇ ਸੰਬੋਧਨ 'ਚ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਤਾਰੀਫ ਕੀਤੀ।

ਉਨ੍ਹਾਂ ਨੇ ਬੁੱਧਵਾਰ ਨੂੰ ਓਵਲ ਆਫਿਸ ਦੇ ਸੰਬੋਧਨ 'ਚ ਅਮਰੀਕੀ ਜਨਤਾ ਨੂੰ ਕਿਹਾ, ''ਮੈਂ ਮੁੜ ਤੋਂ ਚੋਣ ਲੜਨ ਦੇ ਆਪਣੇ ਵਿਚਾਰ ਨੂੰ ਤਿਆਗ ਦਿੱਤਾ ਹੈ। ਕਿਉਂਕਿ ਹੁਣ ਨਵੀਆਂ ਆਵਾਜ਼ਾਂ, ਤਾਜ਼ਾ ਆਵਾਜ਼ਾਂ ਖਾਸ ਤੌਰ 'ਤੇ ਨੌਜਵਾਨ ਆਵਾਜ਼ਾਂ ਨੂੰ ਮੌਕਾ ਦੇਣ ਦਾ ਸਮਾਂ ਆ ਗਿਆ ਹੈ। ਬਿਡੇਨ ਆਪਣੇ 11 ਮਿੰਟ ਦੇ ਸੰਬੋਧਨ ਦੌਰਾਨ ਬਹੁਤ ਭਾਵੁਕ ਹੋ ਗਏ। ਦਿ ਨਿਊਯਾਰਕ ਟਾਈਮਜ਼ ਦੇ ਅਨੁਸਾਰ, ਉਨ੍ਹਾਂ ਦਾ ਲਹਿਜਾ (ਭਾਸ਼ਣ) ਸ਼ੁਰੂਆਤੀ ਵਿਦਾਈ ਵਰਗਾ ਸੀ।

ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਅੱਜ ਰਾਤ ਹਿਊਸਟਨ ਵਿੱਚ ਰਾਸ਼ਟਰਪਤੀ ਬਿਡੇਨ ਦੇ ਸੰਬੋਧਨ ਨੂੰ ਟੈਲੀਕਾਸਟ ਰਾਹੀਂ ਦੇਖਿਆ ਅਤੇ ਸੁਣਿਆ। ਉਨ੍ਹਾਂ ਨੇ ਹਿਊਸਟਨ ਵਿੱਚ ਐਮਰਜੈਂਸੀ ਓਪਰੇਸ਼ਨ ਸੈਂਟਰ ਦਾ ਦੌਰਾ ਕਰਨ ਤੋਂ ਬਾਅਦ ਰਾਤ ਬਿਤਾਈ। ਉਪ ਰਾਸ਼ਟਰਪਤੀ ਭਲਕੇ ਅਮਰੀਕਨ ਫੈਡਰੇਸ਼ਨ ਆਫ ਟੀਚਰਜ਼ ਕਾਨਫਰੰਸ ਨੂੰ ਸੰਬੋਧਨ ਕਰਨਗੇ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ / ਸੰਜੀਵ


 rajesh pande