ਇਸਲਾਮਾਬਾਦ ਪ੍ਰਸ਼ਾਸਨ ਨੇ ਪੀਟੀਆਈ ਦੀ 8 ਸਤੰਬਰ ਨੂੰ ਹੋਣ ਵਾਲੀ ਰੈਲੀ ਦਾ ਸਥਾਨ ਬਦਲਿਆ
ਇਸਲਾਮਾਬਾਦ, 07 ਸਤੰਬਰ (ਹਿੰ.ਸ.)। ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ 8 ਸਤੰਬਰ ਨੂੰ ਹੋਣ ਵਾਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੀ ਰੈਲੀ ਦਾ ਸਥਾਨ ਅਚਾਨਕ ਬਦਲ ਦਿੱਤਾ ਹੈ। ਇਸਲਾਮਾਬਾਦ ਦੇ ਡਿਪਟੀ ਕਮਿਸ਼ਨਰ ਇਰਫਾਨ ਨਵਾਜ਼ ਨੇ ਇਸ ਸਬੰਧ 'ਚ ਨੋਟੀਫਿਕੇਸ਼ਨ ਜਾਰੀ ਕੀਤ
ਪ੍ਰਤੀਕ ਤਸਵੀਰ


ਇਸਲਾਮਾਬਾਦ, 07 ਸਤੰਬਰ (ਹਿੰ.ਸ.)। ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ 8 ਸਤੰਬਰ ਨੂੰ ਹੋਣ ਵਾਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੀ ਰੈਲੀ ਦਾ ਸਥਾਨ ਅਚਾਨਕ ਬਦਲ ਦਿੱਤਾ ਹੈ। ਇਸਲਾਮਾਬਾਦ ਦੇ ਡਿਪਟੀ ਕਮਿਸ਼ਨਰ ਇਰਫਾਨ ਨਵਾਜ਼ ਨੇ ਇਸ ਸਬੰਧ 'ਚ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ 'ਚ ਕਿਹਾ ਗਿਆ ਹੈ ਕਿ ਰੈਲੀ ਵਾਲੀ ਥਾਂ ਨੂੰ ਸੰਘੀ ਰਾਜਧਾਨੀ ਦੇ ਸੰਗਜਾਨੀ ਇਲਾਕੇ 'ਚ ਅਸਲ ਸਥਾਨ ਦੇ ਸਾਹਮਣੇ ਜਗ੍ਹਾ 'ਤੇ ਤਬਦੀਲ ਕਰ ਦਿੱਤਾ ਗਿਆ ਹੈ।

ਏਆਰਆਈ ਨਿਊਜ਼ ਦੀ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਪੀਟੀਆਈ ਨੇਤਾ ਆਮਿਰ ਮੁਗਲ ਪਾਰਟੀ ਦੇ ਸੀਨੀਅਰ ਮੈਂਬਰਾਂ ਨਾਲ ਬੀਤੀ ਦੇਰ ਰਾਤ ਨਵੇਂ ਟਿਕਾਣੇ ਦਾ ਦੌਰਾ ਕੀਤਾ। ਉਨ੍ਹਾਂ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਇਹ ਰੈਲੀ ਤੈਅ ਪ੍ਰੋਗਰਾਮ ਅਨੁਸਾਰ ਹੋਵੇਗੀ। ਜ਼ਿਲ੍ਹਾ ਪ੍ਰਸ਼ਾਸਨ ਨੇ ਰੈਲੀ ਲਈ ਸ਼ਰਤੀਆ ਪ੍ਰਵਾਨਗੀ ਦਿੱਤੀ ਸੀ। ਇਸ ਦੇ ਲਈ ਸ਼ਾਮ 4 ਵਜੇ ਤੋਂ ਸ਼ਾਮ 7 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਸੀ।

ਡਿਪਟੀ ਕਮਿਸ਼ਨਰ ਇਰਫਾਨ ਨਵਾਜ਼ ਨੇ ਕਿਹਾ ਹੈ ਕਿ ਨਵੀਂ ਰੈਲੀ ਵਾਲੀ ਥਾਂ ਵਧੇਰੇ ਢੁਕਵੀਂ ਹੈ। ਰੈਲੀ ਵਿਚ ਹਿੱਸਾ ਲੈਣ ਲਈ ਦੇਸ਼ ਦੇ ਸਾਰੇ ਹਿੱਸਿਆਂ ਤੋਂ ਆਉਣ ਵਾਲੇ ਲੋਕਾਂ ਲਈ ਵਿਸ਼ੇਸ਼ ਮਾਰਗ ਨਿਰਧਾਰਿਤ ਕੀਤੇ ਗਏ ਹਨ। ਮੋਟਰਵੇਅ ਐਮ1 ਖੈਬਰ ਪਖਤੂਨਖਵਾ ਸੂਬੇ ਤੋਂ ਆਉਣ ਵਾਲੇ ਲੋਕਾਂ ਲਈ ਅਤੇ ਮੋਟਰਵੇਅ ਐਮ2 ਪੰਜਾਬ ਦੇ ਲੋਕਾਂ ਲਈ ਤੈਅ ਕੀਤਾ ਗਿਆ ਹੈ। ਰੈਲੀ ਦੌਰਾਨ ਵਿਰੋਧ ਪ੍ਰਦਰਸ਼ਨ ਅਤੇ ਨਫਰਤ ਭਰੇ ਭਾਸ਼ਣਾਂ 'ਤੇ ਪਾਬੰਦੀ ਹੋਵੇਗੀ।

---------------

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande