ਡੋਨਾਲਡ ਟਰੰਪ ਦੀ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ ਵਿੱਚ ਗ੍ਰਿਫਤਾਰ ਰਿਆਨ ਵੇਸਲੇ ਰੋਥ ਦੀ ਯੂਕ੍ਰੇਨ ਨਾਲ ਹਮਦਰਦੀ
ਵਾਸ਼ਿੰਗਟਨ, 16 ਸਤੰਬਰ (ਹਿੰ.ਸ.)। ਅਮਰੀਕਾ ਦੇ ਫਲੋਰੀਡਾ ਦੇ ਵੈਸਟ ਪਾਮ ਬੀਚ 'ਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਏਕੇ-47 ਨਾਲ ਹਮਲਾ ਕਰਨ ਦੇ ਦੋਸ਼ 'ਚ ਗ੍ਰਿਫਤਾਰ ਰਿਆਨ ਵੇਸਲੇ ਰੋਥ ਯੂਕ੍ਰੇਨ ਦਾ ਸਮਰਥਕ ਹੈ। ਉਸਦੀ ਪੂਰੀ ਹਮਦਰਦੀ ਰੂਸ-ਯੂਕ੍ਰੇਨ ਜੰਗ ਵਿੱਚ ਯੂਕ੍ਰੇਨ ਨਾਲ ਹੈ। 58 ਸਾਲਾ ਰਿਆਨ ਵੇਸਲੇ
ਡੋਨਾਲਡ ਟਰੰਪ ਦੀ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ ਵਿੱਚ ਗ੍ਰਿਫਤਾਰ ਰਿਆਨ ਵੇਸਲੇ ਰੋਥ ਦੀ ਯੂਕ੍ਰੇਨ ਨਾਲ ਹਮਦਰਦੀ


ਵਾਸ਼ਿੰਗਟਨ, 16 ਸਤੰਬਰ (ਹਿੰ.ਸ.)। ਅਮਰੀਕਾ ਦੇ ਫਲੋਰੀਡਾ ਦੇ ਵੈਸਟ ਪਾਮ ਬੀਚ 'ਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਏਕੇ-47 ਨਾਲ ਹਮਲਾ ਕਰਨ ਦੇ ਦੋਸ਼ 'ਚ ਗ੍ਰਿਫਤਾਰ ਰਿਆਨ ਵੇਸਲੇ ਰੋਥ ਯੂਕ੍ਰੇਨ ਦਾ ਸਮਰਥਕ ਹੈ। ਉਸਦੀ ਪੂਰੀ ਹਮਦਰਦੀ ਰੂਸ-ਯੂਕ੍ਰੇਨ ਜੰਗ ਵਿੱਚ ਯੂਕ੍ਰੇਨ ਨਾਲ ਹੈ। 58 ਸਾਲਾ ਰਿਆਨ ਵੇਸਲੇ ਰੋਥ ਦੀ ਮਾਨਸਿਕਤਾ ’ਤੇ ਹੈਰਾਨ ਕਰਨ ਵਾਲਾ ਇਹ ਖੁਲਾਸਾ ਨਿਊਯਾਰਕ ਟਾਈਮਜ਼ ਨੇ ਆਪਣੀ ਰਿਪੋਰਟ ਵਿੱਚ ਕੀਤਾ ਹੈ।

ਦ ਨਿਊਯਾਰਕ ਟਾਈਮਜ਼ ਦੇ ਅਨੁਸਾਰ, ਸਾਬਕਾ ਰਾਸ਼ਟਰਪਤੀ ਡੋਨਾਲਡ ਦੀ ਹੱਤਿਆ ਦੀ ਕੋਸ਼ਿਸ਼ ਦੇ ਰੂਪ ’ਚ ਵਰਣਿਤ ਜੇ. ਰੋਥ ਯੂਕ੍ਰੇਨ ਵਿੱਚ ਲੜਨ ਅਤੇ ਮਰਨ ਦੀ ਆਪਣੀ ਇੱਛਾ ਜ਼ਾਹਰ ਕਰ ਚੁੱਕਾ ਹੈ। ਰੋਥ ਨੇ ਸਿਗਨਲ 'ਤੇ ਆਪਣੀ ਪ੍ਰੋਫਾਈਲ ਬਾਇਓ ਵਿੱਚ ਲਿਖਿਆ ਹੈ, ‘‘ਨਾਗਰਿਕਾਂ ਨੂੰ ਇਸ ਯੁੱਧ ਨੂੰ ਬਦਲਣਾ ਹੋਵੇਗਾ ਅਤੇ ਭਵਿੱਖ ਦੀਆਂ ਜੰਗਾਂ ਨੂੰ ਰੋਕਣਾ ਹੋਵੇਗਾ।’’ ਵਟਸਐਪ ’ਤੇ ਉਸਨੇ ਬਾਇਓ ਵਿੱਚ ਲਿਖਿਆ ਸੀ, ਸਾਡੇ ਵਿੱਚੋਂ ਹਰ ਇੱਕ ਨੂੰ ਮਨੁੱਖੀ ਅਧਿਕਾਰਾਂ, ਆਜ਼ਾਦੀ ਅਤੇ ਲੋਕਤੰਤਰ ਦੀ ਸਹਾਇਤਾ ਲਈ ਹਰ ਰੋਜ਼ ਛੋਟੇ ਕਦਮ ਚੁੱਕਣੇ ਚਾਹੀਦੇ ਹਨ। ਰਿਪੋਰਟ ਮੁਤਾਬਕ ਰੋਥ ਕੋਲ ਕੋਈ ਫੌਜੀ ਤਜਰਬਾ ਨਹੀਂ ਹੈ। ਉਸਨੇ ਰੂਸੀ ਹਮਲੇ ਤੋਂ ਬਾਅਦ ਯੂਕ੍ਰੇਨ ਦੀ ਯਾਤਰਾ ਕੀਤੀ। ਉਹ ਉਥੇ ਲੜਨ ਲਈ ਅਫਗਾਨ ਸੈਨਿਕਾਂ ਦੀ ਭਰਤੀ ਕਰਨਾ ਚਾਹੁੰਦਾ ਸੀ।

ਜ਼ਿਕਰਯੋਗ ਹੈ ਕਿ ਫਲੋਰੀਡਾ ਦੇ ਵੈਸਟ ਪਾਮ ਬੀਚ 'ਚ ਟਰੰਪ ਦੇ ਇੰਟਰਨੈਸ਼ਨਲ ਗੋਲਫ ਕੋਰਸ ਦੇ ਬਾਹਰ ਗੋਲੀਬਾਰੀ ਹੋਈ। ਟਰੰਪ ਆਪਣੇ ਫਲੋਰੀਡਾ ਸਥਿਤ ਘਰ 'ਚ ਗੋਲਫ ਖੇਡ ਰਹੇ ਸਨ। ਫਿਰ, ਲਗਭਗ 300 ਮੀਟਰ ਦੀ ਦੂਰੀ 'ਤੇ, ਕਿਸੇ ਨੇ ਗੋਲਫ ਕੋਰਸ ਦੇ ਪਾਸੇ ਝਾੜੀਆਂ ਦੇ ਵਿਚਕਾਰੋਂ ਗੋਲੀ ਚਲਾਈ ਅਤੇ ਭੱਜਣ ਦੀ ਕੋਸ਼ਿਸ਼ ਕੀਤੀ।

ਐਫਬੀਆਈ ਦੇ ਅਨੁਸਾਰ, ਇੱਕ ਸੀਕ੍ਰੇਟ ਸਰਵਿਸ ਏਜੰਟ ਨੇ ਭੱਜਣ ਵਾਲੇ ਹਮਲਾਵਰ ਦਾ ਪਿੱਛਾ ਕੀਤਾ। ਕਾਉਂਟੀ ਵਿੱਚ ਉਸਨੂੰ ਫੜ ਲਿਆ। ਮੁਲਜ਼ਮ ਏਕੇ-47 ਤੋਂ ਇਲਾਵਾ ਇੱਕ ਹੋਰ ਬੰਦੂਕ, ਦੋ ਬੈਕਪੈਕ, ਇੱਕ ਗੋਪਰੋ ਕੈਮਰਾ ਲੈ ਕੇ ਆਇਆ ਸੀ। ਜ਼ਿਕਰਯੋਗ ਹੈ ਕ ਡੋਨਾਲਡ ਟਰੰਪ ਨੂੰ 13 ਜੁਲਾਈ ਨੂੰ ਬਟਲਰ, ਪੈਨਸਿਲਵੇਨੀਆ ਵਿੱਚ ਇੱਕ ਰੈਲੀ ਦੌਰਾਨ ਗੋਲੀ ਮਾਰੀ ਗਈ ਸੀ। ਹਾਲਾਂਕਿ, ਇਹ ਖੁਸ਼ਕਿਸਮਤੀ ਰਹੀ ਕਿ ਗੋਲੀ ਉਨ੍ਹਾਂ ਦੇ ਕੰਨ ਨੂੰ ਛੂੰਹਦੀ ਹੋਈ ਲੰਘ ਗਈ।

---------------

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande