ਲੇਬਨਾਨ 'ਚ ਪੇਜ਼ਰ ਧਮਾਕਿਆਂ 'ਚ 11 ਦੀ ਮੌਤ, 2700 ਤੋਂ ਵੱਧ ਲੋਕ ਜ਼ਖਮੀ, 200 ਦੀ ਹਾਲਤ ਗੰਭੀਰ
ਬੇਰੂਤ (ਲਿਬਨਾਨ), 18 ਸਤੰਬਰ (ਹਿੰ.ਸ.)। ਲੇਬਨਾਨ ਪੇਜਰ ਧਮਾਕੇ ਨਾਲ ਦਹਿਲ ਗਿਆ ਹੈ। ਮੰਗਲਵਾਰ ਨੂੰ ਹੋਏ ਇਨ੍ਹਾਂ ਧਮਾਕਿਆਂ 'ਚ ਹੁਣ ਤੱਕ 11 ਲੋਕਾਂ ਦੀ ਜਾਨ ਜਾ ਚੁੱਕੀ ਹੈ। ਅੱਤਵਾਦੀ ਸਮੂਹ ਹਿਜ਼ਬੁੱਲਾ ਦੇ ਕਾਰਕੁਨਾਂ ਦੇ ਹਜ਼ਾਰਾਂ ਪੇਜਰ ਇੱਕੋ ਸਮੇਂ ਫਟ ਗਏ। ਦਿ ਨਿਊਯਾਰਕ ਟਾਈਮਜ਼ ਦੀ ਰਿਪੋਰਟ ਅਨੁਸਾਰ ਲੇਬਨਾ
ਲੇਬਨਾਨ ਵਿੱਚ ਪੇਜਰ ਧਮਾਕਿਆਂ ਵਿੱਚ 11 ਲੋਕਾਂ ਦੀ ਜਾਨ ਚਲੀ ਗਈ ਹੈ।  ਫੋਟੋ- ਮੇਹਰ ਨਿਊਜ਼ (ਇਹ ਈਰਾਨ ਦੀ ਸਰਕਾਰੀ ਨਿਊਜ਼ ਏਜੰਸੀ ਹੈ।)


ਬੇਰੂਤ (ਲਿਬਨਾਨ), 18 ਸਤੰਬਰ (ਹਿੰ.ਸ.)। ਲੇਬਨਾਨ ਪੇਜਰ ਧਮਾਕੇ ਨਾਲ ਦਹਿਲ ਗਿਆ ਹੈ। ਮੰਗਲਵਾਰ ਨੂੰ ਹੋਏ ਇਨ੍ਹਾਂ ਧਮਾਕਿਆਂ 'ਚ ਹੁਣ ਤੱਕ 11 ਲੋਕਾਂ ਦੀ ਜਾਨ ਜਾ ਚੁੱਕੀ ਹੈ। ਅੱਤਵਾਦੀ ਸਮੂਹ ਹਿਜ਼ਬੁੱਲਾ ਦੇ ਕਾਰਕੁਨਾਂ ਦੇ ਹਜ਼ਾਰਾਂ ਪੇਜਰ ਇੱਕੋ ਸਮੇਂ ਫਟ ਗਏ। ਦਿ ਨਿਊਯਾਰਕ ਟਾਈਮਜ਼ ਦੀ ਰਿਪੋਰਟ ਅਨੁਸਾਰ ਲੇਬਨਾਨ ਦੇ ਸਿਹਤ ਮੰਤਰੀ ਨੇ ਸਰਕਾਰੀ ਮੀਡੀਆ ਨੂੰ ਦੱਸਿਆ ਕਿ ਇਨ੍ਹਾਂ ਧਮਾਕਿਆਂ ਵਿੱਚ ਘੱਟੋ-ਘੱਟ 11 ਲੋਕ ਮਾਰੇ ਗਏ ਅਤੇ 2,700 ਤੋਂ ਵੱਧ ਜ਼ਖ਼ਮੀ ਹੋਏ।

ਹਿਜ਼ਬੁੱਲਾ ਨੇ ਇਜ਼ਰਾਈਲ 'ਤੇ ਦੋਸ਼ ਲਗਾਇਆ

ਲੇਬਨਾਨੀ ਅਖਬਾਰ ਅਲ‘ਲੋਰੀਐਂਟ ਟੂਡੇ ਦੇ ਅਨੁਸਾਰ, ਜ਼ਿਆਦਾਤਰ ਪੇਜਰ ਧਮਾਕੇ ਬੇਰੂਤ ਦੇ ਦਹੀਹ, ਦੱਖਣੀ ਲੇਬਨਾਨ ਦੇ ਟਾਇਰ, ਨਬਾਤੀਹ ਅਤੇ ਮਰਜਾਯੂਨ ਅਤੇ ਬੇਕਾ ਵਿੱਚ ਹੋਏ। ਲੇਬਨਾਨ ਦੇ ਸਿਹਤ ਮੰਤਰੀ ਮੁਤਾਬਕ 2,750 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਇਨ੍ਹਾਂ ਵਿੱਚੋਂ 200 ਦੀ ਹਾਲਤ ਗੰਭੀਰ ਬਣੀ ਹੋਈ ਹੈ। ਜ਼ਖਮੀਆਂ ਵਿਚ ਹਿਜ਼ਬੁੱਲਾ ਦੇ ਲੜਾਕੇ ਅਤੇ ਡਾਕਟਰ ਵੀ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਬਾਅਦ ਦੁਪਹਿਰ 3:45 ਵਜੇ ਤੱਕ ਇਹ ਧਮਾਕੇ ਇੱਕ ਘੰਟੇ ਤੱਕ ਲਗਾਤਾਰ ਹੁੰਦੇ ਰਹੇ। ਲੇਬਨਾਨ ਦੇ ਸਿਹਤ ਮੰਤਰੀ ਦੇ ਅਨੁਸਾਰ, ਕੁਝ ਧਮਾਕੇ ਵਧੇਰੇ ਭੀੜ ਵਾਲੇ ਖੇਤਰਾਂ ਜਿਵੇਂ ਕਿ ਸੁਪਰਮਾਰਕੀਟਾਂ ਵਿੱਚ ਵੀ ਹੋਏ।

ਈਰਾਨ ਦੇ ਰਾਜਦੂਤ ਮੁਜਤਬਾ ਅਮਾਨੀ ਵੀ ਜ਼ਖਮੀ

ਈਰਾਨ ਦੀ ਮੇਹਰ ਨਿਊਜ਼ ਏਜੰਸੀ ਮੁਤਾਬਕ ਇਸ ਘਟਨਾ 'ਚ ਲੇਬਨਾਨ 'ਚ ਈਰਾਨ ਦੇ ਰਾਜਦੂਤ ਮੁਜਤਬਾ ਅਮਾਨੀ ਵੀ ਜ਼ਖਮੀ ਹੋ ਗਏ। ਅੱਤਵਾਦੀ ਸੰਗਠਨ ਹਿਜ਼ਬੁੱਲਾ ਨੇ ਪੇਜਰ ਧਮਾਕੇ ਲਈ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਹੀ ਹਿਜ਼ਬੁੱਲਾ ਦੇ ਨੇਤਾ ਹਸਨ ਨਸਰੁੱਲਾ ਨੇ ਆਪਣੇ ਲੜਾਕਿਆਂ ਨੂੰ ਸਮਾਰਟਫੋਨ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ ਸੀ। ਨਸਰੁੱਲਾ ਦਾ ਕਹਿਣਾ ਸੀ ਇਜ਼ਰਾਈਲ ਕੋਲ ਸਮਾਰਟਫੋਨ ਹੈਕ ਕਰਨ ਜਾਂ ਇਸ ਤੋਂ ਜਾਣਕਾਰੀ ਕੱਢਣ ਦੀ ਤਕਨੀਕ ਹੈ। ਸਮਝਿਆ ਜਾਂਦਾ ਹੈ ਕਿ ਇਸੇ ਕਾਰਨ ਹਿਜ਼ਬੁੱਲਾ ਨੇ ਸੰਚਾਰ ਮਾਧਿਅਮ ਨੂੰ ਬਿਹਤਰ ਬਣਾਉਣ ਲਈ ਸਮਾਰਟਫੋਨ ਦੀ ਬਜਾਏ ਪੇਜਰ ਦਾ ਸਹਾਰਾ ਲਿਆ। ...ਅਤੇ ਇਹ ਪੇਜਰ ਅਨੇਕ ਮਾਸੂਮ ਜਾਨਾਂ ਦੇ ਦੁਸ਼ਮਣ ਬਣ ਗਏ।

ਤਾਈਵਾਨ ਦੇ ਹਨ ਪੇਜਰ

ਦਿ ਨਿਊਯਾਰਕ ਟਾਈਮਜ਼ ਦੀ ਰਿਪੋਰਟ ਅਨੁਸਾਰ, ਯੂਐਸ ਅਤੇ ਹੋਰ ਅਧਿਕਾਰੀਆਂ ਦੇ ਅਨੁਸਾਰ, ਹਿਜ਼ਬੁੱਲਾ ਨੇ ਤਾਈਵਾਨੀ ਦੀ ਇੱਕ ਕੰਪਨੀ ਤੋਂ ਪੇਜਰ ਅਤੇ ਬੀਪਰਜ਼ ਮੰਗਵਾਏ ਸਨ।ਇਨ੍ਹਾਂ ਵਿਚ ਬਹੁਤ ਘੱਟ ਮਾਤਰਾ ਵਿਚ ਵਿਸਫੋਟਕ ਲਾਇਆ ਗਿਆ। ਇਨ੍ਹਾਂ ਅਧਿਕਾਰੀਆਂ ਦੇ ਅਨੁਸਾਰ, ਇਜ਼ਰਾਈਲ ਨੇ ਮੰਗਲਵਾਰ ਨੂੰ ਲੇਬਨਾਨ ਵਿੱਚ ਆਯਾਤ ਕੀਤੇ ਗਏ ਤਾਈਵਾਨ ਦੁਆਰਾ ਬਣਾਏ ਪੇਜਰਾਂ ਦੇ ਇੱਕ ਨਵੇਂ ਬੈਚ ਵਿੱਚ ਵਿਸਫੋਟਕ ਸਮੱਗਰੀ ਨੂੰ ਲੁਕਾ ਕੇ ਹਿਜ਼ਬੁੱਲਾ ਦੇ ਵਿਰੁੱਧ ਆਪਣੀ ਮੁਹਿੰਮ ਤੇਜ਼ ਕਰ ਦਿੱਤੀ।

ਲੇਬਨਾਨ ਪਹੁੰਚਣ ਤੋਂ ਪਹਿਲਾਂ ਉਨ੍ਹਾਂ ਨਾਲ ਕੀਤੀ ਗਈ ਛੇੜਛਾੜ

ਕੁਝ ਅਧਿਕਾਰੀਆਂ ਦੇ ਅਨੁਸਾਰ, ਹਿਜ਼ਬੁੱਲਾ ਨੇ ਤਾਈਵਾਨ ਵਿੱਚ ਗੋਲਡ ਅਪੋਲੋ ਤੋਂ ਜੋ ਪੇਜਰ ਮੰਗਵਾਏ, ਉਨ੍ਹਾਂ ਦੇ ਲੈਬਨਾਨ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਨਾਲ ਛੇੜਛਾੜ ਕੀਤੀ ਗਈ। ਜ਼ਿਆਦਾਤਰ ਪੇਜ਼ਰ ਕੰਪਨੀ ਦੇ ਏਪੀ924 ਮਾਡਲ ਦੇ ਸਨ। ਇਸ ਸ਼ਿਪਮੈਂਟ ਵਿੱਚ ਤਿੰਨ ਹੋਰ ਗੋਲਡ ਅਪੋਲੋ ਮਾਡਲ ਵੀ ਸ਼ਾਮਲ ਸਨ। ਦੋ ਅਧਿਕਾਰੀਆਂ ਦਾ ਦਾਅਵਾ ਹੈ ਕਿ ਹਰੇਕ ਪੇਜ਼ਰ ਵਿੱਚ ਬੈਟਰੀ ਦੇ ਨਾਲ ਇੱਕ ਤੋਂ ਦੋ ਔਂਸ ਜਿੰਨਾ ਵਿਸਫੋਟਕ ਪਦਾਰਥ ਲਗਾਇਆ ਗਿਆ। ਇੱਕ ਸਵਿੱਚ ਵੀ ਲਗਾਇਆ ਗਿਆ, ਜਿਸਨੂੰ ਧਮਾਕਾ ਕਰਨ ਲਈ ਦੂਰ ਤੋਂ ਕਿਰਿਆਸ਼ੀਲ ਕੀਤਾ ਜਾ ਸਕਦਾ ਸੀ।

ਅਜਿਹੇ ਆਪਰੇਸ਼ਨਾਂ ਵਿੱਚ ਮੁਹਾਰਤ ਰੱਖਣ ਵਾਲੇ ਦੋ ਅਧਿਕਾਰੀਆਂ ਨੇ ਕਿਹਾ ਕਿ ਦੁਪਹਿਰ 3:30 ਵਜੇ ਲੇਬਨਾਨ ਦੇ ਪੇਜਰ ਵਿੱਚ ਇੱਕ ਸੁਨੇਹਾ ਆਇਆ। ਸਮਝਿਆ ਜਾਂਦਾ ਸੀ ਕਿ ਇਹ ਸੰਦੇਸ਼ ਹਿਜ਼ਬੁੱਲਾ ਲੀਡਰਸ਼ਿਪ ਦਾ ਹੈ। ਪਰ ਇਸ ਸੰਦੇਸ਼ ਨੇ ਵਿਸਫੋਟਕਾਂ ਨੂੰ ਸਰਗਰਮ ਕਰ ਦਿੱਤਾ ਅਤੇ ਬਾਅਦ ਵਿੱਚ ਹੋਏ ਧਮਾਕਿਆਂ ਨੇ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ।

ਹਮਾਸ ਦਾ ਸਮਰਥਨ ਕਰ ਰਿਹਾ ਹਿਜ਼ਬੁੱਲਾ

ਫਿਲਹਾਲ ਇਜ਼ਰਾਇਲੀ ਫੌਜ ਨੇ ਇਸ ਘਟਨਾਕ੍ਰਮ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਹਮਾਸ ਨੇ ਪਿਛਲੇ ਸਾਲ ਅਕਤੂਬਰ 'ਚ ਇਜ਼ਰਾਈਲ 'ਤੇ ਹਮਲਾ ਕੀਤਾ ਸੀ। ਇਸ ਤੋਂ ਬਾਅਦ ਗਾਜ਼ਾ ਵਿੱਚ ਜੰਗ ਸ਼ੁਰੂ ਹੋ ਗਈ। ਇਸ ਜੰਗ ਵਿੱਚ ਹਿਜ਼ਬੁੱਲਾ ਨੇ ਆਪਣੇ ਸਹਿਯੋਗੀ ਹਮਾਸ ਦੇ ਸਮਰਥਨ ਵਿੱਚ ਇਜ਼ਰਾਈਲ ਵਿਰੁੱਧ ਹਮਲੇ ਕੀਤੇ।

---------------

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande