ਅੱਪਰ ਸ਼ਿਮਲਾ 'ਚ ਟਰਾਂਸਫਾਰਮਰ ਚੋਰ ਗਿਰੋਹ ਦਾ ਪਰਦਾਫਾਸ਼, 5 ਗ੍ਰਿਫਤਾਰ
ਸ਼ਿਮਲਾ, 18 ਸਤੰਬਰ (ਹਿੰ.ਸ.)। ਅੱਪਰ ਸ਼ਿਮਲਾ ਦੇ ਵੱਖ-ਵੱਖ ਇਲਾਕਿਆਂ ਵਿੱਚ ਬਿਜਲੀ ਟਰਾਂਸਫਾਰਮਰ ਚੋਰੀ ਕਰਨ ਵਾਲੇ ਗਿਰੋਹ ਦਾ ਪੁਲਿਸ ਨੇ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਗਰੋਹ ਦੇ ਪੰਜ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸਦੇ ਨਾਲ ਹੀ ਪੁਲਿਸ ਨੇ ਟਰਾਂਸਫਾਰਮਰ ਚੋਰੀ ਦੇ ਕਈ ਮਾਮਲਿਆਂ ਦਾ ਖੁਲਾਸਾ ਕੀਤਾ ਹੈ
Crime


ਸ਼ਿਮਲਾ, 18 ਸਤੰਬਰ (ਹਿੰ.ਸ.)। ਅੱਪਰ ਸ਼ਿਮਲਾ ਦੇ ਵੱਖ-ਵੱਖ ਇਲਾਕਿਆਂ ਵਿੱਚ ਬਿਜਲੀ ਟਰਾਂਸਫਾਰਮਰ ਚੋਰੀ ਕਰਨ ਵਾਲੇ ਗਿਰੋਹ ਦਾ ਪੁਲਿਸ ਨੇ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਗਰੋਹ ਦੇ ਪੰਜ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸਦੇ ਨਾਲ ਹੀ ਪੁਲਿਸ ਨੇ ਟਰਾਂਸਫਾਰਮਰ ਚੋਰੀ ਦੇ ਕਈ ਮਾਮਲਿਆਂ ਦਾ ਖੁਲਾਸਾ ਕੀਤਾ ਹੈ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸਾਰੇ ਮੁਲਜ਼ਮ ਨੇਪਾਲੀ ਮੂਲ ਦੇ ਹਨ। ਉਹ ਅੱਪਰ ਸ਼ਿਮਲਾ ਦੇ ਵੱਖ-ਵੱਖ ਇਲਾਕਿਆਂ ਵਿੱਚ ਟਰਾਂਸਫਾਰਮਰ ਚੋਰੀ ਕਰਦੇ ਸਨ। ਇਸ ਗਰੋਹ ਨੇ 30 ਲੱਖ ਰੁਪਏ ਤੱਕ ਟਰਾਂਸਫਾਰਮਰ ਚੋਰੀ ਕੀਤਾ ਸੀ।

ਇਸ ਗਰੋਹ ਨੇ ਪਿਛਲੇ ਤਿੰਨ ਮਹੀਨਿਆਂ ਦੌਰਾਨ ਥਾਣਾ ਰੋਹੜੂ, ਕੁਮਾਰਸੇਨ, ਮਤੀਆਣਾ, ਨਹੋਲ ਫਾਗੂ ਜੁੱਬਲ ਅਤੇ ਕੋਟਖਾਈ ਅਧੀਨ ਟਰਾਂਸਫਾਰਮਰ ਚੋਰੀ ਦੀਆਂ ਕਈ ਵਾਰਦਾਤਾਂ ਕੀਤੀਆਂ ਹਨ। ਇਨ੍ਹਾਂ ਖੇਤਰਾਂ ਵਿੱਚ ਕਰੀਬ ਅੱਠ ਮਾਮਲੇ ਸਾਹਮਣੇ ਆ ਚੁੱਕੇ ਹਨ। ਇਹ ਗਰੋਹ ਪੁਲਿਸ ਲਈ ਸਿਰਦਰਦੀ ਬਣਿਆ ਹੋਇਆ ਸੀ ਪਰ ਪੁਲਿਸ ਟੀਮ ਨੇ ਯੋਜਨਾਬੱਧ ਤਰੀਕੇ ਨਾਲ ਇਸ ਗਰੋਹ ਨੂੰ ਕਾਬੂ ਕੀਤਾ ਹੈ।

ਮੁਲਜ਼ਮਾਂ ਦੀ ਪਛਾਣ ਜੈ ਬਹਾਦਰ ਥਾਪਾ (26), ਇੰਦਰ ਸਿੰਘ (28), ਵੀਰ ਬਹਾਦਰ (21), ਸਾਗਰ ਸਾਹੀ (49) ਅਤੇ ਭਗਤਾ ਬਹਾਦਰ (39) ਵਜੋਂ ਹੋਈ ਹੈ। ਠਿਓਗ ਦੇ ਡੀਐਸਪੀ ਸਿਧਾਰਥ ਸ਼ਰਮਾ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਗਿਰੋਹ ਬਣਾ ਕੇ ਟਰਾਂਸਫਾਰਮਰ ਚੋਰੀ ਕਰਦੇ ਸਨ। ਇਨ੍ਹਾਂ ਨੇ ਕੋਟਖਾਈ ਦੇ ਬਾਗੀ ਅਤੇ ਰਾਵਲਕੇਅਰ ਵਿੱਚ ਦੋ-ਦੋ ਅਤੇ ਕੁਮਾਰਸੇਨ ਵਿੱਚ ਚੋਰੀ ਦੀਆਂ ਤਿੰਨ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ। ਇਸ ਤੋਂ ਇਲਾਵਾ ਰੋਹੜੂ ਦੇ ਟਿੱਕਰ, ਫਾਗੂ, ਜੁਬਲ ਅਤੇ ਮਤੀਆਣਾ ਵਿੱਚ ਵੀ ਟਰਾਂਸਫਾਰਮਰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਸੀ।

ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਜਾਵੇਗਾ।

---------------

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande