ਅਦਾਕਾਰਾ ਸ਼ਿਲਪਾ ਸ਼ਿੰਦੇ ਨੇ ਬਾਲੀਵੁੱਡ ਨਿਰਮਾਤਾ 'ਤੇ ਲਗਾਇਆ ਜਿਨਸੀ ਸ਼ੋਸ਼ਣ ਦਾ ਦੋਸ਼
ਮੁੰਬਈ, 06 ਸਤੰਬਰ (ਹਿੰ.ਸ.)। 'ਮੀ ਟੂ' ਮੂਵਮੈਂਟ ਕਿਸੇ ਸਮੇਂ ਬਹੁਤ ਹੌਟ ਟੌਪਿਕ ਰਿਹਾ ਸੀ। 'ਮੀ ਟੂ' ਅੰਦੋਲਨ ਦੌਰਾਨ ਮਨੋਰੰਜਨ ਉਦਯੋਗ ਦੀਆਂ ਕਈ ਪ੍ਰਮੁੱਖ ਹਸਤੀਆਂ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗੇ ਸਨ। ਇਸ ਦੌਰਾਨ ਜਦੋਂ ਤੋਂ ਹੇਮਾ ਕਮੇਟੀ ਦੀ ਰਿਪੋਰਟ ਸਾਹਮਣੇ ਆਈ ਤਾਂ ਬਾਅਦ ’ਚ ਮਲਿਆਲਮ, ਤਾਮਿਲ ਅਤ
Actress Shilpa Shinde


ਮੁੰਬਈ, 06 ਸਤੰਬਰ (ਹਿੰ.ਸ.)। 'ਮੀ ਟੂ' ਮੂਵਮੈਂਟ ਕਿਸੇ ਸਮੇਂ ਬਹੁਤ ਹੌਟ ਟੌਪਿਕ ਰਿਹਾ ਸੀ। 'ਮੀ ਟੂ' ਅੰਦੋਲਨ ਦੌਰਾਨ ਮਨੋਰੰਜਨ ਉਦਯੋਗ ਦੀਆਂ ਕਈ ਪ੍ਰਮੁੱਖ ਹਸਤੀਆਂ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗੇ ਸਨ। ਇਸ ਦੌਰਾਨ ਜਦੋਂ ਤੋਂ ਹੇਮਾ ਕਮੇਟੀ ਦੀ ਰਿਪੋਰਟ ਸਾਹਮਣੇ ਆਈ ਤਾਂ ਬਾਅਦ ’ਚ ਮਲਿਆਲਮ, ਤਾਮਿਲ ਅਤੇ ਤੇਲਗੂ ਫਿਲਮ ਇੰਡਸਟਰੀ ਵਿੱਚ ਜਿਨਸੀ ਸ਼ੋਸ਼ਣ ਅਤੇ ਸ਼ੋਸ਼ਣ ਦੇ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ। ਇਕ ਤੋਂ ਬਾਅਦ ਇਕ ਅਭਿਨੇਤਰੀਆਂ ਸਾਹਮਣੇ ਆ ਰਹੀਆਂ ਹਨ ਅਤੇ ਜਿਨਸੀ ਸ਼ੋਸ਼ਣ ਨੂੰ ਲੈ ਕੇ ਹੈਰਾਨ ਕਰਨ ਵਾਲੇ ਦਾਅਵੇ ਕਰ ਰਹੀਆਂ ਹਨ। ਇਸ ਦੌਰਾਨ ਹੁਣ ਮਸ਼ਹੂਰ ਟੀਵੀ ਅਦਾਕਾਰਾ ਸ਼ਿਲਪਾ ਸ਼ਿੰਦੇ ਵੀ ਇਸ ਲਿਸਟ 'ਚ ਸ਼ਾਮਲ ਹੋ ਗਈ ਹੈ। ਸ਼ਿਲਪਾ ਸ਼ਿੰਦੇ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੇ ਕਰੀਅਰ ਦੇ ਸ਼ੁਰੂਆਤੀ ਦੌਰ ਵਿੱਚ ਇੱਕ ਹਿੰਦੀ ਫਿਲਮ ਨਿਰਮਾਤਾ ਵੱਲੋਂ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ।

ਸੀਰੀਅਲ 'ਭਾਭੀਜੀ ਘਰ ਪਰ ਹੈਂ' 'ਚ ਅੰਗੂਰੀ ਭਾਬੀ ਦਾ ਕਿਰਦਾਰ ਨਿਭਾ ਕੇ ਲਾਈਮਲਾਈਟ 'ਚ ਆਈ ਸ਼ਿਲਪਾ ਸ਼ਿੰਦੇ ਨੇ ਹਾਲ ਹੀ 'ਚ ਇਕ ਇੰਟਰਵਿਊ ਦਿੱਤਾ। ਇਸ ਦੌਰਾਨ ਗੱਲਬਾਤ 'ਚ ਸ਼ਿਲਪਾ ਨੇ ਬਹੁਤ ਹੀ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਵਾਰ ਉਸਨੂੰ ਆਡੀਸ਼ਨ ਦੇ ਨਾਮ 'ਤੇ ਇੱਕ ਫਿਲਮ ਨਿਰਮਾਤਾ ਨੂੰ ਜਿਨਣੀ ਰੂਪ ’ਚ ਆਕਰਸ਼ਿਤ ਕਰਨ ਲਈ ਕਿਹਾ ਗਿਆ ਸੀ।

ਸ਼ਿਲਪਾ ਨੇ ਕਿਹਾ, 'ਮੈਂ 1998-99 ਦੇ ਆਸ-ਪਾਸ ਸੰਘਰਸ਼ ਕਰ ਰਹੀ ਸੀ। ਮੈਂ ਨਾਮ ਨਹੀਂ ਦੱਸ ਸਕਦੀ, ਪਰ ਉਨ੍ਹਾਂ ਨੇ ਮੈਨੂੰ ਕਿਹਾ, 'ਤੁਸੀਂ ਇਹ ਕੱਪੜੇ ਪਾਓ ਅਤੇ ਇਹ ਸੀਨ ਕਰੋ।' ਮੈਂ ਉਹ ਕੱਪੜੇ ਨਹੀਂ ਪਹਿਨੇ। ਮੈਂ ਉਸ ਸਮੇਂ ਬਹੁਤ ਮਾਸੂਮ ਸੀ ਅਤੇ ਉਨ੍ਹਾਂ ਦੇ ਇਰਾਦਿਆਂ ਨੂੰ ਸਮਝ ਨਹੀਂ ਸਕੀ। ਇਸ ਲਈ ਮੈਂ ਉਹ ਸੀਨ ਕੀਤਾ ਪਰ ਉਸ ਵਿਅਕਤੀ ਨੇ ਮੇਰੇ 'ਤੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਮੈਂ ਬਹੁਤ ਡਰ ਗਈ। ਉਸ ਸਮੇਂ ਮੈਂ ਉਸਨੂੰ ਧੱਕਾ ਦੇ ਕੇ ਭੱਜ ਗਈ। ਸੁਰੱਖਿਆ ਕਰਮੀਆਂ ਨੇ ਤੁਰੰਤ ਮੈਨੂੰ ਉਥੋਂ ਚਲੇ ਜਾਣ ਲਈ ਕਿਹਾ। ਉਨ੍ਹਾਂ ਨੇ ਸੋਚਿਆ ਕਿ ਮੈਂ ਰੌਲਾ ਪਾਵਾਂਈ ਅਤੇ ਮਦਦ ਲਈ ਚੀਕਾਂਗੀ।’’

ਹਾਲਾਂਕਿ ਬਿੱਗ ਬੌਸ ਦੀ ਜੇਤੂ ਸ਼ਿਲਪਾ ਸ਼ਿੰਦੇ ਨੇ ਨਿਰਮਾਤਾ ਦੇ ਨਾਮ ਦਾ ਐਲਾਨ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ‘ਨਿਰਮਾਤਾ ਹਿੰਦੀ ਸਿਨੇਮਾ ਦੇ ਮਸ਼ਹੂਰ ਵਿਅਕਤੀ ਸਨ। ਮੈਂ ਬਿਲਕੁਲ ਵੀ ਝੂਠ ਨਹੀਂ ਬੋਲ ਰਹੀ, ਪਰ ਮੈਂ ਫਿਲਹਾਲ ਉਸਦਾ ਨਾਮ ਨਹੀਂ ਦੱਸ ਸਕਦੀ। ਉਨ੍ਹਾਂ ਦੇ ਬੱਚੇ ਸ਼ਾਇਦ ਮੇਰੇ ਤੋਂ ਥੋੜ੍ਹੇ ਛੋਟੇ ਹਨ ਅਤੇ ਜੇਕਰ ਮੈਂ ਹੁਣੇ ਇਸਦਾ ਜ਼ਿਕਰ ਕਰਾਂਗੀ ਤਾਂ ਉਨ੍ਹਾਂ ਨੂੰ ਵੀ ਦੁੱਖ ਹੋਵੇਗਾ। ਕੁਝ ਸਾਲਾਂ ਬਾਅਦ ਮੇਰੀ ਉਨ੍ਹਾਂ ਨਾਲ ਦੁਬਾਰਾ ਮੁਲਾਕਾਤ ਹੋਈ। ਉਸ ਸਮੇਂ ਉਨ੍ਹਾਂ ਮੇਰੇ ਨਾਲ ਬਹੁਤ ਪਿਆਰ ਨਾਲ ਗੱਲ ਕੀਤੀ। ਉਨ੍ਹਾਂ ਨੇ ਮੈਨੂੰ ਨਹੀਂ ਪਛਾਣਿਆ। ਉਨ੍ਹਾਂ ਨੇ ਮੈਨੂੰ ਇੱਕ ਫਿਲਮ ਵਿੱਚ ਕੰਮ ਕਰਨ ਦੀ ਪੇਸ਼ਕਸ਼ ਵੀ ਕੀਤੀ, ਪਰ ਮੈਂ ਇਨਕਾਰ ਕਰ ਦਿੱਤਾ।’’

---------------

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande