500 ਤੋਂ ਵੱਧ ਨਵਜੰਮੇ ਬੱਚਿਆਂ ਦਾ ਸੌਦਾ ਕਰਨ ਵਾਲਾ ਮੁਲਜ਼ਮ ਗ੍ਰਿਫਤਾਰ
ਨਵੀਂ ਦਿੱਲੀ, 07 ਸਤੰਬਰ (ਹਿੰ.ਸ.)। ਉੱਤਰੀ ਭਾਰਤ ਵਿੱਚ 500 ਤੋਂ ਵੱਧ ਨਵਜੰਮੇ ਬੱਚਿਆਂ ਦਾ ਸੌਦਾ ਕਰਨ ਵਾਲੇ ਇੱਕ ਗਰੋਹ ਦੇ ਮੁਖੀ ਨੂੰ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਪੱਛਮੀ ਬੰਗਾਲ ਤੋਂ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਸੰਗਰਾਮ ਦਾਸ (38) ਵਾਸੀ ਓਡੀਸ਼ਾ ਵਜੋਂ ਹੋਈ ਹੈ। ਇਸ ਸਾਲ 2
500 ਤੋਂ ਵੱਧ ਨਵਜੰਮੇ ਬੱਚਿਆਂ ਦਾ ਸੌਦਾ ਕਰਨ ਵਾਲਾ ਮੁਲਜ਼ਮ ਗ੍ਰਿਫਤਾਰ


ਨਵੀਂ ਦਿੱਲੀ, 07 ਸਤੰਬਰ (ਹਿੰ.ਸ.)। ਉੱਤਰੀ ਭਾਰਤ ਵਿੱਚ 500 ਤੋਂ ਵੱਧ ਨਵਜੰਮੇ ਬੱਚਿਆਂ ਦਾ ਸੌਦਾ ਕਰਨ ਵਾਲੇ ਇੱਕ ਗਰੋਹ ਦੇ ਮੁਖੀ ਨੂੰ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਪੱਛਮੀ ਬੰਗਾਲ ਤੋਂ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਸੰਗਰਾਮ ਦਾਸ (38) ਵਾਸੀ ਓਡੀਸ਼ਾ ਵਜੋਂ ਹੋਈ ਹੈ।

ਇਸ ਸਾਲ 20 ਫਰਵਰੀ ਨੂੰ ਰੋਹਿਣੀ ਜ਼ਿਲ੍ਹੇ ਦੀ ਬੇਗਮਪੁਰ ਥਾਣਾ ਪੁਲਿਸ ਨੇ ਪੰਜਾਬ ਅਤੇ ਦਿੱਲੀ 'ਚ ਛਾਪੇਮਾਰੀ ਕਰਕੇ 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ਕੋਲੋਂ ਇੱਕ ਨਵਜੰਮੀ ਬੱਚੀ ਵੀ ਬਰਾਮਦ ਹੋਈ ਸੀ। ਜਦੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਮੁੱਖ ਮੁਲਜ਼ਮ ਸੰਗਰਾਮ ਦਾਸ ਫਰਾਰ ਹੈ। ਪੁਲਿਸ ਦੀਆਂ ਕਈ ਟੀਮਾਂ ਉਸਦੀ ਭਾਲ ਵਿੱਚ ਦਿੱਲੀ-ਐਨਸੀਆਰ, ਓਡੀਸ਼ਾ ਅਤੇ ਪੱਛਮੀ ਬੰਗਾਲ ਵਿੱਚ ਛਾਪੇਮਾਰੀ ਕਰ ਰਹੀਆਂ ਸਨ।

ਅਦਾਲਤੀ ਕਾਰਵਾਈ ਦੌਰਾਨ ਅਦਾਲਤ ਨੇ ਸੰਗਰਾਮ ਦਾਸ ਨੂੰ ਭਗੌੜਾ ਕਰਾਰ ਦਿੱਤਾ ਸੀ। ਉਹ ਲਗਾਤਾਰ ਆਪਣਾ ਟਿਕਾਣਾ ਬਦਲ ਕੇ ਪੁਲਿਸ ਨੂੰ ਚਕਮਾ ਦੇ ਰਿਹਾ ਸੀ। ਪੁਲਿਸ ਟੀਮ ਕਰੀਬ 1500 ਕਿਲੋਮੀਟਰ ਤੱਕ ਉਸਦਾ ਪਿੱਛਾ ਕਰਦੀ ਰਹੀ। ਆਖਰਕਾਰ ਉਸਨੂੰ ਕੋਲਕਾਤਾ, ਪੱਛਮੀ ਬੰਗਾਲ ਤੋਂ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਉਸ ਤੋਂ ਪੁੱਛਗਿੱਛ ਕਰ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ।

ਕ੍ਰਾਈਮ ਬ੍ਰਾਂਚ ਦੇ ਡੀਸੀਪੀ ਸੰਜੇ ਕੁਮਾਰ ਸੇਨ ਨੇ ਦੱਸਿਆ ਕਿ ਜਦੋਂ ਨਵਜੰਮੇ ਬੱਚਿਆਂ ਦੀ ਖਰੀਦੋ-ਫਰੋਖਤ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਤਾਂ ਨੌਂ ਲੋਕ ਫੜੇ ਗਏ। ਇਨ੍ਹਾਂ ’ਚ ਇੱਕ ਹੀ ਪਰਿਵਾਰ ਦੀਆਂ ਮਾਂ-ਧੀ ਸਮੇਤ ਤਿੰਨ ਔਰਤਾਂ ਸ਼ਾਮਲ ਸਨ। ਇਨ੍ਹਾਂ ਦੀ ਪਛਾਣ ਦੇਵਕੀ (56), ਉਸਦਾ ਪੁੱਤਰ ਪਿਊਸ਼ ਅਗਰਵਾਲ (30), ਪੁੱਤਰੀ ਪ੍ਰਿਆ (26), ਪੰਜਾਬ ਵਾਸੀ ਪੂਜਾ (36), ਸਿਮਰਨਜੀਤ ਕੌਰ (36), ਝੋਲਾਛਾਪ ਬਿੰਦਰ ਕੌਰ (42), ਰਾਜਿੰਦਰ (37) ਅਤੇ ਰਮਨ (36) ਵਜੋਂ ਹੋਈ।

ਉਸ ਸਮੇਂ ਇਨ੍ਹਾਂ ਕੋਲੋਂ 10 ਤੋਂ 15 ਦਿਨਾਂ ਦੀ ਨਵਜੰਮੀ ਬੱਚੀ ਬਰਾਮਦ ਹੋਈ। ਮੁਲਜ਼ਮਾਂ ਨੇ ਬੱਚੀ ਨੂੰ ਪੰਜਾਬ ਦੇ ਮੁਕਤਸਰ ਤੋਂ 50 ਹਜ਼ਾਰ ਰੁਪਏ ਵਿੱਚ ਖਰੀਦਿਆ ਸੀ। ਇਹ ਗਰੋਹ ਬੱਚੀ ਨੂੰ 12 ਤੋਂ 15 ਲੱਖ ਰੁਪਏ ਵਿੱਚ ਵੇਚਣ ਦੀ ਯੋਜਨਾ ਬਣਾ ਰਿਹਾ ਸੀ। ਇਸ ਮਾਮਲੇ ਵਿੱਚ ਮੁੱਖ ਮੁਲਜ਼ਮ ਸੰਗਰਾਮ ਦਾਸ ਲਗਾਤਾਰ ਫਰਾਰ ਚੱਲ ਰਿਹਾ ਸੀ।ਉਹ ਪੂਰੇ ਉੱਤਰੀ ਭਾਰਤ ਦਾ ਨੈੱਟਵਰਕ ਸੰਭਾਲਦਾ ਸੀ।

---------------

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande