ਪੁਣੇ ਦੇ ਸਸੂਨ ਹਸਪਤਾਲ 'ਚ ਚਾਰ ਕਰੋੜ ਦਾ ਘੁਟਾਲਾ, 25 ਲੋਕਾਂ ਖਿਲਾਫ ਮਾਮਲਾ ਦਰਜ
ਮੁੰਬਈ, 16 ਸਤੰਬਰ (ਹਿੰ.ਸ.)। ਪੁਣੇ ਦੇ ਸਸੂਨ ਹਸਪਤਾਲ 'ਚ ਕਰੀਬ 4 ਕਰੋੜ 18 ਲੱਖ 62 ਹਜ਼ਾਰ ਰੁਪਏ ਦੇ ਘੁਟਾਲੇ ਦੇ ਮਾਮਲੇ 'ਚ 25 ਲੋਕਾਂ ਖਿਲਾਫ ਬੰਡਗਾਰਡਨ ਪੁਲਿਸ ਸਟੇਸ਼ਨ 'ਚ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਸਸੂਨ ਹਸਪਤਾਲ ਦੇ ਪ੍ਰਸ਼ਾਸਨਿਕ ਅਧਿਕਾਰੀ ਗੋਰੋਬਾ ਵਿਥੋਬਾ ਆਵਟੇ (55) ਦੀ ਸ਼ਿਕਾਇਤ '
ਪੁਣੇ ਦਾ ਸਸੂਨ ਹਸਪਤਾਲ


ਮੁੰਬਈ, 16 ਸਤੰਬਰ (ਹਿੰ.ਸ.)। ਪੁਣੇ ਦੇ ਸਸੂਨ ਹਸਪਤਾਲ 'ਚ ਕਰੀਬ 4 ਕਰੋੜ 18 ਲੱਖ 62 ਹਜ਼ਾਰ ਰੁਪਏ ਦੇ ਘੁਟਾਲੇ ਦੇ ਮਾਮਲੇ 'ਚ 25 ਲੋਕਾਂ ਖਿਲਾਫ ਬੰਡਗਾਰਡਨ ਪੁਲਿਸ ਸਟੇਸ਼ਨ 'ਚ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਸਸੂਨ ਹਸਪਤਾਲ ਦੇ ਪ੍ਰਸ਼ਾਸਨਿਕ ਅਧਿਕਾਰੀ ਗੋਰੋਬਾ ਵਿਥੋਬਾ ਆਵਟੇ (55) ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਹੈ ਅਤੇ ਮੁਲਜ਼ਮਾਂ ’ਚ ਅਕਾਊਂਟੈਂਟ ਅਨਿਲ ਮਾਨੇ, ਕੈਸ਼ੀਅਰ ਸੁਲਕਸ਼ਨਾ ਚਾਬੁਕਸ਼ਵਰ ਵੀ ਸ਼ਾਮਲ ਹਨ। ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਖਬ਼ਰ ਲਿਖਣ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।

ਜਾਣਕਾਰੀ ਅਨੁਸਾਰ ਗੋਰੋਬਾ ਆਵਟੇ ਵੱਲੋਂ ਪੁਣੇ ਪੁਲਿਸ ਨੂੰ ਦਿੱਤੇ ਸ਼ਿਕਾਇਤ ਪੱਤਰ ਅਨੁਸਾਰ ਸਸੂਨ ਹਸਪਤਾਲ ਦੇ ਸਰਕਾਰੀ ਰਿਕਾਰਡ ਵਿੱਚ ਬੇਨਿਯਮੀਆਂ ਦਾ ਸ਼ੱਕ ਹੋਣ ’ਤੇ 13 ਸਤੰਬਰ 2024 ਨੂੰ ਇੱਕ ਜਾਂਚ ਕਮੇਟੀ ਬਣਾਈ ਗਈ ਸੀ। ਇਸ ਜਾਂਚ ਕਮੇਟੀ ਨੇ ਰਿਪੋਰਟ ਵਿੱਚ ਦੱਸਿਆ ਸੀ ਕਿ 16 ਸਰਕਾਰੀ ਮੁਲਾਜ਼ਮਾਂ ਅਤੇ ਸਸੂਨ ਹਸਪਤਾਲ ਦੇ ਅੱਠ ਖਾਤਾਧਾਰਕਾਂ ਦੇ ਖਾਤਿਆਂ ਵਿੱਚ ਕੁੱਲ 4 ਕਰੋੜ 18 ਲੱਖ 62 ਹਜ਼ਾਰ ਰੁਪਏ ਦਾ ਗਲਤ ਤਰੀਕੇ ਲੈਣ ਦੇਣ ਹੋਇਆ ਹੈ।

ਬੀਜੇ ਮੈਡੀਕਲ ਕਾਲਜ ਅਤੇ ਸਸੂਨ ਜਨਰਲ ਹਸਪਤਾਲ ਦੇ ਸੰਸਥਾਪਕ ਡਾ. ਏਕਨਾਥ ਪਵਾਰ ਨੇ ਕਿਹਾ ਕਿ ਅਸੀਂ ਬੀਜੇ ਮੈਡੀਕਲ ਕਾਲਜ ਤੋਂ 11 ਅਤੇ ਬਾਰਾਮਤੀ ਮੈਡੀਕਲ ਕਾਲਜ ਦੇ ਚਾਰ ਲੋਕਾਂ ਨੂੰ ਮੁਅੱਤਲ ਕੀਤਾ ਹੈ, ਜੋ ਜੁਲਾਈ 2023 ਤੋਂ ਜਨਵਰੀ 2024 ਤੱਕ ਸਸੂਨ ਹਸਪਤਾਲ ਵਿੱਚ ਕੰਮ ਕਰ ਰਹੇ ਸਨ। ਇਸ ਘੁਟਾਲੇ ਵਿੱਚ ਸ਼ਾਮਲ ਇੱਕ ਸੇਵਾਮੁਕਤ ਵਿਅਕਤੀ ਉਸ ਸਮੇਂ ਹਸਪਤਾਲ ਪ੍ਰਸ਼ਾਸਨ ਵਿੱਚ ਸਰਗਰਮ ਸੀ। ਮੁਅੱਤਲ ਕੀਤੇ ਗਏ ਵਿਅਕਤੀਆਂ ਵਿੱਚ ਇੱਕ ਦਫ਼ਤਰ ਸੁਪਰਡੈਂਟ, ਸੱਤ ਕਲੈਰੀਕਲ ਸਟਾਫ਼, ਇੱਕ ਮੈਡੀਕਲ ਸੋਸ਼ਲ ਵਰਕਰ, ਇੱਕ ਵਾਰਡ ਬੁਆਏ ਅਤੇ ਪੰਜ ਨਰਸਾਂ ਸ਼ਾਮਲ ਹਨ। ਮੁਅੱਤਲੀ ਦੇ ਇਹ ਹੁਕਮ ਜਾਂਚ ਪੂਰੀ ਹੋਣ ਤੱਕ ਜਾਰੀ ਕੀਤੇ ਗਏ ਹਨ।

---------------

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande