ਸਪੈਡੇਕਸ  ਮਿਸ਼ਨ : ਇਤਿਹਾਸ ਰਚਣ ਦੇ ਨੇੜੇ ਇਸਰੋ, ਕਾਫੀ ਨੇੜੇ ਪਹੁੰਚੇ ਦੋਵੇਂ ਉਪਗ੍ਰਹਿ
ਨਵੀਂ ਦਿੱਲੀ, 12 ਜਨਵਰੀ (ਹਿੰ.ਸ.)। ਇਸਰੋ (ਭਾਰਤੀ ਪੁਲਾੜ ਖੋਜ ਸੰਗਠਨ) ਆਪਣੇ ਸਪੇਸ ਡੌਕਿੰਗ ਐਕਸਪੈਰੀਮੈਂਟ (ਸਪੇਡੈਕਸ) ਮਿਸ਼ਨ ਨਾਲ ਇੱਕ ਨਵਾਂ ਰਿਕਾਰਡ ਬਣਾਉਣ ਜਾ ਰਿਹਾ ਹੈ। ਇਸ ਵਿਚ ਸ਼ਾਮਲ ਦੋ ਸੈਟੇਲਾਈਟ ਹੁਣ ਆਰਬਿਟ ਵਿਚ ਸਿਰਫ਼ 15 ਮੀਟਰ ਦੀ ਦੂਰੀ 'ਤੇ ਹਨ। ਸ਼ਨੀਵਾਰ ਨੂੰ ਦੋਹਾਂ ਸੈਟੇਲਾਈਟਾਂ ਵਿਚਕਾਰ ਦ
ਇਸਰੋ ਮਿਸ਼ਨ ਸਪੇਡੈਕਸ


ਨਵੀਂ ਦਿੱਲੀ, 12 ਜਨਵਰੀ (ਹਿੰ.ਸ.)। ਇਸਰੋ (ਭਾਰਤੀ ਪੁਲਾੜ ਖੋਜ ਸੰਗਠਨ) ਆਪਣੇ ਸਪੇਸ ਡੌਕਿੰਗ ਐਕਸਪੈਰੀਮੈਂਟ (ਸਪੇਡੈਕਸ) ਮਿਸ਼ਨ ਨਾਲ ਇੱਕ ਨਵਾਂ ਰਿਕਾਰਡ ਬਣਾਉਣ ਜਾ ਰਿਹਾ ਹੈ। ਇਸ ਵਿਚ ਸ਼ਾਮਲ ਦੋ ਸੈਟੇਲਾਈਟ ਹੁਣ ਆਰਬਿਟ ਵਿਚ ਸਿਰਫ਼ 15 ਮੀਟਰ ਦੀ ਦੂਰੀ 'ਤੇ ਹਨ। ਸ਼ਨੀਵਾਰ ਨੂੰ ਦੋਹਾਂ ਸੈਟੇਲਾਈਟਾਂ ਵਿਚਕਾਰ ਦੂਰੀ 230 ਮੀਟਰ ਸੀ। ਐਤਵਾਰ ਨੂੰ ਇਸਰੋ ਨੇ ਦੱਸਿਆ ਕਿ ਸਪੇਡੈਕਸ ਉਪਗ੍ਰਹਿ 15 ਮੀਟਰ ਦੀ ਦੂਰੀ ਤੋਂ ਇਕ-ਦੂਜੇ ਦੀਆਂ ਸ਼ਾਨਦਾਰ ਤਸਵੀਰਾਂ ਅਤੇ ਵੀਡੀਓ ਲੈ ਰਹੇ ਹਨ। ਐਕਸ ਪੋਸਟ 'ਚ ਇਸਰੋ ਨੇ ਲਿਖਿਆ- '15 ਮੀਟਰ ਦੀ ਦੂਰੀ 'ਤੇ ਅਸੀਂ ਇਕ-ਦੂਜੇ ਨੂੰ ਸਾਫ ਦੇਖ ਸਕਦੇ ਹਾਂ। ਅਸੀਂ ਹੁਣ ਡੌਕਿੰਗ ਲਈ ਸਿਰਫ਼ 50 ਫੁੱਟ ਦੂਰੀ ’ਤੇ ਹਾਂ।’

ਇਸਰੋ ਪਹਿਲਾਂ ਵੀ ਦੋ ਵਾਰ ਦੋਵਾਂ ਸੈਟੇਲਾਈਟਾਂ ਦੀ ਡੌਕਿੰਗ ਕਰਨ ਦੀ ਕੋਸ਼ਿਸ਼ ਕਰ ਚੁੱਕਾ ਹੈ। ਇਸਰੋ ਨੇ 7 ਅਤੇ 9 ਜਨਵਰੀ ਨੂੰ ਡੌਕਿੰਗ ਕਰਨ ਦੀ ਕੋਸ਼ਿਸ਼ ਕੀਤੀ ਸੀ, ਹਾਲਾਂਕਿ, ਦੋਵਾਂ ਡਾਕਿੰਗਾਂ ਲਈ ਜ਼ਰੂਰੀ ਅਲਾਈਨਮੈਂਟ (180 ਡਿਗਰੀ ਲਾਈਨ) ਦੀ ਘਾਟ ਕਾਰਨ ਇਹ ਸਫਲ ਨਹੀਂ ਹੋ ਸਕਿਆ ਸੀ। ਇਸਰੋ ਨੇ 30 ਦਸੰਬਰ ਨੂੰ ਸ਼੍ਰੀਹਰੀਕੋਟਾ, ਆਂਧਰਾ ਪ੍ਰਦੇਸ਼ ਤੋਂ ਪੀਐਸਐਲਵੀ-ਸੀ0 ਰਾਕੇਟ ਦੀ ਮਦਦ ਨਾਲ ਇਸ ਮਿਸ਼ਨ ਨੂੰ ਸਫਲਤਾਪੂਰਵਕ ਲਾਂਚ ਕੀਤਾ ਸੀ।

ਸਪੇਸ ਡੌਕਿੰਗ ਐਕਸਪੈਰੀਮੈਂਟ ਮਿਸ਼ਨ ਦਾ ਉਦੇਸ਼ ਪੁਲਾੜ ਵਿੱਚ ਡੌਕਿੰਗ ਤਕਨਾਲੋਜੀ ਦਾ ਪ੍ਰਦਰਸ਼ਨ ਕਰਨਾ ਹੈ, ਜੋ ਕਿ ਭਾਰਤ ਦੇ ਭਵਿੱਖ ਦੇ ਪੁਲਾੜ ਯਤਨਾਂ ਲਈ ਮਹੱਤਵਪੂਰਨ ਹੈ। ਖਾਸ ਤੌਰ 'ਤੇ ਇਹ ਸਪੇਸ ਸਟੇਸ਼ਨ ਅਤੇ ਚੰਦਰਯਾਨ-4 ਦੀ ਸਫਲਤਾ ਦਾ ਫੈਸਲਾ ਕਰੇਗਾ। ਇਸ ਮਿਸ਼ਨ ਵਿੱਚ ਇੱਕ ਸੈਟੇਲਾਈਟ ਦੂਜੇ ਸੈਟੇਲਾਈਟ ਨੂੰ ਕੈਪਚਰ ਕਰੇਗਾ ਅਤੇ ਡੌਕਿੰਗ ਕਰੇਗਾ। ਇਸ ਨਾਲ ਆਰਬਿਟ ਵਿੱਚ ਸਰਵਿਸਿੰਗ ਅਤੇ ਰਿਫਿਊਲਿੰਗ ਵੀ ਸੰਭਵ ਹੋ ਸਕੇਗਾ।

ਸਪੈਡੇਸਕ ਦੇ ਸਫਲ ਪ੍ਰਦਰਸ਼ਨ ਦੇ ਨਾਲ, ਭਾਰਤ ਵਿਸ਼ੇਸ਼ ਸਮੂਹ ਵਿੱਚ ਚੌਥਾ ਦੇਸ਼ ਬਣ ਜਾਵੇਗਾ ਜਿਸਨੇ ਗੁੰਝਲਦਾਰ ਤਕਨੀਕਾਂ ਵਿੱਚ ਮੁਹਾਰਤ ਹਾਸਲ ਕੀਤੀ ਹੈ। ਪੁਲਾੜ ਵਿੱਚ ਡੌਕਿੰਗ ਇੱਕ ਗੁੰਝਲਦਾਰ ਪ੍ਰਕਿਰਿਆ ਹੈ, ਜਿਸ ਵਿੱਚ ਹੁਣ ਤੱਕ ਸਿਰਫ ਤਿੰਨ ਦੇਸ਼-ਅਮਰੀਕਾ, ਰੂਸ ਅਤੇ ਚੀਨ ਸਫਲ ਹੋਏ ਹਨ।

--------------

---------------

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande