ਪ੍ਰਧਾਨ ਮੰਤਰੀ ਮੋਦੀ ਨੇ ਸੰਗਮ ’ਚ ਡੁਬਕੀ ਲਗਾਉਣ ਤੋਂ ਬਾਅਦ ਭਗਵਾਨ ਸੂਰਜ ਨੂੰਅਰਘ ਦੇ ਕੇ ਕੀਤੀ ਪਰਿਕਰਮਾ
ਮਹਾਕੁੰਭਨਗਰ (ਪ੍ਰਯਾਗਰਾਜ), 5 ਫਰਵਰੀ (ਹਿੰ.ਸ.)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪ੍ਰਯਾਗਰਾਜ ਮਹਾਕੁੰਭ ਪਹੁੰਚ ਕੇ ਪਵਿੱਤਰ ਸੰਗਮ ਵਿੱਚ ਆਸਥਾ ਦੀ ਡੁਬਕੀ ਲਗਾਈ ਅਤੇ ਮਾਂ ਗੰਗਾ ਦੀ ਪੂਜਾ ਕੀਤੀ। ਪੂਰੀ ਬਾਹਾਂ ਵਾਲੀ ਭਗਵੀਂ ਟੀ-ਸ਼ਰਟ ਅਤੇ ਲੋਅਰ ਪਹਿਲੇ, ਗਲੇ ਵਿੱਚ ਨੀਲਾ ਸਕਾਰਫ਼ ਪਹਿਨ ਕੇ, ਪ੍ਰਧਾਨ ਮੰਤ
ਸੰਗਮ ਘਾਟ 'ਤੇ ਡੁਬਕੀ ਲਗਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ।


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੂਰਜ ਦੇਵਤਾ ਨੂੰ ਗੰਗਾ ਜਲ ਭੇਟ ਕਰਦੇ ਹੋਏ।


ਮਹਾਕੁੰਭਨਗਰ (ਪ੍ਰਯਾਗਰਾਜ), 5 ਫਰਵਰੀ (ਹਿੰ.ਸ.)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪ੍ਰਯਾਗਰਾਜ ਮਹਾਕੁੰਭ ਪਹੁੰਚ ਕੇ ਪਵਿੱਤਰ ਸੰਗਮ ਵਿੱਚ ਆਸਥਾ ਦੀ ਡੁਬਕੀ ਲਗਾਈ ਅਤੇ ਮਾਂ ਗੰਗਾ ਦੀ ਪੂਜਾ ਕੀਤੀ। ਪੂਰੀ ਬਾਹਾਂ ਵਾਲੀ ਭਗਵੀਂ ਟੀ-ਸ਼ਰਟ ਅਤੇ ਲੋਅਰ ਪਹਿਲੇ, ਗਲੇ ਵਿੱਚ ਨੀਲਾ ਸਕਾਰਫ਼ ਪਹਿਨ ਕੇ, ਪ੍ਰਧਾਨ ਮੰਤਰੀ ਮੋਦੀ ਤ੍ਰਿਵੇਣੀ ’ਚ ਉਤਰੇ। ਗਲੇ ਵਿੱਚ ਵੱਡੀ ਰੁਦਰਾਕਸ਼ ਮਾਲਾ ਪਹਿਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਧਕ ਦੀ ਮੁਦਰਾ ’ਚ ਦਿਖਾਈ ਦਿੱਤੇ। ਉਨ੍ਹਾਂ ਸੰਗਮ ਇਸ਼ਨਾਨ ਦੌਰਾਨ ਪਵਿੱਤਰ ਜਲ ਵਿੱਚ ਖੜ੍ਹੇ ਹੋ ਕੇ ਸੂਰਜ ਦੇਵਤਾ ਨੂੰ ਅਰਘ ਭੇਟ ਕੀਤਾ। ਪਰਿਕਰਮਾ ਕੀਤੀ ਅਤੇ ਮੰਤਰਾਂ ਦਾ ਜਾਪ ਕੀਤਾ। ਇਸ ਤੋਂ ਪਹਿਲਾਂ, ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਨਾਲ, ਸਟੀਮਰ ਵਿੱਚ ਬੈਠ ਕੇ ਸੰਗਮ ਘਾਟਾਂ ਦਾ ਨਿਰੀਖਣ ਕੀਤਾ ਅਤੇ ਘਾਟ ਦੇ ਕੰਢੇ ਖੜ੍ਹੇ ਸ਼ਰਧਾਲੂਆਂ ਦਾ ਹੱਥ ਹਿਲਾ ਕੇ ਸਵਾਗਤ ਵੀ ਸਵੀਕਾਰ ਕੀਤਾ।

---------------

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande