ਬੰਗਲਾਦੇਸ਼ 'ਚ ਤਫਸੀਰੁਲ ਕੁਰਾਨ ਮਹਫਿਲ 'ਚ ਭਗਦੜ, 30 ਜ਼ਖਮੀ
ਢਾਕਾ, 04 ਜਨਵਰੀ (ਹਿੰ.ਸ.)। ਬੰਗਲਾਦੇਸ਼ ਵਿੱਚ ਤਿੰਨ ਰੋਜ਼ਾ ਤਫ਼ਸੀਰੁਲ ਕੁਰਾਨ ਮਹਿਫਿਲ ਦੇ ਆਖ਼ਰੀ ਦਿਨ ਸ਼ੁੱਕਰਵਾਰ ਰਾਤ ਨੂੰ ਭਗਦੜ ਮੱਚ ਗਈ, ਜਿਸ ਵਿੱਚ ਘੱਟੋ-ਘੱਟ 30 ਲੋਕ ਜ਼ਖ਼ਮੀ ਹੋ ਗਏ। ਇੱਕ ਵਿਅਕਤੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਹ ਘਟਨਾ ਜਸ਼ੋਰ ਜ਼ਿਲੇ ਦੇ ਸ਼ਰਸ਼ਾ ਉਪਜ਼ਿਲਾ ਦੇ ਪੁਲੇਰਹਾਟ ਸਥ
ਬੰਗਲਾਦੇਸ਼ 'ਚ ਤਫਸੀਰੁਲ ਕੁਰਾਨ ਮਹਫਿਲ 'ਚ ਭਗਦੜ, 30 ਜ਼ਖਮੀ


ਢਾਕਾ, 04 ਜਨਵਰੀ (ਹਿੰ.ਸ.)। ਬੰਗਲਾਦੇਸ਼ ਵਿੱਚ ਤਿੰਨ ਰੋਜ਼ਾ ਤਫ਼ਸੀਰੁਲ ਕੁਰਾਨ ਮਹਿਫਿਲ ਦੇ ਆਖ਼ਰੀ ਦਿਨ ਸ਼ੁੱਕਰਵਾਰ ਰਾਤ ਨੂੰ ਭਗਦੜ ਮੱਚ ਗਈ, ਜਿਸ ਵਿੱਚ ਘੱਟੋ-ਘੱਟ 30 ਲੋਕ ਜ਼ਖ਼ਮੀ ਹੋ ਗਏ। ਇੱਕ ਵਿਅਕਤੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਹ ਘਟਨਾ ਜਸ਼ੋਰ ਜ਼ਿਲੇ ਦੇ ਸ਼ਰਸ਼ਾ ਉਪਜ਼ਿਲਾ ਦੇ ਪੁਲੇਰਹਾਟ ਸਥਿਤ ਅਦ-ਦੀਨ ਸਕੀਨਾ ਮੈਡੀਕਲ ਕਾਲਜ ਹਸਪਤਾਲ ਅਤੇ ਉਸਦੇ ਆਲੇ-ਦੁਆਲੇ ਵਾਪਰੀ।

ਦਿ ਡੇਲੀ ਸਟਾਰ ਮੁਤਾਬਕ ਮਸ਼ਹੂਰ ਸਪੀਕਰ ਮਿਜ਼ਾਨੁਰ ਰਹਿਮਾਨ ਅਜ਼ਹਰੀ ਨੇ ਸ਼ੁੱਕਰਵਾਰ ਰਾਤ ਨੂੰ ਭਾਸ਼ਣ ਦੇਣਾ ਸੀ। ਉਨ੍ਹਾਂ ਨੂੰ ਅਚਾਨਕ ਵੱਡੀ ਗਿਣਤੀ ’ਚ ਲੋਕ ਸੁਣਨ ਲਈ ਆ ਗਏ। ਇਸ ਕਾਰਨ ਉਥੇ ਭਗਦੜ ਮੱਚ ਗਈ। ਚਸ਼ਮਦੀਦਾਂ ਨੇ ਦੱਸਿਆ ਕਿ ਜ਼ਖਮੀਆਂ 'ਚੋਂ 9 ਨੂੰ ਜਸ਼ੋਰ ਜਨਰਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਭਗਦੜ ਦੌਰਾਨ ਗੰਭੀਰ ਜ਼ਖ਼ਮੀ ਹੋਣ ਵਾਲਿਆਂ ਵਿੱਚ 32 ਸਾਲਾ ਮੈਨੁਲ ਇਸਲਾਮ, 18 ਸਾਲਾ ਉਸਮਾਨ ਗਨੀ, 21 ਸਾਲਾ ਜ਼ਿਆਨ, ਮਾਰਜਾਨ, 18 ਸਾਲਾ ਇਬਰਾਹਿਮ, 40 ਸਾਲਾ ਮਸੂਦ, 26 ਸਾਲਾ ਸਈਦੁਲ ਅਤੇ 28 ਸਾਲਾ ਲਬਲੀ ਸ਼ਾਮਿਲ ਹਨ।ਭਗਦੜ ਵਿੱਚ ਜ਼ਖ਼ਮੀ ਹੋਏ ਮੈਨੁਲ ਇਸਲਾਮ ਨੇ ਦੱਸਿਆ ਕਿ ਉਹ ਰਾਤ 8 ਵਜੇ ਦੇ ਕਰੀਬ ਘਟਨਾ ਵਾਲੀ ਥਾਂ ’ਤੇ ਪੁੱਜੇ, ਪਰ ਮੁੱਖ ਗੇਟ ਬੰਦ ਸੀ। ਸਮਾਗਮ ਵਾਲੀ ਥਾਂ 'ਤੇ ਦਾਖਲ ਹੋਣ ਦੀ ਉਡੀਕ ਕਰ ਰਹੇ ਸੀ ਤਾਂ ਉਨ੍ਹਾਂ ਨੂੰ ਕਿਸੇ ਨੇ ਪਿੱਛੇ ਤੋਂ ਧੱਕਾ ਦਿੱਤਾ। ਡਿੱਗਦੇ ਹੀ ਹਫੜਾ-ਦਫੜੀ ਫੈਲ ਗਈ। ਲੋਕ ਅੱਗੇ ਵਾਲਿਆਂ ਨੂੰ ਲਤਾੜਦੇ ਹੋਏ ਅੱਗੇ ਵਧਣ ਲੱਗੇ। ਜਸ਼ੋਰ ਜਨਰਲ ਹਸਪਤਾਲ ਦੀ ਐਮਰਜੈਂਸੀ ਦੀ ਡਾਕਟਰ ਜ਼ੁਬੈਦਾ ਇਸਲਾਮ ਨੇ ਕਿਹਾ ਕਿ ਜ਼ਖਮੀਆਂ 'ਚੋਂ ਅਫੀਫਾ ਦੀ ਹਾਲਤ ਸਭ ਤੋਂ ਗੰਭੀਰ ਹੈ।

---------------

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande