ਗੁਹਾਟੀ, 08 ਜਨਵਰੀ (ਹਿੰ.ਸ.)। ਗੁਪਤ ਸੂਚਨਾ ਦੇ ਆਧਾਰ 'ਤੇ ਅਸਾਮ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਦੀ ਇਕ ਟੀਮ ਨੇ ਇੰਸਪੈਕਟਰ ਕਪਿਲ ਪਾਠਕ ਦੀ ਅਗਵਾਈ 'ਚ ਫਟਾਸ਼ਿਲ ਆਮਬਾਰੀ ਅਤੇ ਹਾਤੀਗਾਓਂ ਥਾਣਾ ਖੇਤਰ ਦੇ ਜਯੋਤੀਕੁਚੀ ਅਤੇ ਲਖੀਮੀ ਨਗਰ 'ਚ ਛਾਪੇਮਾਰੀ ਕੀਤੀ।
ਪੁਲਿਸ ਸੂਤਰਾਂ ਤੋਂ ਬੁੱਧਵਾਰ ਨੂੰ ਮਿਲੀ ਜਾਣਕਾਰੀ ਅਨੁਸਾਰ ਐਸਟੀਐਫ ਦੀ ਟੀਮ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਹੈਰੋਇਨ ਦੀਆਂ 47 ਸ਼ੀਸ਼ੀਆਂ (ਕੁੱਲ ਵਜ਼ਨ 62.81 ਗ੍ਰਾਮ), ਤਿੰਨ ਮੋਬਾਈਲ ਫ਼ੋਨ ਅਤੇ ਤਿੰਨ ਖਾਲੀ ਸ਼ੀਸ਼ੀਆਂ ਬਰਾਮਦ ਕੀਤੀਆਂ ਹਨ। ਫਿਲਹਾਲ ਐਸਟੀਐਫ ਦੀ ਟੀਮ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ।
---------------
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ