ਮਾਲਦਾ 'ਚ 20 ਲੱਖ ਦੇ ਨਕਲੀ ਨੋਟ ਬਰਾਮਦ, ਜਾਂਚ 'ਚ ਜੁਟੀ ਪੁਲਿਸ
ਕੋਲਕਾਤਾ, 09 ਜਨਵਰੀ (ਹਿੰ.ਸ.)। ਪੱਛਮੀ ਬੰਗਾਲ ਪੁਲਿਸ ਨੇ ਬੁੱਧਵਾਰ ਨੂੰ ਮਿਲੀ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਮਾਲਦਾ ਜ਼ਿਲੇ ਦੇ ਖੋਸ਼ਲਪਾੜਾ ਪਿੰਡ ਤੋਂ 20 ਲੱਖ ਰੁਪਏ ਦੇ ਜਾਅਲੀ ਭਾਰਤੀ ਕਰੰਸੀ ਨੋਟ (ਐਫਆਈਸੀਐਨ) ਬਰਾਮਦ ਕੀਤੇ। ਇਹ ਪਿੰਡ ਭਾਰਤ-ਬੰਗਲਾਦੇਸ਼ ਸਰਹੱਦ ਦੇ ਨੇੜੇ ਸਥਿਤ ਹੈ। ਐਸਟੀਐਫ ਵੱਲੋਂ ਵੀਰਵ
ਮਾਲਦਾ 'ਚ 20 ਲੱਖ ਦੇ ਨਕਲੀ ਨੋਟ ਬਰਾਮਦ, ਜਾਂਚ 'ਚ ਜੁਟੀ ਪੁਲਿਸ


ਕੋਲਕਾਤਾ, 09 ਜਨਵਰੀ (ਹਿੰ.ਸ.)। ਪੱਛਮੀ ਬੰਗਾਲ ਪੁਲਿਸ ਨੇ ਬੁੱਧਵਾਰ ਨੂੰ ਮਿਲੀ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਮਾਲਦਾ ਜ਼ਿਲੇ ਦੇ ਖੋਸ਼ਲਪਾੜਾ ਪਿੰਡ ਤੋਂ 20 ਲੱਖ ਰੁਪਏ ਦੇ ਜਾਅਲੀ ਭਾਰਤੀ ਕਰੰਸੀ ਨੋਟ (ਐਫਆਈਸੀਐਨ) ਬਰਾਮਦ ਕੀਤੇ। ਇਹ ਪਿੰਡ ਭਾਰਤ-ਬੰਗਲਾਦੇਸ਼ ਸਰਹੱਦ ਦੇ ਨੇੜੇ ਸਥਿਤ ਹੈ। ਐਸਟੀਐਫ ਵੱਲੋਂ ਵੀਰਵਾਰ ਨੂੰ ਜਾਰੀ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ।

ਪੁਲਿਸ ਅਨੁਸਾਰ ਕੁੱਲ 4,300 ਨਕਲੀ ਨੋਟ ਜ਼ਬਤ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ 3,800 500 ਰੁਪਏ ਦੇ ਅਤੇ ਬਾਕੀ 500 200 ਰੁਪਏ ਦੇ ਸਨ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਖੋਸ਼ਲਪਾੜਾ ਪਿੰਡ ਵਿੱਚ ਇੱਕ ਖਾਲੀ ਘਰ ਵਿੱਚ ਨਕਲੀ ਨੋਟਾਂ ਦਾ ਵੱਡਾ ਭੰਡਾਰ ਛੁਪਾਇਆ ਹੋਇਆ ਹੈ। ਇਸ ਤੋਂ ਬਾਅਦ ਬੁੱਧਵਾਰ ਨੂੰ ਪੁਲਿਸ ਨੇ ਤਲਾਸ਼ੀ ਮੁਹਿੰਮ ਚਲਾਈ ਅਤੇ ਘਰ 'ਚੋਂ ਇੱਕ ਬੈਗ ਬਰਾਮਦ ਕੀਤਾ।

ਹਾਲਾਂਕਿ ਇਸ ਮਾਮਲੇ 'ਚ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਪੁਲਿਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਹ ਨਕਲੀ ਨੋਟ ਉੱਥੇ ਕਿਵੇਂ ਪਹੁੰਚੇ ਅਤੇ ਇਸਦੇ ਪਿੱਛੇ ਕੌਣ ਲੋਕ ਹਨ। ਕਾਲੀਚੱਕ ਸਬ-ਡਿਵੀਜ਼ਨਲ ਪੁਲਿਸ ਅਧਿਕਾਰੀ ਫੈਜ਼ਲ ਰੇਜ਼ਾ ਨੇ ਦੱਸਿਆ ਮੁਲਜ਼ਮਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।

---------------

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande