ਨਵੀਂ ਦਿੱਲੀ, 08 ਜਨਵਰੀ (ਹਿੰ.ਸ.)। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਅੱਜ 'ਮਹਾਂ ਕੁੰਭ-2025' ਨੂੰ ਸਮਰਪਿਤ ਆਕਾਸ਼ਵਾਣੀ ਅਤੇ ਦੂਰਦਰਸ਼ਨ ਦਾ ਇੱਕ ਵਿਸ਼ੇਸ਼ ਗੀਤ ਲਾਂਚ ਕੀਤਾ। ਦਿੱਲੀ ਵਿੱਚ ਇਸ ਪ੍ਰੋਗਰਾਮ ਵਿੱਚ ਪ੍ਰਸਾਰ ਭਾਰਤੀ ਦੇ ਚੇਅਰਮੈਨ ਨਵਨੀਤ ਸਹਿਗਲ ਅਤੇ ਸੀਈਓ ਗੌਰਵ ਦਿਵੇਦੀ ਵੀ ਮੌਜੂਦ ਸਨ। ਜੈ ਮਹਾਕੁੰਭ ਨਾਮ ਦੇ ਇਸ ਗੀਤ ਨੂੰ ਰਤਨ ਪ੍ਰਸੰਨਾ ਨੇ ਗਾਇਆ ਹੈ। ਇਸਦਾ ਸੰਗੀਤ ਸੰਤੋਸ਼ ਨਾਹਰ ਅਤੇ ਰਤਨ ਪ੍ਰਸੰਨਾ ਵੱਲੋਂ ਦਿੱਤਾ ਗਿਆ ਹੈ ਅਤੇ ਇਸਨੂੰ ਅਭਿਨਯ ਸ਼੍ਰੀਵਾਸਤਵ ਨੇ ਲਿਖਿਆ ਹੈ। ਜ਼ਿਕਰਯੋਗ ਹੈ ਕਿ ਹਿੰਦੂਆਂ ਦੀ ਆਸਥਾ ਦਾ ਤਿਉਹਾਰ ਮਹਾਕੁੰਭ 13 ਜਨਵਰੀ ਤੋਂ 26 ਫਰਵਰੀ ਤੱਕ ਪ੍ਰਯਾਗਰਾਜ 'ਚ ਆਯੋਜਿਤ ਕੀਤਾ ਜਾ ਰਿਹਾ ਹੈ।
---------------
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ