ਲਿਸਬਨ (ਪੁਰਤਗਾਲ), 15 ਅਕਤੂਬਰ (ਹਿੰ.ਸ.)। ਪੁਰਤਗਾਲ ਦੇ ਸਟਾਰ ਸਟ੍ਰਾਈਕਰ ਕ੍ਰਿਸਟੀਆਨੋ ਰੋਨਾਲਡੋ ਨੇ ਇੱਕ ਹੋਰ ਵੱਡਾ ਰਿਕਾਰਡ ਆਪਣੇ ਨਾਮ ਕਰ ਲਿਾਅ ਹੈ। ਰੋਨਾਲਡੋ ਨੇ ਬੁੱਧਵਾਰ ਨੂੰ ਹੰਗਰੀ ਵਿਰੁੱਧ ਵਿਸ਼ਵ ਕੱਪ ਕੁਆਲੀਫਾਇਰ ਵਿੱਚ ਦੋ ਗੋਲ ਕਰਕੇ ਇਤਿਹਾਸ ਰਚਿਆ।
40 ਸਾਲਾ ਰੋਨਾਲਡੋ ਹੁਣ ਵਿਸ਼ਵ ਕੱਪ ਕੁਆਲੀਫਾਇਰ ਵਿੱਚ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਬਣ ਗਏ ਹਨ। ਉਨ੍ਹਾਂ ਨੇ ਗੁਆਟੇਮਾਲਾ ਦੇ ਸਾਬਕਾ ਅੰਤਰਰਾਸ਼ਟਰੀ ਕਾਰਲੋਸ ਰੁਈਜ਼ (39 ਗੋਲ) ਨੂੰ ਪਛਾੜਦੇ ਹੋਏ 40ਵਾਂ ਅਤੇ 41ਵਾਂ ਗੋਲ ਕੀਤਾ।
ਪੰਜ ਵਾਰ ਦੇ ਬੈਲਨ ਡੀ'ਓਰ ਜੇਤੂ ਰੋਨਾਲਡੋ ਨੇ 22ਵੇਂ ਮਿੰਟ ਵਿੱਚ ਨੈਲਸਨ ਸੇਮੇਡੋ ਦੇ ਕਰਾਸ ਤੋਂ ਸ਼ਾਨਦਾਰ ਫਿਨਿਸ਼ ਨਾਲ ਪੁਰਤਗਾਲ ਲਈ ਬਰਾਬਰੀ ਕੀਤੀ। ਫਿਰ ਉਨ੍ਹਾਂ ਨੇ ਹਾਫ ਟਾਈਮ ਤੋਂ ਪਹਿਲਾਂ ਨੂਨੋ ਮੈਂਡੇਸ ਦੇ ਪਾਸ ਤੋਂ ਗੋਲ ਕਰਕੇ ਟੀਮ ਨੂੰ 2-1 ਦੀ ਬੜ੍ਹਤ ਦਿਵਾਈ।
ਵਿਸ਼ਵ ਕੱਪ ਕੁਆਲੀਫਾਇਰ ਵਿੱਚ ਸਭ ਤੋਂ ਵੱਧ ਗੋਲ ਕਰਨ ਵਾਲੇ ਚੋਟੀ ਦੇ ਤਿੰਨ ਖਿਡਾਰੀ:
1. ਕ੍ਰਿਸਟੀਆਨੋ ਰੋਨਾਲਡੋ (ਪੁਰਤਗਾਲ) - 41 ਗੋਲ
2. ਕਾਰਲੋਸ ਰੁਈਜ਼ (ਗੁਆਟੇਮਾਲਾ) - 39 ਗੋਲ
3. ਲਿਓਨਲ ਮੇਸੀ (ਅਰਜਨਟੀਨਾ) - 36 ਗੋਲ
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ