ਹਰੇ ਨਿਸ਼ਾਨ 'ਤੇ ਖੁੱਲ੍ਹਿਆ ਸ਼ੇਅਰ ਬਾਜ਼ਾਰ, ਸੈਂਸੈਕਸ ’ਚ 419 ਅੰਕਾਂ ਦਾ ਉੱਛਾਲ
ਨਵੀਂ ਦਿੱਲੀ, 16 ਅਕਤੂਬਰ (ਹਿੰ.ਸ.)। ਹਫ਼ਤੇ ਦੇ ਚੌਥੇ ਕਾਰੋਬਾਰੀ ਦਿਨ ਵੀਰਵਾਰ ਨੂੰ ਸ਼ੇਅਰ ਬਾਜ਼ਾਰ ਹਰੇ ਨਿਸ਼ਾਨ ਵਿੱਚ ਖੁੱਲ੍ਹਿਆ। ਸ਼ੁਰੂਆਤੀ ਕਾਰੋਬਾਰ ਵਿੱਚ, ਬੰਬੇ ਸਟਾਕ ਐਕਸਚੇਂਜ (ਬੀ.ਐੱਸ.ਈ.) ਸੈਂਸੈਕਸ 419.28 ਅੰਕ ਜਾਂ 0.51 ਪ੍ਰਤੀਸ਼ਤ ਦੀ ਛਾਲ ਮਾਰ ਕੇ 83,024.71 ਦੇ ਪੱਧਰ ''ਤੇ ਕਾਰੋਬਾਰ ਕਰ ਰ
ਸਟਾਕ ਮਾਰਕੀਟ ਲੋਗੋ ਦੀ ਪ੍ਰਤੀਕਾਤਮਕ ਤਸਵੀਰ


ਨਵੀਂ ਦਿੱਲੀ, 16 ਅਕਤੂਬਰ (ਹਿੰ.ਸ.)। ਹਫ਼ਤੇ ਦੇ ਚੌਥੇ ਕਾਰੋਬਾਰੀ ਦਿਨ ਵੀਰਵਾਰ ਨੂੰ ਸ਼ੇਅਰ ਬਾਜ਼ਾਰ ਹਰੇ ਨਿਸ਼ਾਨ ਵਿੱਚ ਖੁੱਲ੍ਹਿਆ। ਸ਼ੁਰੂਆਤੀ ਕਾਰੋਬਾਰ ਵਿੱਚ, ਬੰਬੇ ਸਟਾਕ ਐਕਸਚੇਂਜ (ਬੀ.ਐੱਸ.ਈ.) ਸੈਂਸੈਕਸ 419.28 ਅੰਕ ਜਾਂ 0.51 ਪ੍ਰਤੀਸ਼ਤ ਦੀ ਛਾਲ ਮਾਰ ਕੇ 83,024.71 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ (ਐੱਨ.ਐੱਸ.ਈ.) ਨਿਫਟੀ ਵੀ 105.10 ਅੰਕ ਜਾਂ 0.42 ਪ੍ਰਤੀਸ਼ਤ ਮਜ਼ਬੂਤੀ ਨਾਲ 25,428.65 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਅੱਜ ਬਾਜ਼ਾਰ ਖੁੱਲ੍ਹਦੇ ਹੀ ਸਾਰੇ ਪ੍ਰਮੁੱਖ ਸੂਚਕਾਂਕ ਹਰੇ ਨਿਸ਼ਾਨ ਵਿੱਚ ਕਾਰੋਬਾਰ ਕਰ ਰਹੇ ਸਨ, ਜਿਸ ਨਾਲ ਨਿਵੇਸ਼ਕਾਂ ਦੇ ਚਿਹਰਿਆਂ 'ਤੇ ਰਾਹਤ ਦਿਖਾਈ ਦਿੱਤੀ।ਇੱਕ ਮਹੀਨੇ ’ਚ ਪਹਿਲੀ ਵਾਰ ਨਿਫਟੀ 25,400 ਤੋਂ ਪਾਰ :

ਐਨਐਸਈ ਨਿਫਟੀ 19 ਸਤੰਬਰ ਤੋਂ ਬਾਅਦ ਪਹਿਲੀ ਵਾਰ 25,400 ਦੇ ਅੰਕੜੇ ਨੂੰ ਪਾਰ ਕਰ ਗਿਆ ਹੈ। ਅੱਜ ਸਵੇਰੇ 9:26 ਵਜੇ ਤੱਕ, ਬੀਐਸਈ ਸੈਂਸੈਕਸ 364 ਅੰਕ ਜਾਂ 0.44 ਪ੍ਰਤੀਸ਼ਤ ਮਜ਼ਬੂਤੀ ਨਾਲ 82,969.45 'ਤੇ ਕਾਰੋਬਾਰ ਕਰ ਰਿਹਾ ਸੀ। ਉੱਥੇ ਹੀ ਨਿਫਟੀ ਵੀ 102 ਅੰਕ ਜਾਂ 0.41 ਪ੍ਰਤੀਸ਼ਤ ਮਜ਼ਬੂਤੀ ਨਾਲ 25,426.40 'ਤੇ ਕਾਰੋਬਾਰ ਕਰਦਾ ਨਜ਼ਰ ਆਇਆ।ਅਡਾਨੀ ਗਰੁੱਪ ਦੇ ਸ਼ੇਅਰਾਂ ਵਿੱਚ ਤੇਜ਼ੀ, ਐਨਡੀਟੀਵੀ ਵੀ ਚੜ੍ਹਿਆ :

ਸ਼ੇਅਰ ਬਾਜ਼ਾਰ ਵਿੱਚ ਅੱਜ ਸ਼ੁਰੂਆਤੀ ਕਾਰੋਬਾਰ ਦੌਰਾਨ ਅਡਾਨੀ ਗਰੁੱਪ ਦੇ ਜ਼ਿਆਦਾਤਰ ਸ਼ੇਅਰ ਹਰੇ ਨਿਸ਼ਾਨ ਵਿੱਚ ਨਜ਼ਰ ਆਏ। ਅਡਾਨੀ ਐਂਟਰਪ੍ਰਾਈਜ਼ 1.63 ਪ੍ਰਤੀਸ਼ਤ ਮਜ਼ਬੂਤ ਹੋ ਕੇ 2,574 ਰੁਪਏ 'ਤੇ ਪਹੁੰਚ ਗਿਆ, ਜਦੋਂ ਕਿ ਅਡਾਨੀ ਗ੍ਰੀਨ ਐਨਰਜੀ 1.8 ਪ੍ਰਤੀਸ਼ਤ ਮਜ਼ਬੂਤ ਹੋ ਕੇ 1,063 ਰੁਪਏ 'ਤੇ ਪਹੁੰਚ ਗਿਆ। ਅਡਾਨੀ ਟੋਟਲ ਗੈਸ 1.20 ਪ੍ਰਤੀਸ਼ਤ ਮਜ਼ਬੂਤ ਹੋ ਕੇ 626.45 ਰੁਪਏ 'ਤੇ ਪਹੁੰਚ ਗਿਆ। ਉੱਥੇ ਹੀ ਅਡਾਨੀ ਪੋਰਟਸ ਅਤੇ ਸਪੈਸ਼ਲ ਇਕਨਾਮਿਕ ਜ਼ੋਨ 1.59 ਪ੍ਰਤੀਸ਼ਤ ਮਜ਼ਬੂਤ ਹੋ ਕੇ 1,473.70 ਰੁਪਏ 'ਤੇ ਕਾਰੋਬਾਰ ਕਰਦਾ ਨਜ਼ਰ ਆਇਆ। ਅਡਾਨੀ ਐਨਰਜੀ ਸਲਿਊਸ਼ਨਜ਼ ਵੀ 1.46 ਪ੍ਰਤੀਸ਼ਤ ਮਜ਼ਬੂਤ ਹੋ ਕੇ 958 ਰੁਪਏ 'ਤੇ ਪਹੁੰਚ ਗਿਆ, ਜਦੋਂ ਕਿ ਐਨਡੀਟੀਵੀ ਦੇ ਸ਼ੇਅਰ 1.07 ਪ੍ਰਤੀਸ਼ਤ ਮਜ਼ਬੂਤ ਹੋਏ ਨਜ਼ਰ ਆਏ।

ਸੈਂਸੈਕਸ ਦੇ ਟਾਪ ਗੇਨਰਜ਼ ਅਤੇ ਲੂਜ਼ਰਸ : ਸੈਂਸੈਕਸ ਵਿੱਚ ਅੱਜ ਦੇ ਪ੍ਰਮੁੱਖ ਬੜ੍ਹਤ ਵਾਲੇ ਸ਼ੇਅਰਾਂ ਵਿੱਚ ਐਕਸਿਸ ਬੈਂਕ, ਅਡਾਨੀ ਪੋਰਟਸ, ਟਾਈਟਨ, ਕੋਟਕ ਬੈਂਕ, ਮਹਿੰਦਰਾ ਐਂਡ ਮਹਿੰਦਰਾ, ਬੀਈਐਲ, ਟਾਟਾ ਮੋਟਰਜ਼, ਐਨਟੀਪੀਸੀ, ਅਤੇ ਐਚਸੀਐਲ ਟੈਕ ਸ਼ਾਮਲ ਰਹੇ। ਉੱਥੇ ਹੀ ਇਨਫੋਸਿਸ, ਟੈਕ ਮਹਿੰਦਰਾ, ਟੀਸੀਐਸ, ਟਾਟਾ ਸਟੀਲ ਅਤੇ ਸਨ ਫਾਰਮਾ ਦੇ ਸ਼ੇਅਰਾਂ ਵਿੱਚ ਗਿਰਾਵਟ ਦੇਖਣ ਨੂੰ ਮਿਲੀ।ਜ਼ਿਕਰਯੋਗ ਹੈ ਕਿ ਇੱਕ ਦਿਨ ਪਹਿਲਾਂ, ਦੋਵੇਂ ਪ੍ਰਮੁੱਖ ਸਟਾਕ ਮਾਰਕੀਟ ਸੂਚਕਾਂਕ ਮਜ਼ਬੂਤੀ ਨਾਲ ਬੰਦ ਹੋਏ ਸਨ। ਸੈਂਸੈਕਸ 575 ਅੰਕਾਂ ਦੀ ਮਜ਼ਬੂਤੀ ਨਾਲ 82,650 'ਤੇ ਅਤੇ ਨਿਫਟੀ 178 ਅੰਕਾਂ ਦੀ ਮਜ਼ਬੂਤੀ ਨਾਲ 25,324 'ਤੇ ਬੰਦ ਹੋਇਆ ਸੀ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande