ਚੰਡੀਗੜ੍ਹ, 18 ਅਕਤੂਬਰ (ਹਿੰ.ਸ.)। ਬੀਐਸਐਫ ਨੇ ਭਾਰਤ-ਪਾਕਿਸਤਾਨ ਸਰਹੱਦ 'ਤੇ ਸਰਚ ਆਪ੍ਰੇਸ਼ਨ ਚਲਾ ਕੇ ਫਿਰੋਜ਼ਪੁਰ ਅਤੇ ਅੰਮ੍ਰਿਤਸਰ ਸਰਹੱਦੀ ਇਲਾਕਿਆਂ ਤੋਂ ਹੈਰੋਇਨ ਅਤੇ ਆਈਸ ਡਰੱਗਜ਼ ਬਰਾਮਦ ਕੀਤੀ ਹੈ।
ਬੀਐਸਐਫ ਵੱਲੋਂ ਸ਼ਨੀਵਾਰ ਨੂੰ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ, ਬੀਐਸਐਫ ਨੇ ਪੰਜਾਬ ਪੁਲਿਸ ਨਾਲ ਮਿਲ ਕੇ ਫਿਰੋਜ਼ਪੁਰ ਦੇ ਪਿੰਡ ਟਿੰਡੀਵਾਲਾ ਨੇੜੇ ਖੇਤਾਂ ਤੋਂ 602 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਅਧੀਨ ਪੈਂਦੇ ਪਿੰਡ ਬਹਿਣੀ ਰਾਜਪੂਤਾਂ ਤੋਂ 3.675 ਕਿਲੋਗ੍ਰਾਮ ਆਈਸ ਡਰੱਗਜ਼ ਬਰਾਮਦ ਕੀਤੀ ਗਈ ਹੈ।
ਇਸ ਦੌਰਾਨ, ਬੀਐਸਐਫ ਨੇ ਰੋਡਨਵਾਲਾ ਖੁਰਦ ਨੇੜੇ ਤਲਾਸ਼ੀ ਦੌਰਾਨ ਪੀਲੀਟੇਪ ਵਿੱਚ ਲਪੇਟਿਆ ਇੱਕ ਪਿਸਤੌਲ ਬਰਾਮਦ ਕੀਤਾ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ