ਇਨਕਮ ਟੈਕਸ ਵਿਭਾਗ ਚੰਡੀਗੜ੍ਹ ਵਲੋਂ “ਟੈਕਸ ਆਡਿਟ ਰਿਪੋਰਟ ਇੱਕ ਬੁੱਧੀਮਾਨ ਜੋਖਮ ਵਿਸ਼ਲੇਸ਼ਣ ਉਪਕਰਣ ਦੇ ਰੂਪ ਵਿੱਚ” ਵਿਸ਼ੇ ‘ਤੇ ਵਰਕਸ਼ਾਪ ਦਾ ਆਯੋਜਨ
ਚੰਡੀਗੜ੍ਹ, 8 ਅਕਤੂਬਰ (ਹਿੰ. ਸ.)। ਪ੍ਰਿੰਸੀਪਲ ਕਮਿਸ਼ਨਰ ਆਫ਼ ਇਨਕਮ ਟੈਕਸ (ਓਐੱਸਡੀ), ਪੰਚਕੂਲਾ ਅਤੇ ਸਮੀਖਿਆ ਸੈੱਲ- ਚੰਡੀਗੜ੍ਹ ਦੇ ਦਫ਼ਤਰ ਵਲੋਂ “ਟੈਕਸ ਆਡਿਟ ਰਿਪੋਰਟ ਇੱਕ ਬੁੱਧੀਮਾਨ ਜੋਖਮ ਵਿਸ਼ਲੇਸ਼ਣ ਉਪਕਰਣ ਦੇ ਰੂਪ ਵਿੱਚ” ਵਿਸ਼ੇ ‘ਤੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਹ ਵਰਕਸ਼ਾਪ ਭਾਰਤ ਸਰਕਾਰ ਦੀ ਪਹਿਲਕ
,


ਚੰਡੀਗੜ੍ਹ, 8 ਅਕਤੂਬਰ (ਹਿੰ. ਸ.)। ਪ੍ਰਿੰਸੀਪਲ ਕਮਿਸ਼ਨਰ ਆਫ਼ ਇਨਕਮ ਟੈਕਸ (ਓਐੱਸਡੀ), ਪੰਚਕੂਲਾ ਅਤੇ ਸਮੀਖਿਆ ਸੈੱਲ- ਚੰਡੀਗੜ੍ਹ ਦੇ ਦਫ਼ਤਰ ਵਲੋਂ “ਟੈਕਸ ਆਡਿਟ ਰਿਪੋਰਟ ਇੱਕ ਬੁੱਧੀਮਾਨ ਜੋਖਮ ਵਿਸ਼ਲੇਸ਼ਣ ਉਪਕਰਣ ਦੇ ਰੂਪ ਵਿੱਚ” ਵਿਸ਼ੇ ‘ਤੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਹ ਵਰਕਸ਼ਾਪ ਭਾਰਤ ਸਰਕਾਰ ਦੀ ਪਹਿਲਕਦਮੀ, ਰਾਸ਼ਟਰੀ ਸੇਵਾ ਸਮਰੱਥਾ ਨਿਰਮਾਣ ਪ੍ਰੋਗਰਾਮ (ਮਿਸ਼ਨ ਕਰਮਯੋਗੀ) ਦੇ ਤਹਿਤ ਆਯੋਜਿਤ ਕੀਤੀ ਗਈ।

ਵਰਕਸ਼ਾਪ ਦਾ ਉਦੇਸ਼ ਅਧਿਕਾਰੀਆਂ ਦੀ ਵਿਸ਼ਲੇਸ਼ਣਾਤਮਕ ਸਮਰੱਥਾਵਾਂ ਨੂੰ ਮਜ਼ਬੂਤ ਕਰਨਾ ਅਤੇ ਟੈਕਸ ਆਡਿਟ ਰਿਪੋਰਟ (ਟੀਏਆਰ) ਨੂੰ ਇੱਕ ਪ੍ਰਭਾਵਸ਼ਾਲੀ ਉਪਕਰਣ ਦੇ ਰੂਪ ਵਿੱਚ ਵਰਤੋਂ ਕਰਦੇ ਹੋਏ ਜੋਖਮ ਮੁਲਾਂਕਣ ਅਤੇ ਡੇਟਾ-ਅਧਾਰਿਤ ਫੈਸਲਾ ਪ੍ਰਕਿਰਿਆ ਵਿੱਚ ਕੁਸ਼ਲਤਾ ਵਿਕਸਿਤ ਕਰਨਾ ਸੀ।

ਪ੍ਰੋਗਰਾਮ ਦੇ ਮੁੱਖ ਮਹਿਮਾਨ ਸ਼ੁਸ਼੍ਰੀ ਵਿਦਿਸ਼ਾ ਕਾਲਰਾ, ਚੀਫ ਕਮਿਸ਼ਨਰ ਇਨਕਮ ਟੈਕਸ, ਪੰਚਕੂਲਾ ਅਤੇ ਸ਼ਿਮਲਾ ਰਹੇ। ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਆਧੁਨਿਕ ਟੈਕਸ ਪ੍ਰਸ਼ਾਸਨ ਵਿੱਚ ਵਿਸ਼ਲੇਸ਼ਣਾਤਮਕ ਸੋਚ ਅਤੇ ਟੈਕਨੋਲੋਜੀ-ਯੋਗ-ਕਾਰਜਪ੍ਰਣਾਲੀਆਂ ਨੂੰ ਅਪਣਾਉਣ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਨਾਲ ਟੈਕਸ ਪ੍ਰਸ਼ਾਸਨ ਵਿੱਚ ਪਾਰਦਰਸ਼ਿਤਾ ਅਤੇ ਕੁਸ਼ਲਤਾ ਦੋਵਾਂ ਵਿੱਚ ਵਾਧਾ ਹੋਵੇਗਾ।

ਸੁਸ਼੍ਰੀ ਕੋਮਲ ਜੋਗਪਾਲ, ਭਾਰਤੀ ਰੈਵੇਨਿਊ ਸੇਵਾ, ਚੀਫ ਕਮਿਸ਼ਨਰ ਇਨਕਮ ਟੈਕਸ (ਓਐੱਸਡੀ), ਪੰਚਕੂਲਾ ਅਤੇ ਸਮੀਖਿਆ ਸੈੱਲ, ਚੰਡੀਗੜ੍ਹ ਨੇ ਮੁੱਖ ਮਹਿਮਾਨ ਦਾ ਸੁਆਗਤ ਕੀਤਾ ਅਤੇ ਮਿਸ਼ਨ ਕਰਮਯੋਗੀ ਦੀ ਭਾਵਨਾ ਦੇ ਅਨੁਸਾਰ ਵਿਭਾਗ ਦੀ ਗਿਆਨ-ਸਾਂਝਾਕਰਣ, ਸਮਰੱਥਾ-ਵਿਕਾਸ ਅਤੇ ਪੇਸ਼ੇਵਰ ਅਪਗ੍ਰੇਡ ਦੇ ਪ੍ਰਤੀ ਨਿਰੰਤਰ ਵਚਨਬੱਧਤਾ ਨੂੰ ਰੇਖਾਂਕਿਤ ਕੀਤਾ।

ਵਰਕਸ਼ਾਪ ਵਿੱਚ ਪਰੀਕਸ਼ਿਤ ਅਗਰਵਾਲ , ਚਾਰਟਰਡ ਅਕਾਉਂਟੈਂਟ ਦੁਆਰਾ ਤਕਨੀਕੀ ਸੈਸ਼ਨ ਆਯੋਜਿਤ ਕੀਤਾ ਗਿਆ, ਜਿਸ ਤੋਂ ਬਾਅਦ ਇੱਕ ਇੰਟਰਐਕਟਿਵ ਚਰਚਾ ਹੋਈ। ਇਸ ਵਿੱਚ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਅਤੇ ਸਟਾਫ ਨੇ ਟੈਕਸ ਆਡਿਟ ਰਿਪੋਰਟਾਂ ਦੀ ਵਿਵਹਾਰਕ ਵਰਤੋਂ ਨੂੰ ਇੱਕ ਬੁੱਧੀਮਾਨ ਜੋਖਮ ਵਿਸ਼ਲੇਸ਼ਣ ਉਪਕਰਣ ਵਜੋਂ ਸਮਝਣ ਲਈ ਸਰਗਰਮੀ ਨਾਲ ਹਿੱਸਾ ਲਿਆ।

ਪ੍ਰੋਗਰਾਮ ਦੀ ਸਮਾਪਤੀ ਧੰਨਵਾਦ ਮਤੇ ਨਾਲ ਹੋਈ, ਜਿਸ ਵਿੱਚ ਵਿਭਾਗ ਨੇ ਟੈਕਸ ਪ੍ਰਸ਼ਾਸਨ ਵਿੱਚ ਇਨੋਵੇਸ਼ਨ, ਪਾਰਦਰਸ਼ਿਤਾ ਅਤੇ ਵਿਸ਼ਲੇਣਾਤਮਕ ਉੱਤਮਤਾ ਨੂੰ ਪ੍ਰੋਤਸਾਹਿਤ ਕਰਨ ਦੇ ਆਪਣੇ ਸੰਕਲਪ ਨੂੰ ਮੁੜ ਦੁਹਰਾਇਆ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande