ਪੰਜਾਬ : ਖਾਲਿਸਤਾਨੀ ਸੰਗਠਨ ਨੇ ਲਈ ਸੰਘ ਵਰਕਰ ਦੇ ਕਤਲ ਦੀ ਜ਼ਿੰਮੇਵਾਰੀ
ਚੰਡੀਗੜ੍ਹ, 16 ਨਵੰਬਰ (ਹਿੰ.ਸ.)। ਪੰਜਾਬ ਦੇ ਫਿਰੋਜ਼ਪੁਰ ਵਿੱਚ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਵਰਕਰ ਦੇ ਕਤਲ ਦੀ ਜ਼ਿੰਮੇਵਾਰੀ ਖਾਲਿਸਤਾਨੀ ਸੰਗਠਨ ਸ਼ੇਰ-ਏ-ਪੰਜਾਬ ਬ੍ਰਿਗੇਡ ਨੇ ਲਈ ਹੈ। ਸੋਸ਼ਲ ਮੀਡੀਆ ''ਤੇ ਇਸ ਸਬੰਧੀ ਪੋਸਟ ਜਾਰੀ ਹੋਣ ਤੋਂ ਬਾਅਦ, ਪੁਲਿਸ ਨੇ ਇਸ ਕੇਸ ਨੂੰ ਟਾਰਗੇਟ ਕਿਲਿੰਗ ਮੰਨ ਕੇ ਜਾਂਚ
ਖਾਲਿਸਤਾਨੀ ਸੰਗਠਨ ਸ਼ੇਰ-ਏ-ਪੰਜਾਬ ਬ੍ਰਿਗੇਡ ਦੀ ਪੋਸਟ


ਚੰਡੀਗੜ੍ਹ, 16 ਨਵੰਬਰ (ਹਿੰ.ਸ.)। ਪੰਜਾਬ ਦੇ ਫਿਰੋਜ਼ਪੁਰ ਵਿੱਚ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਵਰਕਰ ਦੇ ਕਤਲ ਦੀ ਜ਼ਿੰਮੇਵਾਰੀ ਖਾਲਿਸਤਾਨੀ ਸੰਗਠਨ ਸ਼ੇਰ-ਏ-ਪੰਜਾਬ ਬ੍ਰਿਗੇਡ ਨੇ

ਲਈ ਹੈ। ਸੋਸ਼ਲ ਮੀਡੀਆ 'ਤੇ ਇਸ ਸਬੰਧੀ ਪੋਸਟ ਜਾਰੀ ਹੋਣ ਤੋਂ ਬਾਅਦ, ਪੁਲਿਸ ਨੇ ਇਸ ਕੇਸ ਨੂੰ ਟਾਰਗੇਟ ਕਿਲਿੰਗ ਮੰਨ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਆਰਐਸਐਸ ਵਰਕਰ ਦੇ ਕਤਲ ਤੋਂ ਬਾਅਦ, ਪੰਜਾਬ ਪੁਲਿਸ ਨੇ ਸ਼ੱਕੀਆਂ ਨੂੰ ਫੜਨ ਲਈ ਅੱਜ ਕਈ ਜ਼ਿਲ੍ਹਿਆਂ ਵਿੱਚ ਸਰਚ ਆਪ੍ਰੇਸ਼ਨ ਵੀ ਚਲਾਏ। ਸੋਸ਼ਲ ਮੀਡੀਆ 'ਤੇ ਜਾਰੀ ਇਸ ਪੋਸਟ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਪੰਜਾਬ ਦੇ ਫਿਰੋਜ਼ਪੁਰ ਵਿੱਚ ਸ਼ਨੀਵਾਰ ਰਾਤ ਨੂੰ ਬੰਦੂਕਧਾਰੀਆਂ ਨੇ ਆਰਐਸਐਸ ਨੇਤਾ ਬਲਦੇਵ ਰਾਜ ਅਰੋੜਾ ਦੇ ਪੁੱਤਰ ਨਵੀਨ ਅਰੋੜਾ ਦੀ ਹੱਤਿਆ ਕਰ ਦਿੱਤੀ ਸੀ। ਪੁਲਿਸ ਅਜੇ ਮਾਮਲੇ ਦੀ ਜਾਂਚ ਕਰ ਰਹੀ ਸੀ ਕਿ ਐਤਵਾਰ ਦੁਪਹਿਰ ਨੂੰ ਖਾਲਿਸਤਾਨੀ ਸ਼ੇਰ-ਏ-ਪੰਜਾਬ ਬ੍ਰਿਗੇਡ ਨੇ ਇੱਕ ਪੋਸਟ ਜਾਰੀ ਕਰਕੇ ਕਿਹਾ ਕਿ ਪੰਜਾਬ ਵਿੱਚ ਸਿੱਖਾਂ ਨੂੰ ਹਿੰਦੂਤਵ ਵਿੱਚ ਮਿਲਾਉਣ ਵਾਲੇ ਹਿੰਦੂਵਾਦੀ ਗਿਰੋਹ ਦੇ ਆਗੂ ਦੇ ਪੁੱਤਰ ਨੂੰ ਅਸੀਂ ਸੁਧਾਰ ਦਿੱਤਾ ਹੈ। ਅਸੀਂ ਖਾਲਿਸਤਾਨ ਦੀ ਸਥਾਪਨਾ ਤੱਕ ਇਸ ਜੰਗ ਨੂੰ ਹਰ ਕੀਮਤ 'ਤੇ ਜਾਰੀ ਰੱਖਾਂਗੇ।

ਪੋਸਟ ਵਿੱਚ ਲਿਖਿਆ ਹੈ ਅਸੀਂ ਖਾਲਿਸਤਾਨ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਯੋਗਦਾਨ ਪਾਉਣ ਲਈ ਸ਼ੇਰ-ਏ-ਪੰਜਾਬ ਬ੍ਰਿਗੇਡ ਦੀ ਸਥਾਪਨਾ ਦਾ ਐਲਾਨ ਕਰਦੇ ਹਾਂ। ਅਸੀਂ ਪ੍ਰਣ ਕਰਦੇ ਹਾਂ ਕਿ ਹਿੰਦੂਸਤਾਨ ਦੇ ਪੰਜਾਬ 'ਤੇ ਜ਼ਬਰਦਸਤੀ ਕਬਜ਼ੇ ਵਿਰੁੱਧ ਚੱਲ ਰਹੇ ਧਰਮ ਯੁੱਧ ਵਿੱਚ, ਅਸੀਂ ਇਸ ਲੜਾਈ ਨੂੰ ਹਰ ਕੀਮਤ 'ਤੇ ਨਿਰਣਾਇਕ ਟੀਚੇ, ਯਾਨੀ ਖਾਲਿਸਤਾਨ ਦੀ ਸਥਾਪਨਾ ਤੱਕ ਜਾਰੀ ਰੱਖਾਂਗੇ। ਇਸ ਟੀਚੇ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਡੀ ਜੰਗ ’ਚ ਹਿੰਦੂ ਸਰਕਾਰ ਦਾ ਮੋਹਰਾ ਬਣਕੇ ਪੰਜਾਬ ਵਿੱਚ ਸਿੱਖਾਂ ਨੂੰ ਹਿੰਦੂਤਵ ਵਿੱਚ ਮਿਲਾਉਣ ਵਾਲੇ ਹਿੰਦੂਵਾਦੀ ਗਿਰੋਹ ਦੇ ਆਗੂ ਬਲਦੇਵ ਰਾਜ ਅਰੋੜਾ ਦੇ ਪੁੱਤਰ ਨਵੀਨ ਅਰੋੜਾ ਨੂੰ ਅੱਜ ਫਿਰੋਜ਼ਪੁਰ ਵਿੱਚ ਸੁਧਾਰਿਆ ਗਿਆ ਹੈ।

ਬਲਦੇਵ ਰਾਜ ਦਾ ਪੂਰਾ ਪਰਿਵਾਰ ਲੰਬੇ ਸਮੇਂ ਤੋਂ ਪੰਜਾਬ ਅਤੇ ਸਿੱਖ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਰਿਹਾ ਹੈ। ਇਹ ਦੁਸ਼ਟ ਜੂਨ 1984 ਵਿੱਚ ਦਰਬਾਰ ਸਾਹਿਬ ’ਤੇ ਭਾਰਤੀ ਫੌਜ ਦੁਆਰਾ ਦਰਬਾਰ ਸਾਹਿਬ 'ਤੇ ਹਮਲੇ ਤੋਂ ਬਾਅਦ ਪੰਜਾਬ ਅੰਦਰ ਸਿੱਖਾਂ ਨੂੰ ਚਿੜ੍ਹਾਉਣ ਲਈ ਖੁਸ਼ੀਆਂ ਮਨਾਉਣ ਵਾਲੇ ਹਿੰਦੂ ਕੱਟੜਪੰਥੀ ਗਿਰੋਹ ਦਾ ਹਿੱਸਾ ਸੀ।ਸਿੱਖਾਂ ਦੇ ਨਿਰਦੋਸ਼ ਬੱਚਿਆਂ ਦੀ ਮੌਤ ’ਤੇ ਖੁਸ਼ੀ ਮਨਾਉਣ ਵਾਲੇ ਨੂੰ ਅੱਜ ਅਸੀਂ ਜਿਉਂਦੇ ਜੀਅ ਉਸਦੇ ਕੀਤੇ ਕਰਮਾਂ ਦਾ ਫਲ਼ ਦੇ ਦਿੱਤਾ ਹੈ। ਅਸੀਂ ਸਾਰਿਆਂ ਨੂੰ ਇਹ ਸਪੱਸ਼ਟ ਕਰਦੇ ਹਾਂ ਕਿ ਜਿਹੜੇ ਲੋਕ ਪੰਜਾਬ ਵਿੱਚ ਰਹਿੰਦਿਆਂ ਸਿੱਖ ਭਾਈਚਾਰੇ ਅਤੇ ਸਾਡੀ ਧਰਤੀ ਨਾਲ ਗੱਦਾਰੀ ਕਰਕੇ ਦਿੱਲੀ ਦੇ ਦਲਾਲ ਬਣ ਰਹੇ ਹਨ, ਉਨ੍ਹਾਂ ਨੂੰ ਕਦੇ ਵੀ ਬਖਸ਼ਿਆ ਨਹੀਂ ਜਾਵੇਗਾ। ਇਹ ਪੋਸਟ ਸੰਗਠਨ ਦੇ ਕਮਾਂਡਰ ਪਰਮਜੀਤ ਸਿੰਘ ਦੇ ਦਸਤਖਤਾਂ ਨਾਲ ਖਤਮ ਹੁੰਦੀ ਹੈ। ਇਹ ਪੋਸਟ ਸੰਗਠਨ ਦੇ ਬੁਲਾਰੇ ਬਹਾਦਰ ਸਿੰਘ ਸੰਧੂ ਵੱਲੋਂ ਜਾਰੀ ਕੀਤੀ ਗਈ ਹੈ।

---------------

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande