ਦੇਸ਼ ਦੇ ਸਮਾਜਿਕ ਵਿਚਾਰ-ਵਟਾਂਦਰੇ ਨੂੰ ਪ੍ਰਭਾਵਿਤ ਕਰਨ ਦੀ ਰਚੀ ਜਾ ਰਹੀ ਹੈ ਵਿਸ਼ਵਵਿਆਪੀ ਸਾਜ਼ਿਸ਼ : ਮਾਲਵੀਆ
ਕੋਲਕਾਤਾ, 24 ਨਵੰਬਰ (ਹਿੰ.ਸ.)। ਭਾਜਪਾ ਨੇਤਾ ਅਤੇ ਆਈ.ਟੀ. ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਐਕਸ ’ਤੇ ਗੰਭੀਰ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਸਮਾਜਿਕ ਵਿਚਾਰ-ਵਟਾਂਦਰੇ ਨੂੰ ਪ੍ਰਭਾਵਿਤ ਕਰਨ ਲਈ ਵਿਸ਼ਵਵਿਆਪੀ, ਸੰਗਠਿਤ ਸਾਜ਼ਿਸ਼ ਰਚੀ ਜਾ ਰਹੀ ਹੈ। ਮਾਲਵੀਆ ਦੇ ਅਨੁਸਾਰ, ਐਕਸ ਦੇ ਲੋਕੇਸ਼ਨ ਦੇ
ਭਾਜਪਾ ਨੇਤਾ ਅਤੇ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ


ਕੋਲਕਾਤਾ, 24 ਨਵੰਬਰ (ਹਿੰ.ਸ.)। ਭਾਜਪਾ ਨੇਤਾ ਅਤੇ ਆਈ.ਟੀ. ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਐਕਸ ’ਤੇ ਗੰਭੀਰ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਸਮਾਜਿਕ ਵਿਚਾਰ-ਵਟਾਂਦਰੇ ਨੂੰ ਪ੍ਰਭਾਵਿਤ ਕਰਨ ਲਈ ਵਿਸ਼ਵਵਿਆਪੀ, ਸੰਗਠਿਤ ਸਾਜ਼ਿਸ਼ ਰਚੀ ਜਾ ਰਹੀ ਹੈ। ਮਾਲਵੀਆ ਦੇ ਅਨੁਸਾਰ, ਐਕਸ ਦੇ ਲੋਕੇਸ਼ਨ ਦੇ ਵੇਰਵਿਆਂ ਨੂੰ ਪ੍ਰਦਰਸ਼ਿਤ ਕਰਨ ਦੀ ਨਵੀਂ ਪ੍ਰਣਾਲੀ ਲਾਗੂ ਹੋਣ ਤੋਂ ਬਾਅਦ ਕਈ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ।

ਉਨ੍ਹਾਂ ਲਿਖਿਆ ਕਿ ਵੱਡੀ ਗਿਣਤੀ ਵਿੱਚ ਅਜਿਹੇ ਹੈਂਡਲ ਹਨ, ਜੋ ਆਪਣੇ ਆਪ ਨੂੰ ਕਾਂਗਰਸ ਸਮਰਥਕ ਦੱਸਦੇ ਹਨ। ਹਿੰਦੂ ਵਿਰੋਧੀ ਬਿਆਨਬਾਜੀ ਕਰਦੇ ਹਨ ਜਾਂ ਜਾਤੀ ਵੰਡ ਫੈਲਾਉਣ ਦੀ ਕੋਸ਼ਿਸ਼ ਕਰਦੇ ਹਨ। ਉਹ ਭਾਰਤ ਤੋਂ ਨਹੀਂ ਚੱਲ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਵਿੱਚੋਂ ਕਈ ਅਕਾਉਂਟ ਪਾਕਿਸਤਾਨ, ਬੰਗਲਾਦੇਸ਼, ਹੋਰ ਏਸ਼ੀਆਈ ਦੇਸ਼ਾਂ ਅਤੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਚਲਾਏ ਜਾ ਰਹੇ ਹਨ।

ਮਾਲਵੀਆ ਨੇ ਇਹ ਵੀ ਜ਼ਿਕਰ ਕੀਤਾ ਕਿ ਇਨ੍ਹਾਂ ਹੈਂਡਲਾਂ ਨੇ ਆਪਣੀ ਪਛਾਣ ਛੁਪਾਉਣ ਲਈ ਕਈ ਵਾਰ ਆਪਣੇ ਯੂਜਰਨਾਮ ਬਦਲੇ ਹਨ, ਜੋ ਆਪਣੇ ਆਪ ਵਿੱਚ ਸ਼ੱਕ ਪੈਦਾ ਕਰਦਾ ਹੈ। ਸਵਾਲ ਉਠਾਉਂਦੇ ਹੋਏ ਮਾਲਵੀਆ ਨੇ ਕਿਹਾ ਕਿ ਇਹ ਸਾਰਾ ਮਾਮਲਾ ਦਰਸਾਉਂਦਾ ਹੈ ਕਿ ਦੇਸ਼ ਵਿੱਚ ਜਾਅਲੀ ਖ਼ਬਰਾਂ ਫੈਲਾ ਕੇ ਸਮਾਜਿਕ ਸਦਭਾਵਨਾ ਨੂੰ ਵਿਗਾੜਨ, ਜਾਤੀ ਅਤੇ ਵਿਚਾਰਧਾਰਕ ਵੰਡ ਨੂੰ ਡੂੰਘਾ ਕਰਨ ਅਤੇ ਭਾਰਤ ਦੇ ਅੰਦਰੂਨੀ ਵਿਚਾਰ-ਵਟਾਂਦਰੇ ਨੂੰ ਪ੍ਰਭਾਵਿਤ ਕਰਨ ਲਈ ਕਾਰਡੀਨੇਟੇਡ ਗਲੋਬਲ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande