ਵੈਸਟਇੰਡੀਜ਼ ਵਿਰੁੱਧ ਪਹਿਲੇ ਟੈਸਟ ਲਈ ਨਿਊਜ਼ੀਲੈਂਡ ਟੀਮ ਦਾ ਐਲਾਨ, ਕੇਨ ਵਿਲੀਅਮਸਨ ਦੀ ਵਾਪਸੀ
ਵੈਲਿੰਗਟਨ, 24 ਨਵੰਬਰ (ਹਿੰ.ਸ.)। ਨਿਊਜ਼ੀਲੈਂਡ ਨੇ ਵੈਸਟਇੰਡੀਜ਼ ਵਿਰੁੱਧ 2 ਦਸੰਬਰ ਤੋਂ ਕ੍ਰਾਈਸਟਚਰਚ ਦੇ ਹੈਗਲੀ ਓਵਲ ਵਿਖੇ ਸ਼ੁਰੂ ਹੋਣ ਵਾਲੇ ਪਹਿਲੇ ਟੈਸਟ ਲਈ ਆਪਣੀ 14 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਟੀਮ ਵਿੱਚ ਸਭ ਤੋਂ ਵੱਡਾ ਨਾਮ ਕੇਨ ਵਿਲੀਅਮਸਨ ਦੀ ਵਾਪਸੀ ਹੈ, ਜੋ ਜੁਲਾਈ ਵਿੱਚ ਜ਼ਿੰਬਾਬਵੇ ਵਿ
ਕੇਨ ਵਿਲੀਅਮਸਨ


ਵੈਲਿੰਗਟਨ, 24 ਨਵੰਬਰ (ਹਿੰ.ਸ.)। ਨਿਊਜ਼ੀਲੈਂਡ ਨੇ ਵੈਸਟਇੰਡੀਜ਼ ਵਿਰੁੱਧ 2 ਦਸੰਬਰ ਤੋਂ ਕ੍ਰਾਈਸਟਚਰਚ ਦੇ ਹੈਗਲੀ ਓਵਲ ਵਿਖੇ ਸ਼ੁਰੂ ਹੋਣ ਵਾਲੇ ਪਹਿਲੇ ਟੈਸਟ ਲਈ ਆਪਣੀ 14 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਟੀਮ ਵਿੱਚ ਸਭ ਤੋਂ ਵੱਡਾ ਨਾਮ ਕੇਨ ਵਿਲੀਅਮਸਨ ਦੀ ਵਾਪਸੀ ਹੈ, ਜੋ ਜੁਲਾਈ ਵਿੱਚ ਜ਼ਿੰਬਾਬਵੇ ਵਿਰੁੱਧ ਟੈਸਟ ਲੜੀ ਤੋਂ ਬਾਹਰ ਸਨ ਅਤੇ ਪਿਛਲੇ ਸਾਲ ਦਸੰਬਰ ਤੋਂ ਬਾਅਦ ਪਹਿਲੀ ਵਾਰ ਟੈਸਟ ਟੀਮ ਵਿੱਚ ਵਾਪਸੀ ਕਰ ਰਹੇ ਹਨ। ਵਿਲੀਅਮਸਨ ਤਿਆਰੀ ਦੇ ਹਿੱਸੇ ਵਜੋਂ ਪਲੰਕੇਟ ਸ਼ੀਲਡ ਦੇ ਦੂਜੇ ਦੌਰ ਵਿੱਚ ਨਾਰਦਰਨ ਡਿਸਟ੍ਰਿਕਟਜ਼ ਲਈ ਵੀ ਖੇਡਣਗੇ।

ਤੇਜ਼ ਗੇਂਦਬਾਜ਼ ਜੈਕਬ ਡਫੀ, ਜ਼ੈਕ ਫਾਲਕਸ ਅਤੇ ਬਲੇਅਰ ਟਿਕਨਰ ਨੂੰ ਵੀ ਪਹਿਲੇ ਟੈਸਟ ਲਈ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਡਫੀ ਅਤੇ ਫਾਲਕਸ ਨੇ ਜ਼ਿੰਬਾਬਵੇ ਵਿਰੁੱਧ ਆਪਣਾ ਟੈਸਟ ਡੈਬਿਊ ਕੀਤਾ ਸੀ, ਜਿਸ ਵਿੱਚ ਫਾਲਕਸ ਨੇ 9/75 ਦੇ ਪ੍ਰਭਾਵਸ਼ਾਲੀ ਅੰਕੜੇ ਦਰਜ ਕੀਤੇ - ਜੋ ਟੈਸਟ ਡੈਬਿਊ 'ਤੇ ਕਿਸੇ ਨਿਊਜ਼ੀਲੈਂਡਰ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਟਿਕਨਰ ਮਾਰਚ 2023 ਤੋਂ ਬਾਅਦ ਪਹਿਲੀ ਵਾਰ ਟੈਸਟ ਸੈੱਟਅੱਪ ਵਿੱਚ ਵਾਪਸੀ ਕਰ ਰਹੇ ਹਨ। ਆਲਰਾਊਂਡਰ ਡੈਰਿਲ ਮਿਸ਼ੇਲ ਵੀ ਟੀਮ ਵਿੱਚ ਸ਼ਾਮਿਲ ਹਨ, ਜੋ ਵੈਸਟਇੰਡੀਜ਼ ਵਿਰੁੱਧ ਪਹਿਲੇ ਵਨਡੇ ਵਿੱਚ ਹੋਈ ਗ੍ਰੋਇਨ ਦੀ ਸੱਟ ਤੋਂ ਉੱਭਰ ਚੁੱਕੇ ਹਨ।

ਦੂਜੇ ਪਾਸੇ, ਕਾਇਲ ਜੈਮੀਸਨ ਅਤੇ ਗਲੇਨ ਫਿਲਿਪਸ ਅਜੇ ਪੂਰੀ ਤਰ੍ਹਾਂ ਫਿੱਟ ਨਹੀਂ ਹਨ ਅਤੇ ਨਿਯੰਤਰਿਤ ਰੈੱਡ-ਬਾਲ ਰਿਟਰਨ-ਟੂ-ਪਲੇ ਯੋਜਨਾ ਦੇ ਤਹਿਤ ਆਪਣੀ ਫਿਟਨੈਸ 'ਤੇ ਕੰਮ ਕਰ ਰਹੇ ਹਨ। ਮੈਟ ਫਿਸ਼ਰ, ਵਿਲ ਓ'ਰੂਰਕੇ ਅਤੇ ਬੇਨ ਸੀਅਰਸ ਵੀ ਸੱਟਾਂ ਤੋਂ ਉਭਰ ਰਹੇ ਹਨ। ਨਿਊਜ਼ੀਲੈਂਡ ਦੇ ਮੁੱਖ ਕੋਚ ਰੌਬ ਵਾਲਟਰ ਨੇ ਵਿਲੀਅਮਸਨ ਦੀ ਵਾਪਸੀ 'ਤੇ ਖੁਸ਼ੀ ਪ੍ਰਗਟ ਕਰਦੇ ਹੋਏ ਕਿਹਾ, ਕੇਨ ਦੀ ਯੋਗਤਾ ਆਪਣੇ ਆਪ ’ਚ ਕਾਬਿਲ-ਏ-ਤਾਰੀਫ਼ ਹੈ। ਮੈਦਾਨ 'ਤੇ ਉਨ੍ਹਾਂ ਦੀਆਂ ਸਕਿਲਜ਼ ਅਤੇ ਅਗਵਾਈ ਟੈਸਟ ਟੀਮ ਲਈ ਬੇਹੱਦ ਮਹੱਤਵਪੂਰਨ ਹਨ।

ਨਿਊਜ਼ੀਲੈਂਡ ਦੀ ਟੀਮ (ਪਹਿਲਾ ਟੈਸਟ) :

ਟੌਮ ਲੈਥਮ (ਕਪਤਾਨ), ਟੌਮ ਬਲੰਡੇਲ (ਵਿਕਟਕੀਪਰ), ਮਾਈਕਲ ਬ੍ਰੇਸਵੈੱਲ, ਡੇਵੋਨ ਕੌਨਵੇ, ਜੈਕਬ ਡਫੀ, ਜ਼ੈਕ ਫਾਕਸ, ਮੈਟ ਹੈਨਰੀ, ਡੈਰਿਲ ਮਿਸ਼ੇਲ, ਰਚਿਨ ਰਵਿੰਦਰ, ਮਿਸ਼ੇਲ ਸੈਂਟਨਰ, ਨਾਥਨ ਸਮਿਥ, ਬਲੇਅਰ ਟਿਕਨਰ, ਕੇਨ ਵਿਲੀਅਮਸਨ, ਵਿਲ ਯੰਗ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande