
ਹਰਿਦੁਆਰ, 19 ਦਸੰਬਰ (ਹਿੰ.ਸ.)। ਪੁਲਿਸ ਨੇ ਯੂਪੀ ਦੇ ਮੁਜ਼ੱਫਰਨਗਰ ਤੋਂ ਜਬਰ ਜਨਾਹ ਦੇ ਮਾਮਲੇ ਵਿੱਚ ਫਰਾਰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜਾਣਕਾਰੀ ਅਨੁਸਾਰ, 10 ਦਸੰਬਰ ਨੂੰ, ਵਿਸ਼ਨੂੰਲੋਕ ਕਲੋਨੀ ਭੇਲ ਰਾਣੀਪੁਰ ਦੀ ਰਹਿਣ ਵਾਲੀ ਔਰਤ ਨੇ ਸ਼ਹਿਰ ਕੋਤਵਾਲੀ ਵਿੱਚ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਅਤੇ ਸ਼ਿਵਮ ਸੈਣੀ ਪੁੱਤਰ ਵੇਦਪ੍ਰਕਾਸ਼ ਉਰਫ਼ ਲੋਕੇਸ਼, ਵਾਸੀ ਪਿੰਡ ਕਵਾਲ, ਜਾਨਸਠ ਥਾਣਾ, ਜ਼ਿਲ੍ਹਾ ਮੁਜ਼ੱਫਰਨਗਰ, ਯੂਪੀ ਦੇ ਖਿਲਾਫ਼ ਮਾਮਲਾ ਦਰਜ ਕਰਵਾਇਆ, ਜਿਸ ਵਿੱਚ ਉਸ 'ਤੇ ਵਿਆਹ ਦੇ ਝਾਂਸੇ ’ਚ ਉਸਦੀ ਧੀ ਨਾਲ ਸਰੀਰਕ ਸਬੰਧ ਬਣਾਉਣ ਅਤੇ ਉਸ ਨਾਲ ਬਦਸਲੂਕੀ ਕਰਨ ਦਾ ਦੋਸ਼ ਲਗਾਇਆ ਗਿਆ।
ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਇੱਕ ਟੀਮ ਬਣਾਈ। ਪੁਲਿਸ ਟੀਮ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਮੁਖਬਰ ਨੈੱਟਵਰਕ ਨੂੰ ਸਰਗਰਮ ਕੀਤਾ। ਮੁਖਬਰ ਦੀ ਸੂਚਨਾ 'ਤੇ ਪੁਲਿਸ ਨੇ ਮੁਲਜ਼ਮ ਸ਼ਿਵਮ ਸੈਣੀ ਨੂੰ ਜਾਨਸਠ, ਜ਼ਿਲ੍ਹਾ ਮੁਜ਼ੱਫਰਨਗਰ, ਯੂਪੀ ਤੋਂ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਕਾਨੂੰਨੀ ਕਾਰਵਾਈ ਕੀਤੀ ਹੈ ਅਤੇ ਮੁਲਜ਼ਮ ਦਾ ਚਲਾਨ ਪੇਸ਼ ਕਰ ਦਿੱਤਾ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ