ਇੰਸਪੀਰੇਸ਼ਨਲ ਬਲਾਕ ਧੂਰੀ ’ਚ ਲੋਕ-ਕੇਂਦਰਤ ਸੇਵਾਵਾਂ ਦੀ ਪਹੁੰਚ ਤੇ ਗੁਣਵੱਤਾ ਵਿੱਚ ਵਿਆਪਕ ਸੁਧਾਰ ਜਾਰੀ: ਸੁਮੀਤ ਜਾਰੰਗਲ
ਸੰਗਰੂਰ, 22 ਦਸੰਬਰ (ਹਿੰ. ਸ.)। ਜ਼ਿਲ੍ਹਾ ਸੰਗਰੂਰ ਵਿੱਚ ਇੰਸਪੀਰੇਸ਼ਨਲ ਬਲਾਕ ਧੂਰੀ ਦੇ ਸਮੁੱਚੇ ਅਤੇ ਤੇਜ਼-ਰਫ਼ਤਾਰ ਵਿਕਾਸ ਨੂੰ ਹੋਰ ਮਜ਼ਬੂਤ ਬਣਾਉਣ ਦੀ ਕਵਾਇਦ ਤਹਿਤ ਪ੍ਰਮੋਸ਼ਨ ਆਫ ਇੰਡਸਟਰੀ ਐਂਡ ਇੰਟਰਨਲ ਟਰੇਡ ਵਿਭਾਗ (DPIIT), ਵਣਜ ਤੇ ਸਨਅਤ ਮੰਤਰਾਲਾ, ਭਾਰਤ ਸਰਕਾਰ ਦੇ ਡਾਇਰੈਕਟਰ, ਸੁਮੀਤ ਜਾਰੰਗਲ ਵੱ
ਵਣਜ ਤੇ ਸਨਅਤ ਮੰਤਰਾਲਾ, ਭਾਰਤ ਸਰਕਾਰ ਦੇ ਡਾਇਰੈਕਟਰ ਸੁਮੀਤ ਜਾਰੰਗਲ ਇੱਕ ਮਹੱਤਵਪੂਰਨ ਸਮੀਖਿਆ ਮੀਟਿੰਗ ਦੌਰਾਨ।


ਸੰਗਰੂਰ, 22 ਦਸੰਬਰ (ਹਿੰ. ਸ.)। ਜ਼ਿਲ੍ਹਾ ਸੰਗਰੂਰ ਵਿੱਚ ਇੰਸਪੀਰੇਸ਼ਨਲ ਬਲਾਕ ਧੂਰੀ ਦੇ ਸਮੁੱਚੇ ਅਤੇ ਤੇਜ਼-ਰਫ਼ਤਾਰ ਵਿਕਾਸ ਨੂੰ ਹੋਰ ਮਜ਼ਬੂਤ ਬਣਾਉਣ ਦੀ ਕਵਾਇਦ ਤਹਿਤ ਪ੍ਰਮੋਸ਼ਨ ਆਫ ਇੰਡਸਟਰੀ ਐਂਡ ਇੰਟਰਨਲ ਟਰੇਡ ਵਿਭਾਗ (DPIIT), ਵਣਜ ਤੇ ਸਨਅਤ ਮੰਤਰਾਲਾ, ਭਾਰਤ ਸਰਕਾਰ ਦੇ ਡਾਇਰੈਕਟਰ, ਸੁਮੀਤ ਜਾਰੰਗਲ ਵੱਲੋਂ ਇੱਕ ਮਹੱਤਵਪੂਰਨ ਸਮੀਖਿਆ ਮੀਟਿੰਗ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੰਗਰੂਰ ਵਿਖੇ ਕੀਤੀ ਗਈ।

ਮੀਟਿੰਗ ਦੌਰਾਨ ਡਾਇਰੈਕਟਰ ਸੁਮੀਤ ਜਾਰੰਗਲ ਨੇ ਕਿਹਾ ਕਿ ਸਰਕਾਰ ਵੱਲੋਂ ਦੇਸ਼ ਦੇ ਵੱਖ-ਵੱਖ ਖੇਤਰਾਂ ਨੂੰ ਤਰੱਕੀ ਦੇ ਮੁੱਖ ਧੁਰੇ ਨਾਲ ਜੋੜਨ ਲਈ ਇੰਸਪੀਰੇਸ਼ਨਲ ਬਲਾਕ ਮਿਸ਼ਨ ਨੂੰ ਇੱਕ ਮਹੱਤਵਪੂਰਨ ਸੁਧਾਰਾਤਮਕ ਪ੍ਰੋਜੈਕਟ ਵਜੋਂ ਸ਼ੁਰੂ ਕੀਤਾ ਗਿਆ ਹੈ। ਇਸ ਤਹਿਤ ਧੂਰੀ ਬਲਾਕ ਨੂੰ ਮਾਡਲ ਬਲਾਕ ਵਜੋਂ ਤਿਆਰ ਕਰਨ ਦੀ ਯੋਜਨਾ ਹੈ, ਜਿੱਥੇ ਲੋਕ-ਕੇਂਦਰਤ ਸੇਵਾਵਾਂ ਦੀ ਪਹੁੰਚ ਅਤੇ ਗੁਣਵੱਤਾ ਵਿੱਚ ਵਿਆਪਕ ਸੁਧਾਰ ਕੀਤਾ ਜਾ ਰਿਹਾ ਹੈ।

ਉਨ੍ਹਾਂ ਨੇ ਸਪਸ਼ਟ ਕੀਤਾ ਕਿ ਇਸ ਪ੍ਰੋਗਰਾਮ ਦਾ ਮੁੱਖ ਮਕਸਦ ਸਿੱਖਿਆ, ਸਿਹਤ, ਪੋਸ਼ਣ, ਪੀਣ ਯੋਗ ਪਾਣੀ, ਸਫਾਈ, ਰੋਜ਼ਗਾਰ, ਖੇਤੀਬਾੜੀ, ਢਾਂਚਾਗਤ ਵਿਕਾਸ, ਡਿਜਿਟਲ ਸੇਵਾਵਾਂ ਅਤੇ ਸਮਾਜਿਕ ਭਲਾਈ ਖੇਤਰਾਂ ਵਿੱਚ ਢਾਂਚੇ ਅਤੇ ਸੇਵਾਵਾਂ ਦੇ ਮਿਆਰ ਨੂੰ ਉੱਚਾ ਚੁੱਕਣ 'ਤੇ ਹੈ। ਡਾਇਰੈਕਟਰ ਸ਼੍ਰੀ ਜਾਰੰਗਲ ਨੇ ਸਾਰੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਹਰ ਖੇਤਰ ਵਿੱਚ ਨਿਸ਼ਚਿਤ ਟੀਚਿਆਂ ਅਨੁਸਾਰ ਪ੍ਰਗਤੀ ਯਕੀਨੀ ਬਣਾਈ ਜਾਵੇ। ਬਲਾਕ ਪੱਧਰ 'ਤੇ ਲੋਕਾਂ ਨੂੰ ਸੇਵਾਵਾਂ ਸਮੇਂ-ਸਿਰ ਅਤੇ ਸੁਚਾਰੂ ਤਰੀਕੇ ਨਾਲ ਮਿਲਣ। ਕੇਂਦਰ ਅਤੇ ਰਾਜ ਸਰਕਾਰ ਦੀਆਂ ਸਕੀਮਾਂ ਨੂੰ ਗੁਣਵੱਤਾ ਦੇ ਮਿਆਰ 'ਤੇ ਖਰਾ ਉਤਰਦੇ ਹੋਏ ਲਾਗੂ ਕੀਤਾ ਜਾਵੇ। ਮਾਨੀਟਰਿੰਗ, ਡਾਟਾ ਅਪਡੇਟ ਅਤੇ ਜ਼ਮੀਨੀ ਕਾਰਵਾਈ ਵਿੱਚ ਕਿਸੇ ਤਰ੍ਹਾਂ ਦੀ ਢਿੱਲ ਨਾ ਵਰਤੀ ਜਾਵੇ।

ਜਾਰੰਗਲ ਨੇ ਸਾਰੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਲੋਕ ਭਲਾਈ ਪ੍ਰੋਜੈਕਟਾਂ ਦੀ ਕਾਰਗੁਜ਼ਾਰੀ ਵਿੱਚ ਪੂਰੀ ਗੰਭੀਰਤਾ ਅਤੇ ਇਮਾਨਦਾਰੀ ਨਾਲ ਕੰਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਧੂਰੀ ਬਲਾਕ ਨੂੰ ਇੱਕ ਮਾਡਲ ਬਲਾਕ ਵਜੋਂ ਵਿਕਸਤ ਕਰਨ ਲਈ ਸਰਕਾਰ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ ਅਤੇ ਹਰ ਪ੍ਰੋਜੈਕਟ ਦੀ ਨਿਯਮਿਤ ਸਮੀਖਿਆ ਕੀਤੀ ਜਾਵੇਗੀ। ਮੀਟਿੰਗ ਤੋਂ ਪਹਿਲਾਂ ਜਾਰੰਗਲ ਨੇ ਫੀਲਡ ਵਿੱਚ ਜਾ ਕੇ ਵੱਖ ਵੱਖ ਸਕੀਮਾਂ ਦਾ ਜਾਇਜ਼ਾ ਵੀ ਲਿਆ।

ਡਿਪਟੀ ਕਮਿਸ਼ਨਰ ਸੰਗਰੂਰ ਰਾਹੁਲ ਚਾਬਾ ਨੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਵੱਖ-ਵੱਖ ਪ੍ਰਮੁੱਖ ਪਹਿਲਕਦਮੀਆਂ, ਖ਼ਾਸ ਕਰ ਕੇ ਧੂਰੀ ਵਿੱਚ ਚੱਲ ਰਹੇ ਇੰਸਪੀਰੇਸ਼ਨਲ ਬਲਾਕ ਪ੍ਰੋਗਰਾਮ ਦੇ ਟੀਚਿਆਂ ਅਤੇ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਡਿਪਟੀ ਕਮਿਸ਼ਨਰ ਨੇ ਯਕੀਨ ਦਵਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੰਸਪੀਰੇਸ਼ਨਾਲ ਬਲਾਕ ਧੂਰੀ ਦੇ ਵਿਕਾਸ ਲਈ ਵਿਸ਼ੇਸ਼ ਤਰਜੀਹ ਨਾਲ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਵਿੱਚ ਵਿਕਾਸ ਕਾਰਜਾਂ ਸਬੰਧੀ ਪ੍ਰਕਿਰਿਆਵਾਂ ਨੂੰ ਤੇਜ਼ ਕੀਤਾ ਗਿਆ ਹੈ ਅਤੇ ਬਹੁਤ ਸਾਰੇ ਵਿਕਾਸ ਪ੍ਰੋਜੈਕਟਾਂ ਨੂੰ ਫ਼ਾਸਟ-ਟ੍ਰੈਕ ਮੋਡ 'ਤੇ ਪੂਰਾ ਕੀਤਾ ਜਾ ਰਿਹਾ ਹੈ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਖਚੈਨ ਸਿੰਘ ਵੀ ਮੀਟਿੰਗ ਦੌਰਾਨ ਹਾਜ਼ਰ ਸਨ ਅਤੇ ਉਨ੍ਹਾਂ ਨੇ ਬਲਾਕ ਪੱਧਰ 'ਤੇ ਚੱਲ ਰਹੇ ਕਈ ਮਹੱਤਵਪੂਰਨ ਵਿਕਾਸ ਕਾਰਜਾਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਮੀਟਿੰਗ ਦੌਰਾਨ ਪੀ.ਡਬਲਯੂ.ਡੀ, ਰੂਰਲ ਡਿਵੈਲਪਮੈਂਟ, ਸਿਹਤ ਵਿਭਾਗ, ਸਿੱਖਿਆ, ਜਲ ਸਪਲਾਈ, ਪੰਚਾਇਤੀ ਰਾਜ, ਸਵੱਛਤਾ ਮਿਸ਼ਨ, ਖੇਤੀਬਾੜੀ, ਸਮਾਜਿਕ ਸੁਰੱਖਿਆ, ਉਦਯੋਗ, ਸਮਾਰਟ ਗਵਰਨੈਂਸ ਅਤੇ ਡਿਜਿਟਲ ਸੁਵਿਧਾਵਾਂ ਸਮੇਤ ਕਈ ਵਿਭਾਗਾਂ ਦੇ ਅਧਿਕਾਰੀਆਂ ਨੇ ਆਪਣੇ-ਆਪਣੇ ਵਿਭਾਗਾਂ ਦੀ ਪ੍ਰਗਤੀ ਅਤੇ ਭਵਿੱਖ ਦੀ ਯੋਜਨਾ ਪੇਸ਼ ਕੀਤੀ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande