
ਅੰਮ੍ਰਿਤਸਰ, 31 ਦਸੰਬਰ (ਹਿੰ. ਸ.)। ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਦੀ ਅਗਵਾਈ ਹੇਠ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਲੇਸਮੈਂਟ ਤੇ ਕਰੀਅਰ ਇਨਹਾਂਸਮੈਂਟ ਡਾਇਰੈਕਟੋਰੇਟ ਨੇ ਕ੍ਰੇਸੈਂਡੋ ਗਲੋਬਲ ਕੰਪਨੀ ਦਾ ਪਲੇਸਮੈਂਟ ਡਰਾਈਵ ਕਰਵਾਇਆ, ਜਿਸ ਵਿੱਚ ਚਾਰ ਐਮਬੀਏ ਵਿਦਿਆਰਥੀਆਂ ਨੂੰ ਚੁਣ ਲਿਆ ਗਿਆ। ਚੁਣੇ ਗਏ ਵਿਦਿਆਰਥੀਆਂ ਨੂੰ 8.20 ਲੱਖ ਰੁਪਏ ਸਾਲਾਨਾ ਦਾ ਵਧੀਆ ਪੈਕੇਜ ਮਿਲਿਆ ਹੈ। ਚੁਣੇ ਵਿਦਿਆਰਥੀ ਜਿਨਾਂ ਵਿੱਚ ਤ੍ਰਿਪਤੀ ਸਿੰਘ, ਦੀਪਿਕਾ, ਅੰਸ਼ ਮਹਿਰਾ ਤੇ ਅਮਨਤ ਸ਼ਰਮਾ ਤੇ ਨਾਮ ਸ਼ਾਮਿਲ ਹਾਲ ਨੇ ਇਸ ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਧੰਨਵਾਦ ਕੀਤਾ । ਇਹ ਵਿਦਿਆਰਥੀ ਐਮਬੀਏ ਪੂਰੀ ਕਰਨ ਤੋਂ ਬਾਅਦ ਜੂਨ 2026 ਵਿੱਚ ਕੰਪਨੀ ਜੁਆਇਨ ਕਰਨਗੇ।
ਕ੍ਰੇਸੈਂਡੋ ਗਲੋਬਲ ਇੱਕ ਨਾਮਵਰ ਲੀਡਰਸ਼ਿਪ ਹਾਇਰਿੰਗ ਤੇ ਰਿਕਰੂਟਮੈਂਟ ਫਰਮ ਹੈ, ਜੋ ਵੱਡੀਆਂ ਕੰਪਨੀਆਂ ਲਈ ਸੀਨੀਅਰ ਪੱਧਰ ਦੇ ਟੈਲੈਂਟ ਦੀ ਖੋਜ ਵਿੱਚ ਰਹਿੰਦੀ ਹੈ। ਚੁਣੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਡੀਨ ਅਕਾਦਮਿਕ ਅਫੇਅਰਜ਼ ਡਾ. ਪਲਵਿੰਦਰ ਸਿੰਘ ਤੇ ਰਜਿਸਟਰਾਰ ਡਾ. ਕੇ.ਐਸ. ਚਹਿਲ ਨੇ ਉਨ੍ਹਾਂ ਦੀ ਮਿਹਨਤ ਤੇ ਲਗਨ ਦੀ ਸ਼ਲਾਘਾ ਕੀਤੀ। ਡਾ. ਅਮਿਤ ਚੋਪੜਾ ਨੇ ਕਿਹਾ ਕਿ ਅਜਿਹੀਆਂ ਪਲੇਸਮੈਂਟ ਸਫਲਤਾਵਾਂ ਯੂਨੀਵਰਸਿਟੀ ਦੇ ਮਜ਼ਬੂਤ ਇੰਡਸਟਰੀ ਸਬੰਧਾਂ, ਵਧੀਆ ਅਕਾਦਮਿਕ ਮਾਹੌਲ ਤੇ ਵਿਦਿਆਰਥੀਆਂ-ਫੈਕਲਟੀ ਦੀ ਮਿਲ ਕੇ ਕੀਤੀ ਮਿਹਨਤ ਦਾ ਨਤੀਜਾ ਹਨ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਭਵਿੱਖ ਲਈ ਤਿਆਰ ਕਰਨ ਤੇ ਗਲੋਬਲ ਕਰੀਅਰ ਦੇ ਮੌਕੇ ਦੇਣ ਵਿੱਚ ਲੱਗੀ ਹੋਈ ਹੈ। ਅਗਲੇ ਮਹੀਨੇ ਵਿੱਚ ਵੱਖ-ਵੱਖ ਕੋਰਸਾਂ ਦੇ ਵਿਦਿਆਰਥੀਆਂ ਲਈ ਹੋਰ ਵੀ ਕਈ ਕੰਪਨੀਆਂ ਆਪਣੇ ਰਿਕਰੂਟਮੈਂਟ ਡਰਾਈਵ ਕਰਨਗੀਆਂ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ