
ਬਠਿੰਡਾ, 31 ਦਸੰਬਰ (ਹਿੰ. ਸ.)। ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਵੱਖ ਵੱਖ ਬਿਮਾਰੀਆਂ ਤੋਂ ਬਚਾਅ ਸਬੰਧੀ ਜਾਗਰੂਕ ਕਰਨ ਲਈ ਨੁੱਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ । ਇਸ ਸਬੰਧੀ ਹਾਜੀਰਤਨ ਚੌਂਕ ਵਿਖੇ ਕੈਂਟਰ ਯੂਨੀਅਨ ਵਿੱਚ ਨੁੱਕੜ ਮੀਟਿੰਗ ਰਾਹੀਂ ਵੱਖ ਵੱਖ ਬਿਮਾਰੀਆਂ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਡਿਪਟੀ ਮਾਸ ਮੀਡੀਆ ਅਫ਼ਸਰ ਕੇਵਲ ਸਿੰਘ ਅਤੇ ਬੀ.ਈ.ਈ ਗਗਨਦੀਪ ਸਿੰਘ ਭੁੱਲਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਦੀ ਮੌਸਮ ਦੌਰਾਨ ਬਜੁਰਗਾਂ, ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਸਪੈਸ਼ਲ ਦੇਖਭਾਲ ਦੀ ਜਰੂਰਤ ਹੁੰਦੀ ਹੈ।
ਜਿਸ ਵਿੱਚ ਬਹੁਪਰਤਾਂ ਵਿੱਚ ਗਰਮ ਕਪੜੇ ਪਹਿਨਣ, ਵੱਧ ਤੋਂ ਵੱਧ ਪਾਣੀ ਪੀਣ ਅਤੇ ਗਰਮ ਤਸੀਰ ਵਾਲੀਆਂ ਵਸਤੂਆਂ ਦਾ ਸੇਵਨ ਵੱਧ ਕਰਨਾ ਚਾਹੀਦਾ ਹੈ। ਛੋਟੇ ਬੱਚਿਆਂ ਵਿੱਚ ਨਮੂਨੀਆ ਦੇ ਲੱਛਣ ਜਿਵੇਂ ਕਿ ਖਾਸੀ ਅਤੇ ਜੁਕਾਮ ਦਾ ਵਧਣਾ, ਤੇਜੀ ਨਾਲ ਸਾਹ ਲੈਣਾ, ਸਾਹ ਲੈਂਦੇ ਸਮੇਂ ਪਸਲੀ ਚਲਣਾ ਜਾਂ ਛਾਤੀ ਦਾ ਥੱਲੇ ਧਸਣਾ ਅਤੇ ਤੇਜ ਬੁਖਾਰ ਹੋਣਾ ਗੰਭੀਰ ਨਿਸਾਨੀਆਂ ਹਨ । ਇਸ ਤੋਂ ਬਚਾਅ ਲਈ ਛੇ ਮਹੀਨੇ ਤੱਕ ਮਾਂ ਦਾ ਦੁੱਧ, ਓਪਰੀ ਖੁਰਾਕ ਸ਼ੁਰੂ ਕਰਨਾ,ਹੱਥਾਂ ਦੀ ਸਫਾਈ ਦਾ ਧਿਆਨ ਰੱਖਣਾ ਅਤੇ ਬੱਚੇ ਦਾ ਸੰਪੂਰਨ ਟੀਕਾਕਰਣ ਸਮੇਂ ਸਿਰ ਕਰਵਾਉਣਾ ਚਾਹੀਦਾ ਹੈ। ਘਰ ਵਿੱਚ ਧੁੰਆਂ ਹੋਂਣ ਤੋਂ ਬਚਾਅ ਲਈ ਐਲ.ਪੀ.ਜੀ ਗੈਸ ਸਟੋਪ ਵੀ ਵਰਤੋਂ ਕਰਨੀ ਚਾਹੀਦੀ ਹੈ । ਸਰਦੀ ਦੇ ਮੌਸਮ ਵਿੱਚ ਅੱਗ ਸੇਕਣ ਸਮੇਂ ਸ਼ੂਗਰ ਦੇ ਮਰੀਜਾਂ ਨੂੰ ਖਾਸ ਖਿਆਲ ਰੱਖਣਾ ਚਾਹੀਦਾ ਹੈ ਤਾਂ ਜੋ ਪੈਰਾਂ ਦੀ ਸੁੰਨ ਮਹਿਸੂਸ ਨਾ ਹੋਂਣ ਕਾਰਣ ਮਰੀਜ ਜਖਮੀ ਹੋ ਸਕਦਾ ਹੈ । ਬੰਦ ਕਮਰੇ ਅੰਦਰ ਅੰਗੀਠੀ, ਕੈਰੋਹੀਟਰ ਆਦਿ ਤੋਂ ਬਚਾਉਣਾ ਚਾਹੀਦਾ ਹੈ ਧੁੰਆਂ ਹੋਂਣ ਕਾਰਨ ਕਮਰੇ ਅੰਦਰ ਆਕਸੀਜਨ ਦੀ ਕਮੀ ਹੋ ਜਾਂਦੀ ਹੈ ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ