8ਵੀਂ ਅਤੇ 10ਵੀਂ ਲਈ ਵਜੀਫਾ ਪ੍ਰੀਖਿਆ 4 ਜਨਵਰੀ ਨੂੰ-ਜਿਲ੍ਹਾ ਸਿਖਿਆ ਅਧਿਕਾਰੀ
ਅੰਮ੍ਰਿਤਸਰ 31 ਦਸੰਬਰ (ਹਿੰ. ਸ.)। ਰਾਜੇਸ਼ ਸ਼ਰਮਾ, ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ), ਅੰਮ੍ਰਿਤਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ, ਪੰਜਾਬ ਵੱਲੋ 04 ਜਨਵਰੀ 2026 (ਐਤਵਾਰ) ਨੂੰ NMMSS & PSTSE (ਜਮਾਤ-8ਵੀਂ) ਦੀ ਸਾਂਝੀ ਅਤੇ PSTSE (ਜਮਾਤ-10ਵੀ
ਰਾਜੇਸ਼ ਸ਼ਰਮਾ, ਜ਼ਿਲ੍ਹਾ ਸਿੱਖਿਆ ਅਧਿਕਾਰੀ।


ਅੰਮ੍ਰਿਤਸਰ 31 ਦਸੰਬਰ (ਹਿੰ. ਸ.)। ਰਾਜੇਸ਼ ਸ਼ਰਮਾ, ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ), ਅੰਮ੍ਰਿਤਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ, ਪੰਜਾਬ ਵੱਲੋ 04 ਜਨਵਰੀ 2026 (ਐਤਵਾਰ) ਨੂੰ NMMSS & PSTSE (ਜਮਾਤ-8ਵੀਂ) ਦੀ ਸਾਂਝੀ ਅਤੇ PSTSE (ਜਮਾਤ-10ਵੀਂ) ਦੀਆਂ ਵਜੀਫਾ ਪ੍ਰੀਖਿਆਵਾਂ ਜ਼ਿਲਾ ਅੰਮ੍ਰਿਤਸਰ ਦੇ ਵੱਖ-ਵੱਖ 17 ਸੈਟਰਾਂ ਵਿੱਚ ਸਵੇਰੇ 10.00 ਵਜੇ ਤੋਂ ਦੁਪਹਿਰ 1.00 ਵਜੇ ਤੱਕ ਕਰਵਾਈ ਜਾ ਰਹੀ ਹੈ। NMMSS & PSTSE (ਜਮਾਤ-8ਵੀਂ ਅਤੇ 10-ਵੀਂ) ਦੀ ਸਾਂਝੀ ਪ੍ਰੀਖਿਆ ਲਈ ਕੁੱਲ 3086 ਵਿਦਿਆਰਥੀ ਪ੍ਰੀਖਿਆ ਦੇ ਰਹੇ ਹਨ ਅਤੇ PSTSE (ਜਮਾਤ-10ਵੀਂ) ਪ੍ਰੀਖਿਆ ਲਈ ਕੁੱਲ 2956 ਵਿਦਿਆਰਥੀ ਇਹ ਪ੍ਰੀਖਿਆ ਦੇ ਰਹੇ ਹਨ। ਉਨਾਂ ਦੱਸਿਆ ਕਿ ਇਸ ਪ੍ਰੀਖਿਆ ਸਬੰਧੀ ਵਿਭਾਗ ਦੀਆ ਹਦਾਇਤਾਂ ਅਨੁਸਾਰ ਦਫਤਰ ਜ਼ਿਲਾ ਸਿੱਖਿਆ ਅਫਸਰ (ਸੈ:ਸਿ:), ਅੰਮ੍ਰਿਤਸਰ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।

ਉਨਾਂ ਇਸ ਸਬੰਧੀ ਇਹ ਪ੍ਰੀਖਿਆ ਦੇ ਰਹੇ ਸਬੰਧਤ ਵਿਦਿਆਰਥੀਆਂ ਦੇ ਮਾਪਿਆ ਨੂੰ ਬੇਨਤੀ ਕਰਦਿਆਂ ਕਿਹਾ ਕਿ ਆਪਣੇ ਬੱਚੇ ਨੂੰ ਇਹ ਪ੍ਰੀਖਿਆ ਦੇਣ ਲਈ ਉਤਸਾਹਿਤ ਕੀਤਾ ਜਾਵੇ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande