ਨਵੀਂ ਦਿੱਲੀ, 5 ਫਰਵਰੀ (ਹਿੰ.ਸ.)। ਉਪ ਰਾਸ਼ਟਰਪਤੀ ਜਗਦੀਪ ਧਨਖੜ ਅਤੇ ਉਨ੍ਹਾਂ ਦੀ ਪਤਨੀ ਡਾ. ਸੁਦੇਸ਼ ਧਨਖੜ ਨੇ ਬੁੱਧਵਾਰ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਲਈ ਆਪਣੀ ਵੋਟ ਪਾਈ। ਇਸ ਦੌਰਾਨ, ਮੀਡੀਆ ਨਾਲ ਗੱਲਬਾਤ ਕਰਦੇ ਹੋਏ, ਉਨ੍ਹਾਂ ਨੇ ਲੋਕਾਂ ਨੂੰ ਲੋਕਤੰਤਰ ਦੇ ਮਹਾਨ ਯੱਗ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ। ਉਪ ਰਾਸ਼ਟਰਪਤੀ ਨੇ ਨਾਗਰਿਕਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦਾ ਸੱਦਾ ਦਿੱਤਾ।
ਉਪ ਰਾਸ਼ਟਰਪਤੀ ਨੇ ਕਿਹਾ ਕਿ ਵੋਟ ਪਾਉਣਾ ਮਹਾਨ ਦਾਨ ਹੈ। ਵੋਟਿੰਗ ਲੋਕਤੰਤਰ ਦੀ ਆਕਸੀਜਨ ਹੈ। ਲੋਕਤੰਤਰ ਦਾ ਆਧਾਰ ਵੋਟਿੰਗ ਹੈ, ਵੋਟਿੰਗ ਸਾਰੇ ਅਧਿਕਾਰਾਂ ਦੀ ਜਨਨੀ ਹੈ। ਇਸ ਤੋਂ ਉੱਪਰ ਕੋਈ ਹੱਕ ਅਧਿਕਾਰ ਨਹੀ ਂਹੈ। ਲੋਕਤੰਤਰ ਦਾ ਮਹੱਤਵ ਉਦੋਂ ਹੁੰਦਾ ਹੈ ਜਦੋਂ ਹਰ ਵਿਅਕਤੀ ਦੇਸ਼ ਲਈ ਸਮਝਦਾਰੀ ਅਤੇ ਸੁਤੰਤਰਤਾ ਨਾਲ ਆਪਣੀ ਵੋਟ ਪਾਉਂਦਾ ਹੈ, ਇਸ ਤਰ੍ਹਾਂ ਲੋਕਤੰਤਰ ਵਧਦਾ-ਫੁੱਲਦਾ, ਅਤੇ ਵਿਕਸਤ ਹੁੰਦਾ ਹੈ। ਭਾਰਤ ਦੁਨੀਆ ਵਿੱਚ ਇੱਕ ਉਦਾਹਰਣ ਹੈ। ਸਭ ਤੋਂ ਪੁਰਾਣਾ ਲੋਕਤੰਤਰ, ਸਭ ਤੋਂ ਵੱਡਾ ਲੋਕਤੰਤਰ, ਸਭ ਤੋਂ ਮਜ਼ਬੂਤ ਲੋਕਤੰਤਰ ਹੈ। ਭਾਰਤ ਦੇ ਹਰ ਨਾਗਰਿਕ ਨੂੰ ਇਹ ਅਨਮੋਲ ਅਧਿਕਾਰ ਪ੍ਰਾਪਤ ਹੈ।
ਉਨ੍ਹਾਂ ਕਿਹਾ ਕਿ ਜਦੋਂ ਭਾਰਤ ਆਜ਼ਾਦ ਹੋਇਆ, ਤਾਂ ਹਰ ਬਾਲਗ ਵਿਅਕਤੀ, ਭਾਵੇਂ ਉਹ ਮਰਦ ਹੋਵੇ ਜਾਂ ਔਰਤ, ਨੂੰ ਇਹ ਅਧਿਕਾਰ ਦਿੱਤਾ ਗਿਆ ਸੀ, ਜਦੋਂ ਕਿ ਸਾਡੇ ਤੋਂ ਪਹਿਲਾਂ ਆਜ਼ਾਦੀ ਪ੍ਰਾਪਤ ਕਰਨ ਵਾਲੀਆਂ ਦੁਨੀਆ ਦੀਆਂ ਕਈ ਵੱਡੀਆਂ ਲੋਕਤੰਤਰੀ ਪ੍ਰਣਾਲੀਆਂ ਵਿੱਚ ਅਜਿਹਾ ਨਹੀਂ ਸੀ। ਅੱਜ, ਮੈਂ ਇਸਨੂੰ ਲੋਕਤੰਤਰੀ ਪ੍ਰਣਾਲੀ ਦਾ ਇੱਕ ਵੱਡਾ ਜਸ਼ਨ ਮੰਨਦਾ ਹਾਂ ਅਤੇ ਦੁਨੀਆ ਉਸ ਆਸਾਨੀ ਅਤੇ ਸਾਦਗੀ ਤੋਂ ਪ੍ਰਭਾਵਿਤ ਹੈ ਜਿਸ ਨਾਲ ਚੋਣ ਕਮਿਸ਼ਨ ਇਸਨੂੰ ਕਰ ਰਿਹਾ ਹੈ। ਉਨ੍ਹਾਂ ਨੇ ਵੱਧ ਤੋਂ ਵੱਧ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ।
--------------
---------------
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ