ਸ਼ੇਅਰ ਬਾਜ਼ਾਰ ਵਿੱਚ ਸ਼ੁਰੂਆਤੀ ਕਾਰੋਬਾਰ ਤੋਂ ਉਤਰਾਅ-ਚੜ੍ਹਾਅ, ਸੈਂਸੈਕਸ  83 ਅੰਕ ਡਿੱਗਿਆ
ਨਵੀਂ ਦਿੱਲੀ, 5 ਫਰਵਰੀ (ਹਿੰ.ਸ.)। ਘਰੇਲੂ ਸ਼ੇਅਰ ਬਾਜ਼ਾਰ ਵਿੱਚ ਅੱਜ ਸ਼ੁਰੂਆਤੀ ਕਾਰੋਬਾਰ ਤੋਂ ਉਤਰਾਅ-ਚੜ੍ਹਾਅ ਦੀ ਸਥਿਤੀ ਬਣੀ ਹੋਈ ਹੈ। ਅੱਜ ਦਾ ਕਾਰੋਬਾਰ ਮਜ਼ਬੂਤੀ ਨਾਲ ਸ਼ੁਰੂ ਹੋਇਆ। ਕਾਰੋਬਾਰ ਦੇ ਪਹਿਲੇ ਅੱਧੇ ਘੰਟੇ ਵਿੱਚ ਖਰੀਦਦਾਰੀ ਸਮਰਥਨ ਕਾਰਨ ਸ਼ੇਅਰ ਬਾਜ਼ਾਰ ਵਿੱਚ ਮਜ਼ਬੂਤੀ ਨਜ਼ਰ ਆਈ, ਪਰ ਉਸ ਤੋਂ ਬ
ਸ਼ੇਅਰ ਬਾਜ਼ਾਰ


ਨਵੀਂ ਦਿੱਲੀ, 5 ਫਰਵਰੀ (ਹਿੰ.ਸ.)। ਘਰੇਲੂ ਸ਼ੇਅਰ ਬਾਜ਼ਾਰ ਵਿੱਚ ਅੱਜ ਸ਼ੁਰੂਆਤੀ ਕਾਰੋਬਾਰ ਤੋਂ ਉਤਰਾਅ-ਚੜ੍ਹਾਅ ਦੀ ਸਥਿਤੀ ਬਣੀ ਹੋਈ ਹੈ। ਅੱਜ ਦਾ ਕਾਰੋਬਾਰ ਮਜ਼ਬੂਤੀ ਨਾਲ ਸ਼ੁਰੂ ਹੋਇਆ। ਕਾਰੋਬਾਰ ਦੇ ਪਹਿਲੇ ਅੱਧੇ ਘੰਟੇ ਵਿੱਚ ਖਰੀਦਦਾਰੀ ਸਮਰਥਨ ਕਾਰਨ ਸ਼ੇਅਰ ਬਾਜ਼ਾਰ ਵਿੱਚ ਮਜ਼ਬੂਤੀ ਨਜ਼ਰ ਆਈ, ਪਰ ਉਸ ਤੋਂ ਬਾਅਦ ਵਿਕਰੀ ਦਬਾਅ ਕਾਰਨ ਸੈਂਸੈਕਸ ਅਤੇ ਨਿਫਟੀ ਦੋਵਾਂ ਸੂਚਕਾਂਕ ਵਿੱਚ ਗਿਰਾਵਟ ਆ ਗਈ। ਕਾਰੋਬਾਰ ਦੋਰਾਨ ਫਿਲਹਾਲ ਸੈਂਸੈਕਸ 83.50 ਅੰਕ ਭਾਵ 0.11 ਫੀਸਦੀ ਦੀ ਗਿਰਾਵਟ ਨਾਲ 78.500.31 ਅੰਕ ਦੇ ਪੱਧਰ ’ਤੇ ਅਤੇ ਨਿਫਟੀ 24.15 ਅੰਕ ਭਾਵ 0.10 ਫੀਸਦੀ ਮਜ਼ਬੂਤੀ ਨਾਲ 23,763.40 ਅੰਕ ਦੇ ਪੱਧਰ ’ਤੇ ਕਾਰੋਬਾਰ ਕਰ ਰਿਹਾ ਸੀ।

ਸ਼ੁਰੂਆਤੀ ਘੰਟੇ ਦੇ ਕਾਰੋਬਾਰ ਤੋਂ ਬਾਅਦ ਸ਼ੇਅਰ ਬਾਜ਼ਾਰ ਦੇ ਦਿੱਗਜ ਸ਼ੇਅਰਾਂ ਵਿੱਚੋਂ, ਬੀਪੀਸੀਐਲ, ਇੰਡਸਇੰਡ ਬੈਂਕ, ਹਿੰਡਾਲਕੋ ਇੰਡਸਟਰੀਜ਼, ਓਐਨਜੀਸੀ ਅਤੇ ਕੋਲ ਇੰਡੀਆ ਦੇ ਸ਼ੇਅਰ 2.87 ਫੀਸਦੀ ਤੋਂ ਲੈ ਕੇ 1.83 ਫੀਸਦੀ ਦੇ ਵਿਚਕਾਰ ਮਜ਼ਬੂਤੀ ਨਾਲ ਕਾਰੋਬਾਰ ਕਰ ਰਹੇ ਸਨ। ਦੂਜੇ ਪਾਸੇ, ਏਸ਼ੀਅਨ ਪੇਂਟਸ, ਟਾਈਟਨ ਕੰਪਨੀ, ਨੈਸਲੇ, ਟਾਟਾ ਕੰਜ਼ਿਊਮਰ ਪ੍ਰੋਡਕਟਸ ਅਤੇ ਬ੍ਰਿਟਾਨੀਆ ਦੇ ਸ਼ੇਅਰ 4.21 ਫੀਸਦੀ ਤੋਂ ਲੈ ਕੇ 1.37 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਸਨ। ਇਸੇ ਤਰ੍ਹਾਂ, ਸੈਂਸੈਕਸ ਵਿੱਚ ਸ਼ਾਮਲ 30 ਸ਼ੇਅਰਾਂਵਿੱਚੋਂ, 14 ਸ਼ੇਅਰ ਖਰੀਦਦਾਰੀ ਦੇ ਸਮਰਥਨ ਨਾਲ ਹਰੇ ਨਿਸ਼ਾਨ ਵਿੱਚ ਰਹੇ। ਦੂਜੇ ਪਾਸੇ, ਵਿਕਰੀ ਦੇ ਦਬਾਅ ਕਾਰਨ 16 ਸ਼ੇਅਰ ਲਾਲ ਨਿਸ਼ਾਨ 'ਤੇ ਕਾਰੋਬਾਰ ਕਰ ਰਹੇ ਸਨ। ਜਦੋਂ ਕਿ ਨਿਫਟੀ ਵਿੱਚ ਸ਼ਾਮਲ 50 ਸ਼ੇਅਰਾਂ ਵਿੱਚੋਂ, 33 ਸ਼ੇਅਰ ਹਰੇ ਨਿਸ਼ਾਨ ਵਿੱਚ ਕਾਰੋਬਾਰ ਕਰਦੇ ਵੇਖੇ ਗਏ ਅਤੇ 17 ਸ਼ੇਅਰ ਲਾਲ ਨਿਸ਼ਾਨ ਵਿੱਚ ਕਾਰੋਬਾਰ ਕਰਦੇ ਨਜ਼ਰ ਆਏ।

ਬੀਐਸਈ ਸੈਂਸੈਕਸ ਅੱਜ 120.79 ਅੰਕਾਂ ਦੀ ਮਜ਼ਬੂਤੀ ਨਾਲ 78,704.60 ਅੰਕਾਂ ਦੇ ਪੱਧਰ 'ਤੇ ਖੁੱਲ੍ਹਿਆ। ਕਾਰੋਬਾਰ ਸ਼ੁਰੂ ਹੋਣ ਤੋਂ ਬਾਅਦ ਖਰੀਦਦਾਰੀ ਦੇ ਸਮਰਥਨ ਨਾਲ ਸੂਚਕਾਂਕ ਮਜ਼ਬੂਤ ਹੋ ਕੇ 78,735.41 ਅੰਕਾਂ 'ਤੇ ਪਹੁੰਚ ਗਿਆ, ਪਰ ਕਾਰੋਬਾਰ ਦੇ ਪਹਿਲੇ ਅੱਧੇ ਘੰਟੇ ਬਾਅਦ, ਮੁਨਾਫਾ ਬੁਕਿੰਗ ਕਾਰਨ ਸੂਚਕਾਂਕ ਲਾਲ ਨਿਸ਼ਾਨ ਵਿੱਚ ਖਿਸਕ ਗਿਆ। ਸੈਂਸੈਕਸ ਵਾਂਗ, ਐਨਐਸਈ ਨਿਫਟੀ ਨੇ ਅੱਜ 62.50 ਅੰਕਾਂ ਦੀ ਛਾਲ ਮਾਰੀ ਅਤੇ 23,801.75 ਅੰਕਾਂ ਦੇ ਪੱਧਰ 'ਤੇ ਕਾਰੋਬਾਰ ਕਰਨਾ ਸ਼ੁਰੂ ਕੀਤਾ। ਬਾਜ਼ਾਰ ਖੁੱਲ੍ਹਣ ਤੋਂ ਬਾਅਦ, ਖਰੀਦਦਾਰੀ ਦੇ ਸਮਰਥਨ ਨਾਲ, ਇਹ ਸੂਚਕਾਂਕ 23,807.30 ਤੱਕ ਪਹੁੰਚ ਗਿਆ, ਪਰ ਇਸ ਤੋਂ ਬਾਅਦ, ਵਿਕਰੀ ਦਬਾਅ ਕਾਰਨ, ਇਹ ਸੂਚਕਾਂਕ ਵੀ ਲਾਲ ਨਿਸ਼ਾਨ ਵਿੱਚ ਡਿੱਗ ਗਿਆ।

ਇਸ ਤੋਂ ਪਹਿਲਾਂ ਆਖਰੀ ਕਾਰੋਬਾਰੀ ਦਿਨ ਮੰਗਲਵਾਰ ਨੂੰ ਸੈਂਸੈਕਸ 1,397.07 ਅੰਕ ਜਾਂ 1.81 ਫੀਸਦੀ ਦੀ ਮਜ਼ਬੂਤੀ ਨਾਲ 78,583.81 ਅੰਕਾਂ 'ਤੇ ਅਤੇ ਨਿਫਟੀ 378.20 ਅੰਕ ਭਾਵ 1.62 ਫੀਸਦੀ ਮਜ਼ਬੂਤੀ ਨਾਲ 23,739.25 ਅੰਕਾਂ 'ਤੇ ਕਾਰੋਬਾਰ ਬੰਦ ਹੋਇਆ ਸੀ।

---------------

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande