ਫਤਹਿਗੜ੍ਹ ਸਾਹਿਬ, 31 ਮਾਰਚ (ਹਿੰ. ਸ.)। ਈਦ ਦੇ ਪਵਿੱਤਰ ਤਿਉਹਾਰ ਤੇ ਸਰਹਿੰਦ ਫਤਿਹਗੜ੍ਹ ਸਾਹਿਬ ਵਿਖੇ ਰੋਜ਼ਾ ਸ਼ਰੀਫ਼ ਪਹੁੰਚਕੇ ਮਾਰਕੀਟ ਕਮੇਟੀ ਸਰਹਿੰਦ ਫਤਿਹਗੜ੍ਹ ਸਾਹਿਬ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਨੇ ਰੋਜ਼ਾ ਸ਼ਰੀਫ਼ ਦੇ ਖ਼ਲੀਫ਼ਾ ਸਈਯਦ ਮੁਹੰਮਦ ਸਾਦਿਕ ਰਜ਼ਾ ਮਜੱਜਦੀ ਤੇ ਹੈਦਰਾਬਾਦ ਤੋਂ ਆਏ ਮੁਸਲਿਮ ਭਾਈਚਾਰੇ ਨਾਲ ਸਬੰਧਿਤ ਭਰਾਵਾਂ ਨੂੰ ਈਦ ਮੁਬਾਰਕਬਾਦ ਦਿੱਤੀ। ਇਸ ਮੌਕੇ ੳਹਨਾਂ ਕਿਹਾ ਕਿ ਪੰਜਾਬ ਵਿੱਚ ਸਾਰੇ ਧਰਮਾਂ ਦਾ ਪੂਰਾ ਸਤਿਕਾਰ ਕੀਤਾ ਜਾਂਦਾ ਹੈ ,ਸਭ ਧਰਮਾਂ ਦੇ ਤਿੳਹਾਰ ਅਸੀਂ ਸਭ ਮਿਲਜੁਲ ਕੇ ਮਨਾਉਂਦੇ ਹਾਂ , ਰਮਜ਼ਾਨ ਮਹੀਨੇ ਤੋਂ ਬਾਅਦ ਈਦ ਦਾ ਤਿਉਹਾਰ ਖੁਸ਼ੀਆਂ ਸਾਂਝੀਆਂ ਕਰਨ ਵਾਲਾ ਉਰਸ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਬੀਰ ਸਿੰਘ ਸੋਢੀ ਬਲਾਕ ਪ੍ਰਧਾਨ, ਮੁਹੰਮਦ ਸਦੀਕ, ਗੁਜਰਾਤ ਤੋਂ ਆਏ ਉਮਰ ਸ਼ਰੀਫ਼ ਨੇ ਵੀ ਈਦ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ