ਨਵੀਂ ਦਿੱਲੀ, 31 ਮਾਰਚ (ਹਿੰ.ਸ.)। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਕਿਹਾ ਕਿ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਅਤੇ ਦਿੱਲੀ ਪੁਲਿਸ ਦੀ ਸਾਂਝੀ ਟੀਮ ਨੇ 27.4 ਕਰੋੜ ਰੁਪਏ ਦੇ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਜ਼ਬਤ ਕੀਤੀ ਹੈ ਅਤੇ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਨੇ ਇਸ ਵੱਡੀ ਸਫਲਤਾ ਲਈ ਐਨਸੀਬੀ ਅਤੇ ਦਿੱਲੀ ਪੁਲਿਸ ਦੀ ਪ੍ਰਸ਼ੰਸਾ ਕੀਤੀ ਹੈ।ਕੇਂਦਰੀ ਗ੍ਰਹਿ ਮੰਤਰੀ ਨੇ ਐਕਸ 'ਤੇ ਪੋਸਟ ਕੀਤਾ, ‘‘ਡਰੱਗਜ਼ ਵਪਾਰ ਦੇ ਵਿਰੁੱਧ ਸਾਡੀ ਅਣਥੱਕ ਮੁਹਿੰਮ ਜਾਰੀ ਹੈ। ਮੋਦੀ ਸਰਕਾਰ ਦੀ ਡਰੱਗਜ਼ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ ਦੇ ਤਹਿਤ ਦਿੱਲੀ-ਐਨਸੀਆਰ ਵਿੱਚ ਇੱਕ ਵੱਡੇ ਨਾਰਕੋ-ਨੈੱਟਵਰਕ ਦਾ ਪਰਦਾਫਾਸ਼ ਕੀਤਾ ਗਿਆ। ਐਨਸੀਬੀ ਅਤੇ ਦਿੱਲੀ ਪੁਲਿਸ ਨੇ ਗਿਰੋਹ ਨੂੰ ਕਾਬੂ ਕੀਤਾ ਅਤੇ 27.4 ਕਰੋੜ ਰੁਪਏ ਦੇ ਮੇਥਾਮਫੇਟਾਮਾਈਨ, ਐਮਡੀਐਮਏ ਅਤੇ ਕੋਕੀਨ ਬਰਾਮਦ ਕੀਤੇ ਅਤੇ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਮੈਂ ਇਸ ਵੱਡੀ ਸਫਲਤਾ ਲਈ ਐਨਸੀਬੀ ਅਤੇ ਦਿੱਲੀ ਪੁਲਿਸ ਦੀ ਸ਼ਲਾਘਾ ਕਰਦਾ ਹਾਂ।
---------------
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ