ਕਪੂਰਥਲਾ: ਆਟੋ ਪਲਟਣ ਕਾਰਨ ਸਕੂਲੀ ਬੱਚੇ ਦੀ ਮੌਤ
ਕਪੂਰਥਲਾ, 31 ਮਾਰਚ (ਹਿੰ. ਸ.)। ਪਿੰਡ ਥੇਹਵਾਲਾ ਨੇੜੇ ਆਟੋ ਪਲਟਣ ਕਾਰਨ ਇਕ ਸਕੂਲ ਦੇ ਬੱਚੇ ਦੀ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਏ.ਐਸ.ਆਈ. ਬਲਦੇਵ ਸਿੰਘ ਨੇ ਦੱਸਿਆ ਕਿ ਹਰਮਨਪ੍ਰੀਤ ਸਿੰਘ (16) ਪੁੱਤਰ ਨਸੀਬ ਸਿੰਘ ਵਾਸੀ ਭਗਤਪੁਰ ਜੋ ਕਿ ਆਪਣੇ ਸਕੂਲ ਅਧਿਆਪਕ ਅਤੇ ਹੋਰ ਸਾਥੀਆਂ ਨਾਲ ਕਪੂਰਥਲਾ ਤੋਂ ਆਟੋ ਵਿਚ ਸਵ
.


ਕਪੂਰਥਲਾ, 31 ਮਾਰਚ (ਹਿੰ. ਸ.)। ਪਿੰਡ ਥੇਹਵਾਲਾ ਨੇੜੇ ਆਟੋ ਪਲਟਣ ਕਾਰਨ ਇਕ ਸਕੂਲ ਦੇ ਬੱਚੇ ਦੀ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਏ.ਐਸ.ਆਈ. ਬਲਦੇਵ ਸਿੰਘ ਨੇ ਦੱਸਿਆ ਕਿ ਹਰਮਨਪ੍ਰੀਤ ਸਿੰਘ (16) ਪੁੱਤਰ ਨਸੀਬ ਸਿੰਘ ਵਾਸੀ ਭਗਤਪੁਰ ਜੋ ਕਿ ਆਪਣੇ ਸਕੂਲ ਅਧਿਆਪਕ ਅਤੇ ਹੋਰ ਸਾਥੀਆਂ ਨਾਲ ਕਪੂਰਥਲਾ ਤੋਂ ਆਟੋ ਵਿਚ ਸਵਾਰ ਹੋ ਕੇ ਆਪਣੇ ਸਕੂਲ ਜਾ ਰਿਹਾ ਸੀ, ਜਦੋਂ ਉਹ ਪਿੰਡ ਥੇਹਵਾਲਾ ਨੇੜੇ ਪਹੁੰਚੇ ਤਾਂ ਆਟੋ ਮੂਹਰੇ ਅਚਾਨਕ ਆਵਾਰਾ ਕੁੱਤਾ ਆ ਗਿਆ, ਜਿਸ ਕਾਰਨ ਆਟੋ ਦਾ ਸੰਤੁਲਨ ਵਿਗੜ ਗਿਆ ਤੇ ਪਲਟ ਗਿਆ, ਜਿਸ ਵਿਚ ਸਵਾਰ ਹਰਮਨਪ੍ਰੀਤ ਸਿੰਘ ਤੇ ਇਕ ਹੋਰ ਲੜਕੀ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਕਪੂਰਥਲਾ ਵਿਖੇ ਲਿਆਂਦਾ ਗਿਆ, ਜਿਥੇ ਡਿਊਟੀ ਡਾਕਟਰ ਜਸ਼ਨ ਵਲੋਂ ਗੰਭੀਰ ਜ਼ਖ਼ਮੀ ਹਰਮਨਪ੍ਰੀਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਜ਼ਖ਼ਮੀ ਲੜਕੀ ਦਾ ਇਲਾਜ ਜਾਰੀ ਹੈ।ਏ. ਐਸ. ਆਈ. ਬਲਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਕ ਲੜਕੇ ਦੀ ਮਾਤਾ ਬਲਵਿੰਦਰ ਕੌਰ ਦੇ ਬਿਆਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਕਰਕੇ ਪੁਲਿਸ ਨੇ ਲਾਸ਼ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande