ਪਾਦਰੀ ਬਜਿੰਦਰ ਸਿੰਘ ਨੂੰ ਅੱਜ ਜਬਰ ਜਨਾਹ ਮਾਮਲੇ ’ਚ ਸੁਣਾਈ ਜਾਵੇਗੀ ਸਜ਼ਾ
ਮੋਹਾਲੀ, 1 ਅਪ੍ਰੈਲ (ਹਿੰ. ਸ.)। ਅਖੌਤੀ ਪਾਦਰੀ ਬਜਿੰਦਰ ਸਿੰਘ ਨੂੰ ਅੱਜ ਜਬਰ ਜਨਾਹ ਦੇ ਇੱਕ ਮਾਮਲੇ ਵਿੱਚ ਸਜ਼ਾ ਸੁਣਾਈ ਜਾਵੇਗੀ। ਬਜਿੰਦਰ ਸਿੰਘ ਨੂੰ 3 ਦਿਨ ਪਹਿਲਾਂ ਮੁਹਾਲੀ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਸੀ। ਜਿਸ ਤੋਂ ਬਾਅਦ ਉਸ ਨੂੰ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ ਸੀ।ਬਜਿੰਦਰ ‘ਤੇ ਦੋਸ਼ ਹੈ ਕਿ ਉਹ ਲੜਕ
ਅਖੌਤੀ ਪਾਦਰੀ ਬਜਿੰਦਰ ਸਿੰਘ


ਮੋਹਾਲੀ, 1 ਅਪ੍ਰੈਲ (ਹਿੰ. ਸ.)। ਅਖੌਤੀ ਪਾਦਰੀ ਬਜਿੰਦਰ ਸਿੰਘ ਨੂੰ ਅੱਜ ਜਬਰ ਜਨਾਹ ਦੇ ਇੱਕ ਮਾਮਲੇ ਵਿੱਚ ਸਜ਼ਾ ਸੁਣਾਈ ਜਾਵੇਗੀ। ਬਜਿੰਦਰ ਸਿੰਘ ਨੂੰ 3 ਦਿਨ ਪਹਿਲਾਂ ਮੁਹਾਲੀ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਸੀ। ਜਿਸ ਤੋਂ ਬਾਅਦ ਉਸ ਨੂੰ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ ਸੀ।ਬਜਿੰਦਰ ‘ਤੇ ਦੋਸ਼ ਹੈ ਕਿ ਉਹ ਲੜਕੀ ਨੂੰ ਵਿਦੇਸ਼ ‘ਚ ਸੈਟਲ ਕਰਨ ਦੇ ਬਹਾਨੇ ਆਪਣੇ ਘਰ ਲੈ ਗਿਆ। ਜਿਥੇ ਉਸ ਨਾਲ ਜਬਰ ਜਨਾਹ ਕਰਨ ਤੋਂ ਬਾਅਦ ਉਸ ਦੀ ਵੀਡੀਓ ਬਣਾਈ ਗਈ। ਉਸ ਨੇ ਲੜਕੀ ਨੂੰ ਧਮਕੀ ਵੀ ਦਿੱਤੀ ਕਿ ਜੇਕਰ ਲੜਕੀ ਨੇ ਉਸ ਦਾ ਵਿਰੋਧ ਕੀਤਾ ਤਾਂ ਉਹ ਵੀਡੀਓ ਸੋਸ਼ਲ ਮੀਡੀਆ ‘ਤੇ ਪੋਸਟ ਕਰ ਦੇਵੇਗਾ। ਇਹ ਸਜ਼ਾ ਅਜਿਹੇ ਸਮੇਂ ਵਿਚ ਆ ਰਹੀ ਹੈ ਜਦੋਂ ਬਜਿੰਦਰ ਸਿੰਘ ਇਕ ਹੋਰ ਔਰਤ ਨਾਲ ਜਿਨਸੀ ਸ਼ੋਸ਼ਣ ਅਤੇ ਕੁੱਟਮਾਰ ਦੇ ਇਕ ਹੋਰ ਮਾਮਲੇ ਵਿਚ ਫਸਿਆ ਹੋਇਆ ਹੈ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande