ਪੈਂਟਾਗਨ ਦੇ ਕਈ ਉੱਚ ਅਧਿਕਾਰੀ ਮੁਅੱਤਲ, ਇਨ੍ਹਾਂ ’ਚ ਰੱਖਿਆ ਸਕੱਤਰ ਦੇ ਸਹਾਇਕ ਵੀ
ਵਾਸ਼ਿੰਗਟਨ, 21 ਅਪ੍ਰੈਲ (ਹਿੰ.ਸ.)। ਅਮਰੀਕੀ ਰੱਖਿਆ ਸਕੱਤਰ ਪੀਟ ਹੇਗਸੇਥ ਦੇ 'ਸਿਗਨਲ ਚੈਟ ਲੀਕ ਕਾਂਡ' ਨੇ ਪੈਂਟਾਗਨ ਵਿੱਚ ਉਥਲ-ਪੁਲਥ ਮਚਾ ਦਿੱਤੀ ਹੈ। 'ਸਿਗਨਲ ਚੈਟ ਲੀਕ ਕਾਂਡ' ਦੀ ਜਾਂਚ ਦੌਰਾਨ ਪੈਂਟਾਗਨ ਦੇ ਕਈ ਉੱਚ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਰੱਖਿਆ ਸਕੱਤਰ ਪੀਟ ਹੇਗ
ਅਮਰੀਕੀ ਰੱਖਿਆ ਸਕੱਤਰ ਪੀਟ ਹੇਗਸੇਥ।


ਵਾਸ਼ਿੰਗਟਨ, 21 ਅਪ੍ਰੈਲ (ਹਿੰ.ਸ.)। ਅਮਰੀਕੀ ਰੱਖਿਆ ਸਕੱਤਰ ਪੀਟ ਹੇਗਸੇਥ ਦੇ 'ਸਿਗਨਲ ਚੈਟ ਲੀਕ ਕਾਂਡ' ਨੇ ਪੈਂਟਾਗਨ ਵਿੱਚ ਉਥਲ-ਪੁਲਥ ਮਚਾ ਦਿੱਤੀ ਹੈ। 'ਸਿਗਨਲ ਚੈਟ ਲੀਕ ਕਾਂਡ' ਦੀ ਜਾਂਚ ਦੌਰਾਨ ਪੈਂਟਾਗਨ ਦੇ ਕਈ ਉੱਚ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਰੱਖਿਆ ਸਕੱਤਰ ਪੀਟ ਹੇਗਸੇਥ ਦੇ ਸਹਿਯੋਗੀ ਵੀ ਸ਼ਾਮਲ ਹਨ। ਦ ਨਿਊਯਾਰਕ ਟਾਈਮਜ਼ ਦੀ ਰਿਪੋਰਟ ਅਨੁਸਾਰ, ਰੱਖਿਆ ਸਕੱਤਰ ਪੀਟ ਹੇਗਸੇਥ ਨੇ ਸੈਕੰਡ ਸਿਗਨਲ ਚੈਟ ਵਿੱਚ ਹਮਲੇ ਦੇ ਵੇਰਵੇ ਸਾਂਝੇ ਕੀਤੇ ਹਨ। ਰੱਖਿਆ ਸਕੱਤਰ ਨੇ ਯਮਨ ਵਿੱਚ ਹਮਲਿਆਂ ਬਾਰੇ ਸੰਵੇਦਨਸ਼ੀਲ ਜਾਣਕਾਰੀ ਇੱਕ ਏਨਕ੍ਰਿਪਟਡ ਗਰੁੱਪ ਚੈਟ ਵਿੱਚ ਭੇਜੀ ਸੀ। ਇਸ ਵਿੱਚ ਉਨ੍ਹਾਂ ਦੀ ਪਤਨੀ, ਭਰਾ ਅਤੇ ਨਿੱਜੀ ਵਕੀਲ ਸ਼ਾਮਲ ਸਨ।

ਰੱਖਿਆ ਸਕੱਤਰ ਪੀਟ ਹੇਗਸੇਥ ਨੇ 15 ਮਾਰਚ ਨੂੰ ਨਿੱਜੀ ਸਿਗਨਲ ਸਮੂਹ ਚੈਟ ਵਿੱਚ ਯਮਨ ਵਿੱਚ ਆਗਾਮੀ ਹਮਲਿਆਂ ਬਾਰੇ ਵਿਸਤ੍ਰਿਤ ਜਾਣਕਾਰੀ ਸਾਂਝੀ ਕੀਤੀ ਸੀ। ਇਸ ਚੈਟ ਨਾਲ ਸਬੰਧਿਤ ਚਾਰ ਲੋਕਾਂ ਨੇ ਖੁਲਾਸਾ ਕੀਤਾ ਹੈ ਕਿ ਇਸ ਜਾਣਕਾਰੀ ਵਿੱਚ ਯਮਨ ਵਿੱਚ ਹਾਉਥੀ ਵਿਦਰੋਹੀਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਐਫ/ਏ-18 ਹੌਰਨੇਟਸ ਲਈ ਉਡਾਣ ਪ੍ਰੋਗਰਾਮ ਸ਼ਾਮਲ ਸੀ। ਰੱਖਿਆ ਸਕੱਤਰ ਨੇ ਉਸੇ ਦਿਨ ਇੱਕ ਵੱਖਰੀ ਸਿਗਨਲ ਚੈਟ ਸਾਂਝੀ ਕੀਤੀ। ਇਹ ਗਲਤੀ ਨਾਲ ਦ ਅਟਲਾਂਟਿਕ ਦੇ ਸੰਪਾਦਕ ਨੂੰ ਵੀ ਭੇਜ ਦਿੱਤੀ ਗਈ।

ਏਬੀਸੀ ਨਿਊਜ਼ ਦੇ ਅਨੁਸਾਰ, ਦੋ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਇੱਕ ਚੈਟ ਗਰੁੱਪ ਹੇਗਸੇਥ ਨੇ ਆਪਣੇ ਨਿੱਜੀ ਫੋਨ 'ਤੇ ਬਣਾਇਆ ਸੀ। ਹੇਗਸੇਥ ਦੀ ਪਤਨੀ ਜੈਨੀਫਰ ਹੇਗਸੇਥ, ਰੱਖਿਆ ਵਿਭਾਗ ਵਿੱਚ ਕੰਮ ਨਹੀਂ ਕਰਦੀ ਹਨ। ਉਨ੍ਹਾਂ ਦੇ ਭਰਾ ਫਿਲ ਹੇਗਸੇਥ ਹੋਮਲੈਂਡ ਸਿਕਿਓਰਿਟੀ ਵਿਭਾਗ ਵਿੱਚ ਸੀਨੀਅਰ ਸਲਾਹਕਾਰ ਵਜੋਂ ਕੰਮ ਕਰਦੇ ਹਨ ਅਤੇ ਰੱਖਿਆ ਵਿਭਾਗ ਵਿੱਚ ਤਾਇਨਾਤ ਹਨ। ਹੇਗਸੇਥ ਦੇ ਨਿੱਜੀ ਵਕੀਲ, ਟਿਮ ਪਾਰਲਾਟੋਰ, ਪੈਂਟਾਗਨ ਵਿੱਚ ਨੇਵੀ ਰਿਜ਼ਰਵਿਸਟ ਵਜੋਂ ਕੰਮ ਕਰਦੇ ਹਨ। ਉਨ੍ਹਾਂ ਨੂੰ ਹੇਗਸੇਥ ਦੇ ਦਫ਼ਤਰ ’ਚ ਨਿਯੁਕਤ ਕੀਤਾ ਗਿਆ ਹੈ।

ਪੈਂਟਾਗਨ ਦੇ ਮੁੱਖ ਬੁਲਾਰੇ, ਸੀਨ ਪਾਰਨੇਲ ਨੇ ਐਤਵਾਰ ਰਾਤ ਐਕਸ ’ਤ ਇੱਕ ਬਿਆਨ ਵਿੱਚ ਦੂਜੀ ਚੈਟ ਦੀ ਰਿਪੋਰਟ ’ਤੇ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਟਰੰਪ ਨਾਲ ਨਫ਼ਰਤ ਕਰਨ ਵਾਲਾ ਮੀਡੀਆ ਇਸ ਮੁੱਦੇ ਨੂੰ ਹੱਦੋਂ ਵੱਧ ਉਛਾਲ ਰਿਹਾ ਹੈ। ਕਿਸੇ ਵੀ ਸਿਗਨਲ ਚੈਟ ਵਿੱਚ ਕੋਈ ਵੀ ਵਰਗੀਕ੍ਰਿਤ ਜਾਣਕਾਰੀ ਨਹੀਂ ਸੀ। ਇਹ ਵੀ ਸੱਚ ਹੈ ਕਿ ਰੱਖਿਆ ਸਕੱਤਰ ਦਾ ਦਫ਼ਤਰ ਰਾਸ਼ਟਰਪਤੀ ਟਰੰਪ ਦੇ ਏਜੰਡੇ ਨੂੰ ਜ਼ੋਰਦਾਰ ਢੰਗ ਨਾਲ ਲਾਗੂ ਕਰ ਰਿਹਾ ਹੈ। ਇਸ ਦੌਰਾਨ, ਪੈਂਟਾਗਨ ਦੇ ਕਾਰਜਕਾਰੀ ਇੰਸਪੈਕਟਰ ਜਨਰਲ ਸਟੀਵਨ ਸਟੀਬਿਨਸ ਨੇ ਰੱਖਿਆ ਸਕੱਤਰ ਨੂੰ ਸੂਚਿਤ ਕੀਤਾ ਹੈ ਕਿ ਇਸ ਸਬੰਧ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪੀਟ ਹੇਗਸੇਥ ਦੀ ਟੀਮ ਦੇ ਚੋਟੀ ਦੇ ਸਹਾਇਕ ਅਤੇ ਹੋਰ ਮੈਂਬਰ - ਡੈਨ ਕੈਲਡਵੈਲ, ਕੋਲਿਨ ਕੈਰੋਲ ਅਤੇ ਡੈਰਿਨ ਸੇਲਨਿਕ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਇਸ ਸਬੰਧ ਵਿੱਚ, ਐਤਵਾਰ ਨੂੰ ਪੋਲੀਟੀਕੋ ਵਿੱਚ ਪ੍ਰਕਾਸ਼ਿਤ ਪੈਂਟਾਗਨ ਦੇ ਸਾਬਕਾ ਚੋਟੀ ਦੇ ਬੁਲਾਰੇ ਜੌਨ ਉਲਿਓਟ ਦੇ ਲੇਖ ਨੇ ਹਲਚਲ ਮਚਾ ਦਿੱਤੀ ਹੈ। ਲੇਖ ਵਿੱਚ ਉਨ੍ਹਾਂ ਪੈਂਟਾਗਨ ਵਿੱਚ ਇੱਕ ਮਹੀਨੇ ਤੱਕ ਜਾਰੀ ਰਹੀ ਹਫੜਾ-ਦਫੜੀ ਦਾ ਵਰਣਨ ਕੀਤਾ ਹੈ। ਉਨ੍ਹਾਂ ਲਿਖਿਆ, ਸੰਵੇਦਨਸ਼ੀਲ ਸੰਚਾਲਨ ਯੋਜਨਾਵਾਂ ਦੇ ਲੀਕ ਹੋਣ ਤੋਂ ਲੈ ਕੇ ਵੱਡੇ ਪੱਧਰ 'ਤੇ ਬਰਖਾਸਤਗੀਆਂ ਤੱਕ, ਇਹ ਹਫੜਾ-ਦਫੜੀ ਹੁਣ ਰਾਸ਼ਟਰਪਤੀ ਲਈ ਇੱਕ ਵੱਡੀ ਰੁਕਾਵਟ ਬਣ ਗਈ ਹੈ। ਇਸੇ ਲੇਖ ਵਿੱਚ, ਉਨ੍ਹਾਂ ਨੇ ਤਿੰਨ ਅਧਿਕਾਰੀਆਂ ਦੀ ਮੁਅੱਤਲੀ ਬਾਰੇ ਜਾਣਕਾਰੀ ਦਿੱਤੀ ਹੈ। ਉਲਿਓਟ ਕਹਿੰਦੇ ਹਨ, ਇਸਨੂੰ ਦੇਖਦੇ ਹੋਏ, ਰੱਖਿਆ ਸਕੱਤਰ ਪੀਟ ਹੇਗਸੇਥ ਲਈ ਲੰਬੇ ਸਮੇਂ ਤੱਕ ਆਪਣੀ ਭੂਮਿਕਾ ਵਿੱਚ ਬਣੇ ਰਹਿਣਾ ਮੁਸ਼ਕਲ ਹੈ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande