ਐਮਰਜੈਂਸੀ ਲਈ ਸਿਹਤ ਸੰਸਥਾਵਾਂ ’ਚ ਸਾਰੇ ਪ੍ਰਬੰਧ ਮੁਕੰਮਲ: ਸਿਵਲ ਸਰਜਨ
ਗੁਰਦਾਸਪੁਰ, 9 ਮਈ (ਹਿੰ. ਸ.)। ਸਿਵਲ ਸਰਜਨ ਡਾ. ਜਸਵਿੰਦਰ ਸਿੰਘ ਨੇ ਸਿਵਲ ਹਸਪਤਾਲ ਗੁਰਦਾਸਪੁਰ ਅਤੇ ਸੀ. ਐਚ. ਸੀ. ਸਿੰਘੋਵਾਲ ਦਾ ਅਚਨਚੇਤ ਦੌਰਾ ਕੀਤਾ ਅਤੇ ਪ੍ਰਬੰਧਾਂ ਦਾ ਜਾਇਜਾ ਲਿਆ। ਇਸ ਮੌਕੇ ਉਨ੍ਹਾਂ ਜਿਲਾ ਹਸਪਤਾਲ ਅਤੇ ਸੀ. ਐਚ. ਸੀ. ਵਿੱਚ ਦਾਖਲ ਮਰੀਜਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦ
ਐਮਰਜੈਂਸੀ ਲਈ ਸਿਹਤ ਸੰਸਥਾਵਾਂ ’ਚ ਸਾਰੇ ਪ੍ਰਬੰਧ ਮੁਕੰਮਲ: ਸਿਵਲ ਸਰਜਨ


ਗੁਰਦਾਸਪੁਰ, 9 ਮਈ (ਹਿੰ. ਸ.)। ਸਿਵਲ ਸਰਜਨ ਡਾ. ਜਸਵਿੰਦਰ ਸਿੰਘ ਨੇ ਸਿਵਲ ਹਸਪਤਾਲ ਗੁਰਦਾਸਪੁਰ ਅਤੇ ਸੀ. ਐਚ. ਸੀ. ਸਿੰਘੋਵਾਲ ਦਾ ਅਚਨਚੇਤ ਦੌਰਾ ਕੀਤਾ ਅਤੇ ਪ੍ਰਬੰਧਾਂ ਦਾ ਜਾਇਜਾ ਲਿਆ। ਇਸ ਮੌਕੇ ਉਨ੍ਹਾਂ ਜਿਲਾ ਹਸਪਤਾਲ ਅਤੇ ਸੀ. ਐਚ. ਸੀ. ਵਿੱਚ ਦਾਖਲ ਮਰੀਜਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦੀ ਸਮੀਖਿਆ ਕੀਤੀ ਅਤੇ ਜਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਮਰੀਜਾਂ ਅਤੇ ਉਨ੍ਹਾਂ ਦੇ ਤੀਮਾਰਦਾਰਾਂ ਨਾਲ ਗੱਲਬਾਤ ਵੀ ਕੀਤੀ । ਸਮੂਹ ਵਾਰਡ , ਫਾਰਮੇਸੀ, ਲੈਬਾਰਟਰੀ ਅਤੇ ਬਲੱਡ ਬੈਂਕ ਚੈਕ ਕੀਤਾ। ਉਨ੍ਹਾਂ ਸਿਹਤ ਸੰਸਥਾਵਾਂ ਵੱਲੋਂ ਕੀਤੇ ਪ੍ਰਬੰਧਾਂ ਤੇ ਤਸੱਲੀ ਪ੍ਰਗਟ ਕੀਤੀ ।ਵਰਨਣਯੋਗ ਹੈ ਕਿ ਜੰਗ ਦੇ ਮਾਹੋਲ ਕਾਰਨ ਲੋਕ ਬਹੁਤ ਪਰੇਸ਼ਾਨ ਹਨ। ਸਮੂਹ ਵਿਭਾਗ ਇਨ੍ਹਾਂ ਹਾਲਾਤਾਂ ਦੇ ਮੱਦੇਨਜਰ ਐਮਰਜੈਂਸੀ ਹਾਲਾਤਾਂ ਦੀ ਤਿਆਰੀ ਵਿੱਚ ਲੱਗੇ ਹੋਏ ਹਨ। ਸਿਹਤ ਵਿਭਾਗ ਵੱਲੋਂ ਵੀ ਢੁਕਵੇਂ ਪ੍ਰਬੰਧ ਕੀਤੇ ਗਏ ਹਨ। ਸਿਵਲ ਸਰਜਨ ਗੁਰਦਾਸਪੁਰ ਡਾ. ਜਸਵਿੰਦਰ ਸਿੰਘ ਨੇ ਸਮੂਹ ਸਟਾਫ ਨੂੰ ਹਦਾਇਤ ਕੀਤੀ ਕਿ ਦਵਾਈਆਂ ਦਾ ਪੂਰਾ ਸਟਾਕ ਰੱਖਿਆ ਜਾਵੇ। ਜਰੂਰੀ ਟੈਸਟ ਕਿੱਟਾਂ, ਐਮਰਜੈਂਸੀ ਕਿੱਟਾਂ ਸਟਾਕ ਵਿੱਚ ਰੱਖਿਆ ਜਾਣ। ਖੂਨ ਦੀ ਮੰਗ ਨੂੰ ਦੇਖਦੇ ਹੌਏ ਬਲੱਡ ਬੈਂਕ ਜਿਆਦਾ ਤੋਂ ਜਿਆਦਾ ਖੂਨਦਾਨ ਕੈਂਪ ਲਾਉਣ । ਉਨ੍ਹਾਂ ਕਿਹਾ ਕਿ ਸਿਹਤ ਸੰਸਥਾਵਾਂ ਦੇ ਆਪਸੀ ਤਾਲਮੇਲ ਲਈ ਕੰਟਰੋਲ ਰੂਮ ਸਥਾਪਤ ਕੀਤਾ ਜਾ ਰਿਹਾ ਹੈ। ਸਮੂਹ ਸੰਸਥਾਵਾਂ ਵਿੱਚ ਐਬੁਲੇਸ ਮੁਹੱਈਆ ਹਨ। ਲੋਕ ਅਫਵਾਹਾਂ ਤੇ ਯਕੀਨ ਨਾ ਕਰਨ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande