ਨਿਤੀਸ਼ ਦਾ ਇੱਕ ਹੋਰ ਤੋਹਫ਼ਾ, ਸਿੱਖਿਆ ਅਤੇ ਸਿਹਤ ਇੰਸਟ੍ਰਕਟਰਾਂ, ਮਿਡ-ਡੇਅ ਮੀਲ ਕੁੱਕਾਂ ਅਤੇ ਨਾਈਟ ਵਾਚਮੈਨ ਦੇ ਮਾਣਭੱਤੇ ’ਚ ਦੁੱਗਣਾ ਵਾਧਾ
ਪਟਨਾ, 1 ਅਗਸਤ (ਹਿੰ.ਸ.)। ਮੁੱਖ ਮੰਤਰੀ ਨਿਤੀਸ਼ ਕੁਮਾਰ ਪੂਰੀ ਤਰ੍ਹਾਂ ਚੋਣ ਮੂਡ ਵਿੱਚ ਚੱਲ ਰਹੇ ਹਨ। ਇਸੇ ਲੜੀ ਵਿੱਚ ਸ਼ੁੱਕਰਵਾਰ ਨੂੰ ਉਨ੍ਹਾਂ ਨੇ ਸਿੱਖਿਆ ਵਿਭਾਗ ਅਧੀਨ ਮਿਡ-ਡੇਅ ਮੀਲ ਵਿੱਚ ਕੰਮ ਕਰਨ ਵਾਲੇ ਰਸੋਈਏ ਦੇ ਮਾਣਭੱਤੇ ਨੂੰ ਦੁੱਗਣਾ ਕਰਕੇ 1650 ਰੁਪਏ ਤੋਂ ਵਧਾ ਕੇ 3300 ਰੁਪਏ ਕਰਨ ਦਾ ਐਲਾਨ ਕੀਤਾ।
ਮੁੱਖ ਮੰਤਰੀ ਵੱਲੋਂ ਐਕਸ ’ਤੇ ਕੀਤੇ ਗਏ ਐਲਾਨ ਦੀ ਫੋਟੋ।


ਪਟਨਾ, 1 ਅਗਸਤ (ਹਿੰ.ਸ.)। ਮੁੱਖ ਮੰਤਰੀ ਨਿਤੀਸ਼ ਕੁਮਾਰ ਪੂਰੀ ਤਰ੍ਹਾਂ ਚੋਣ ਮੂਡ ਵਿੱਚ ਚੱਲ ਰਹੇ ਹਨ। ਇਸੇ ਲੜੀ ਵਿੱਚ ਸ਼ੁੱਕਰਵਾਰ ਨੂੰ ਉਨ੍ਹਾਂ ਨੇ ਸਿੱਖਿਆ ਵਿਭਾਗ ਅਧੀਨ ਮਿਡ-ਡੇਅ ਮੀਲ ਵਿੱਚ ਕੰਮ ਕਰਨ ਵਾਲੇ ਰਸੋਈਏ ਦੇ ਮਾਣਭੱਤੇ ਨੂੰ ਦੁੱਗਣਾ ਕਰਕੇ 1650 ਰੁਪਏ ਤੋਂ ਵਧਾ ਕੇ 3300 ਰੁਪਏ ਕਰਨ ਦਾ ਐਲਾਨ ਕੀਤਾ।ਆਪਣੇ ਐਕਸ ਹੈਂਡਲ ਤੋਂ ਉਨ੍ਹਾਂ ਨੈ ਪੋਸਟ ਕਰਕੇ ਦੱਸਿਆ ਹੈ ਕਿ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਿੱਚ ਰਸੋਈਏ, ਰਾਤ ਦੇ ਚੌਕੀਦਾਰ ਅਤੇ ਸਰੀਰਕ ਸਿੱਖਿਆ ਅਤੇ ਸਿਹਤ ਇੰਸਟ੍ਰਕਟਰਾਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਇਨ੍ਹਾਂ ਕਰਮਚਾਰੀਆਂ ਦੇ ਮਾਣਭੱਤੇ ਨੂੰ ਸਨਮਾਨਜਨਕ ਵਾਧਾ ਦੇ ਕੇ ਦੁੱਗਣਾ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸਿੱਖਿਆ ਵਿਭਾਗ ਅਧੀਨ ਮਿਡ-ਡੇਅ ਮੀਲ ਵਿੱਚ ਕੰਮ ਕਰਨ ਵਾਲੇ ਰਸੋਈਏ ਦੇ ਮਾਣਭੱਤੇ ਨੂੰ 1650 ਰੁਪਏ ਤੋਂ ਵਧਾ ਕੇ 3300 ਰੁਪਏ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉੱਥੇ ਹੀ ਸੈਕੰਡਰੀ/ਉੱਚ ਸਿੱਖਿਆ ਸਕੂਲਾਂ ਵਿੱਚ ਕੰਮ ਕਰਨ ਵਾਲੇ ਰਾਤ ਦੇ ਚੌਕੀਦਾਰਾਂ ਦੇ ਮਾਣਭੱਤੇ ਨੂੰ 5000 ਰੁਪਏ ਤੋਂ ਦੁੱਗਣਾ ਕਰਦੇ ਹੋਏ ਹੁਣ ਇਸਨੂੰ 10000 ਰੁਪਏ ਕਰਨ ਦਾ ਫੈਸਲਾ ਕੀਤਾ ਗਿਆ ਹੈ। ਨਾਲ ਹੀ ਸਰੀਰਕ ਸਿੱਖਿਆ ਅਤੇ ਸਿਹਤ ਇੰਸਟ੍ਰਕਟਰਾਂ ਦੇ ਮਾਣਭੱਤੇ ਨੂੰ 8 ਹਜ਼ਾਰ ਰੁਪਏ ਤੋਂ ਦੁੱਗਣਾ ਕਰਦੇ ਹੋਏ ਹੁਣ 16 ਹਜ਼ਾਰ ਰੁਪਏ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਦੀ ਸਾਲਾਨਾ ਤਨਖਾਹ ਵਾਧਾ 200 ਰੁਪਏ ਤੋਂ ਵਧਾ ਕੇ 400 ਰੁਪਏ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande