ਫਾਜ਼ਿਲਕਾ, 10 ਅਗਸਤ (ਹਿੰ. ਸ.)। ਜਲ ਨਿਕਾਸ –ਕਮ-ਮਾਈਨਿੰਗ ਅਤੇ ਜਿਆਲੋਜੀ ਮੰਡਲ ਜਲ ਸਰੋਤ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਫਾਜ਼ਿਲਕਾ ਗੁਰਵੀਰ ਸਿੰਘ ਸਿਧੂ ਨੇ ਦੱਸਿਆ ਕਿ ਦਫਤਰ ਅਧੀਨ ਪੈਂਦੀਆਂ ਡਰੇਨਾ ਦੀ ਮੱਛੀ ਦੀ ਬੋਲੀ ਮਿਤੀ 18 ਅਗਸਤ 2025 ਅਤੇ 19 ਅਗਸਤ 2025 ਨੂੰ ਕਰਵਾਈ ਜਾਣੀ ਹੈ। ਉਨ੍ਹਾਂ ਦੱਸਿਆ ਕਿ ਡਰੇਨੇਜ ਕਮ ਮਾਈਨਿੰਗ ਉਪ ਮੰਡਲ ਜਲਾਲਾਬਾਦ ਅਤੇ ਫਿਰੋਜਪੁਰ ਅਧੀਨ ਪੈਂਣੀਆਂ ਡਰੇਨਾ ਦੀ ਮੱਛੀ ਦੀ ਬੋਲੀ ਮਿਤੀ 18 ਅਗਸਤ ਨੂੰ ਕਮਰਾ ਨੰ.1 ਨੇੜੇ ਸਾਡੀ ਰਸੋਸਈ ਸਰਕਾਰੀ ਕੰਨਿਆ ਕਾਲਜ ਜਲਾਲਾਬਾਦ (ਸੰਪਰਕ ਨੰ. 95019 38146) ਅਤੇ ਡਰੇਨੇਜ ਕਮ ਮਾਈਨਿੰਗ ਉਪ ਮੰਡਲ ਫਾਜ਼ਿਲਕਾ ਅਤੇ ਅਬੋਹਰ ਅਧੀਨ ਪੈਂਣੀਆਂ ਡਰੇਨਾ ਦੀ ਮੱਛੀ ਦੀ ਬੋਲੀ ਮਿਤੀ 19 ਅਗਸਤ ਨੂੰ ਕੈਨਾਲ ਕਲੋਨੀ ਫਾਜ਼ਿਲਕਾ (ਸੰਪਰਕ ਨੰ. 78888 04492) ਹੋਵੇਗੀ।ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਫਾਜ਼ਿਲਕਾ ਦੀ ਵੈਬਸਾਈਟ https://fazilka.nic.in ਅਤੇ ਜਲ ਸਰੋਤ ਵਿਭਾਗ ਦੀ ਵੈਬਸਾਈਟ https://irrigation.punjab.gov.in *ਤੇ ਵਿਜਿਟ ਕੀਤਾ ਜਾ ਸਕਦਾ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ