ਯੁੱਧ ਨਸ਼ਿਆਂ ਵਿਰੁੱਧ' ਦਾ ਵਿਸ਼ਾ ਹੁਣ ਸਕੂਲਾਂ ’ਚ ਪੜ੍ਹਾਉਣ ਦਾ ਸਿੱਧਾ ਲਾਭ ਪੰਜਾਬ ਦੀ ਨਵੀਂ ਪੀੜ੍ਹੀ ਨੂੰ ਮਿਲੇਗਾ: ਵਿਧਾਇਕ ਦਿਨੇਸ਼ ਚੱਢਾ
ਨੂਰਪੁਰ ਬੇਦੀ, 3 ਅਗਸਤ (ਹਿੰ. ਸ.)। ਪੰਜਾਬ ਸਰਕਾਰ ਵਲੋਂ ''ਯੁੱਧ ਨਸ਼ਿਆਂ ਵਿਰੁੱਧ'' ਦਾ ਵਿਸ਼ਾ ਹੁਣ ਸਕੂਲਾਂ ਵਿਚ ਪੜ੍ਹਾਉਣ ਦਾ ਸਿੱਧਾ ਲਾਭ ਪੰਜਾਬ ਦੀ ਨਵੀਂ ਪੀੜ੍ਹੀ ਨੂੰ ਮਿਲੇਗਾ | ਇਹ ਪ੍ਰਗਟਾਵਾ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਕਰਦਿਆਂ ਕਿਹਾ ਕਿ ਇਹ ਪੰਜਾਬ ਦੇ ਭਵਿੱਖ ਨੂੰ ਸੁਰੱਖਿਅਤ ਬਣਾ
ਵਿਧਾਇਕ ਦਿਨੇਸ਼ ਚੱਢਾ


ਨੂਰਪੁਰ ਬੇਦੀ, 3 ਅਗਸਤ (ਹਿੰ. ਸ.)। ਪੰਜਾਬ ਸਰਕਾਰ ਵਲੋਂ 'ਯੁੱਧ ਨਸ਼ਿਆਂ ਵਿਰੁੱਧ' ਦਾ ਵਿਸ਼ਾ ਹੁਣ ਸਕੂਲਾਂ ਵਿਚ ਪੜ੍ਹਾਉਣ ਦਾ ਸਿੱਧਾ ਲਾਭ ਪੰਜਾਬ ਦੀ ਨਵੀਂ ਪੀੜ੍ਹੀ ਨੂੰ ਮਿਲੇਗਾ | ਇਹ ਪ੍ਰਗਟਾਵਾ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਕਰਦਿਆਂ ਕਿਹਾ ਕਿ ਇਹ ਪੰਜਾਬ ਦੇ ਭਵਿੱਖ ਨੂੰ ਸੁਰੱਖਿਅਤ ਬਣਾਉਣ ਵੱਲ ਲਿਆ ਗਿਆ ਇਤਿਹਾਸਿਕ ਤੇ ਦੂਰਅੰਦੇਸ਼ੀ ਕਦਮ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਸਿਰਫ ਕਾਨੂੰਨੀ ਢਾਂਚੇ ਰਾਹੀਂ ਹੀ ਨਹੀਂ, ਸਗੋਂ ਸਿੱਖਿਆ ਦੇ ਮਾਧਿਅਮ ਰਾਹੀਂ ਵੀ ਨਸ਼ਿਆਂ ਦੇ ਖ਼ਿਲਾਫ ਜੰਗ ਲੜ ਰਹੀ ਹੈ | ਉਨ੍ਹਾਂ ਕਿਹਾ ਕਿ ਨਸ਼ਾ ਮੁਕਤੀ ਨੂੰ ਸਕੂਲੀ ਸਿਲੇਬਸ ਦਾ ਅਟੁੱਟ ਹਿੱਸਾ ਬਣਾਉਣਾ, ਬੱਚਿਆਂ ਨੂੰ ਨੈਤਿਕ ਤੇ ਆਤਮਿਕ ਤਾਕਤ ਦੇਵੇਗਾ, ਨਸ਼ਿਆਂ ਵਿਰੁੱਧ ਚੇਤਨਾ ਜਗਾਏਗਾ ਤੇ ਉਨ੍ਹਾਂ ਨੂੰ ਸਮਝਾਏਗਾ ਕਿ ਨਸ਼ਾ ਸਿਰਫ ਸਰੀਰ ਹੀ ਨਹੀਂ, ਸਮਾਜ, ਪਰਿਵਾਰ ਤੇ ਰਾਸ਼ਟਰ ਨੂੰ ਵੀ ਖੋਖਲਾ ਕਰਦਾ ਹੈ | ਵਿਧਾਇਕ ਚੱਢਾ ਨੇ ਕਿਹਾ ਕਿ ਇਹ ਮੁਹਿੰਮ ਪੰਜਾਬ ਦੀਆਂ ਜੜ੍ਹਾਂ ਨੂੰ ਸੰਭਾਲਣ ਦੀ ਕੋਸ਼ਿਸ਼ ਹੈ |

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande