ਮਣੀਪੁਰ ’ਚ ਵੱਡੀ ਕਾਰਵਾਈ : ਨਸ਼ਾ ਤਸਕਰ, ਅੱਤਵਾਦੀ, ਹਥਿਆਰ ਤਸਕਰ ਗ੍ਰਿਫ਼ਤਾਰ
ਇੰਫਾਲ, 1 ਸਤੰਬਰ (ਹਿੰ.ਸ.)। ਮਣੀਪੁਰ ਪੁਲਿਸ ਅਤੇ ਸੁਰੱਖਿਆ ਬਲਾਂ ਨੇ ਸਾਂਝੇ ਆਪ੍ਰੇਸ਼ਨ ਵਿੱਚ ਨਸ਼ਾ ਤਸਕਰਾਂ, ਪਾਬੰਦੀਸ਼ੁਦਾ ਸੰਗਠਨ ਦੇ ਅੱਤਵਾਦੀਆਂ ਅਤੇ ਹਥਿਆਰ ਤਸਕਰਾਂ ਸਮੇਤ ਅੱਠ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪਿਛਲੇ 24 ਘੰਟਿਆਂ ਵਿੱਚ ਕੀਤੇ ਗਏ ਆਪ੍ਰੇਸ਼ਨ ਦੌਰਾਨ ਵੱਡੀ ਮਾਤਰਾ ਵਿੱਚ ਹਥਿਆਰ, ਵਿਸਫੋ
ਮਣੀਪੁਰ ਵਿੱਚ ਗ੍ਰਿਫ਼ਤਾਰ ਅੱਤਵਾਦੀਆਂ ਦੀਆਂ ਫੋਟੋਆਂ ਅਤੇ ਬਰਾਮਦ ਕੀਤੀ ਗਈ ਸਮੱਗਰੀ।


ਇੰਫਾਲ, 1 ਸਤੰਬਰ (ਹਿੰ.ਸ.)। ਮਣੀਪੁਰ ਪੁਲਿਸ ਅਤੇ ਸੁਰੱਖਿਆ ਬਲਾਂ ਨੇ ਸਾਂਝੇ ਆਪ੍ਰੇਸ਼ਨ ਵਿੱਚ ਨਸ਼ਾ ਤਸਕਰਾਂ, ਪਾਬੰਦੀਸ਼ੁਦਾ ਸੰਗਠਨ ਦੇ ਅੱਤਵਾਦੀਆਂ ਅਤੇ ਹਥਿਆਰ ਤਸਕਰਾਂ ਸਮੇਤ ਅੱਠ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪਿਛਲੇ 24 ਘੰਟਿਆਂ ਵਿੱਚ ਕੀਤੇ ਗਏ ਆਪ੍ਰੇਸ਼ਨ ਦੌਰਾਨ ਵੱਡੀ ਮਾਤਰਾ ਵਿੱਚ ਹਥਿਆਰ, ਵਿਸਫੋਟਕ, ਨਸ਼ੀਲੇ ਪਦਾਰਥ ਅਤੇ ਹੋਰ ਪਾਬੰਦੀਸ਼ੁਦਾ ਸਮੱਗਰੀ ਬਰਾਮਦ ਕੀਤੀ ਗਈ ਹੈ।

ਮਣੀਪੁਰ ਪੁਲਿਸ ਨੇ ਅੱਜ ਦੱਸਿਆ ਕਿ ਤੇਂਗਨੋਪਲ ਜ਼ਿਲ੍ਹੇ ਵਿੱਚ ਤੇਂਗਨੋਪਲ ਨਾਕਾ ਚੈੱਕ ਪੋਸਟ 'ਤੇ ਜਾਹੀਆ ਖਾਨ (25) ਅਤੇ ਮੁਹੰਮਦ ਜਮੀਰ ਖਾਨ (23) ਨੂੰ ਫੜਿਆ ਗਿਆ। ਦੋਵਾਂ ਤੋਂ 3.387 ਕਿਲੋਗ੍ਰਾਮ ਡਬਲਯੂਵਾਈ ਗੋਲੀਆਂ ਅਤੇ ਇੱਕ ਚਾਰ ਪਹੀਆ ਵਾਹਨ ਜ਼ਬਤ ਕੀਤਾ ਗਿਆ। ਇਸੇ ਦਿਨ, ਪਾਓਖੋਲਾਲ (53) ਅਤੇ ਕਮਖੋਲਾਲ ਉਰਫ ਲਾਲਪੂ (43) ਨੂੰ ਚੁਰਾਚਾਂਦਪੁਰ ਜ਼ਿਲ੍ਹੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੀ ਪੁੱਛਗਿੱਛ 'ਤੇ, ਸਿੰਘਹਤ ਥਾਣਾ ਖੇਤਰ ਤੋਂ 24 ਸਾਬਣਦਾਨੀਆਂ ਵਿੱਚ ਪੈਕ ਕੀਤੀ ਬ੍ਰਾਉਨ ਸ਼ੂਗਰ ਬਰਾਮਦ ਕੀਤੀ ਗਈ।

ਪੁਲਿਸ ਨੇ ਪਾਬੰਦੀਸ਼ੁਦਾ ਸੰਗਠਨ ਪ੍ਰੇਪਕ (ਪੀਆਰਓ) ਦੇ ਦੋ ਕੈਡਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ। ਇਨ੍ਹਾਂ ਵਿੱਚ ਇੰਫਾਲ ਪੂਰਬ ਦੇ ਤਾਖੇਲ ਅਵਾਂਗ ਲਾਇਕਾਈ ਤੋਂ ਸ਼ਾਲੀਸ਼ਰਾਮ ਸੁਰੰਜਯ ਸਿੰਘ ਉਰਫ਼ ਲਮਖੋਂਬਾ (39) ਅਤੇ ਇੰਫਾਲ ਪੱਛਮ ਤੋਂ ਫੁਰਿਤਸ਼ਾਬਮ ਧਰਮਰਾਜ ਸਿੰਘ ਉਰਫ਼ ਨਾਨਾਓ (25) ਸ਼ਾਮਲ ਹਨ। ਇੱਕ ਮੁਲਜ਼ਮ ਤੋਂ ਆਧਾਰ ਕਾਰਡ ਸਮੇਤ ਹੋਰ ਸਮਾਨ ਵੀ ਬਰਾਮਦ ਕੀਤਾ।

30 ਅਗਸਤ ਨੂੰ, ਇੰਫਾਲ ਪੱਛਮ ਦੇ ਕਾਂਤੋ ਸਾਬਲ ਖੇਤਰ ਤੋਂ ਹਥਿਆਰਾਂ ਅਤੇ ਵਿਸਫੋਟਕਾਂ ਦਾ ਵੱਡਾ ਜ਼ਖੀਰਾ ਬਰਾਮਦ ਕੀਤਾ ਗਿਆ, ਜਿਸ ਵਿੱਚ ਤਿੰਨ ਗ੍ਰਨੇਡ, 53 ਜਿੰਦਾ ਕਾਰਤੂਸ, ਇੱਕ ਐਲਐਮਜੀ ਮੈਗਜ਼ੀਨ, ਰਾਈਫਲ ਬੇਯੋਨੇਟ, ਸ਼ੱਕੀ ਆਈਈਡੀ ਸਮੱਗਰੀ, ਫੌਜੀ ਉਪਕਰਣ ਅਤੇ ਸੰਚਾਰ ਉਪਕਰਣ ਸ਼ਾਮਲ ਹਨ।

ਅਰੰਬਾਈ ਤੇਂਗਗੋਲ (ਏਟੀ) ਸੰਗਠਨ ਦੇ ਦੋ ਕਾਰਕੁਨਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਥੌਬਲ ਜ਼ਿਲ੍ਹੇ ਦੇ ਵਾਂਗਜਿੰਗ ਲਾਮਡਿੰਗ ਬਾਜ਼ਾਰ ਦੇ ਰਹਿਣ ਵਾਲੇ ਲੈਸ਼ਰਾਮ ਤੋਂਡੋਂਬਾ ਸਿੰਘ (27) ਅਤੇ ਲਾਮਡਿੰਗ ਮਮਾਂਗ ਲਾਈਕਾਈ ਦੇ ਰਹਿਣ ਵਾਲੇ ਤੁਰੰਗਬਮ ਅਮਰਜੀਤ ਮੇਤੇਈ ਉਰਫ਼ ਯਾਈਮਾ (20) ਵਜੋਂ ਹੋਈ ਹੈ। ਉਨ੍ਹਾਂ ਕੋਲੋਂ ਸੱਤ ਐਚਕੇ 33 ਰਾਈਫਲਾਂ, ਦੋ ਅੇਮ4ਏ1 ਕਾਰਬਾਈਨਾਂ, ਦੋ ਗਲਾਕ .45 ਪਿਸਤੌਲਾਂ, 36 ਖਾਲੀ ਮੈਗਜ਼ੀਨ, 100 ਕਾਰਤੂਸ, ਮੋਬਾਈਲ ਫੋਨ, ਆਧਾਰ ਕਾਰਡ, ਨਕਦੀ ਅਤੇ ਇੱਕ ਚਾਰ ਪਹੀਆ ਵਾਹਨ ਜ਼ਬਤ ਕੀਤਾ ਗਿਆ ਹੈ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande