ਰਾਹੁਲ ਗਾਂਧੀ ਨੇ 'ਵੋਟਰ ਅਧਿਕਾਰ ਯਾਤਰਾ' ਦੀ ਸਮਾਪਤੀ ਮੌਕੇ ਕੇਂਦਰ ਅਤੇ ਚੋਣ ਕਮਿਸ਼ਨ 'ਤੇ ਸਾਧਿਆ ਨਿਸ਼ਾਨਾ
ਪਟਨਾ, 1 ਸਤੰਬਰ (ਹਿੰ.ਸ.)। ਬਿਹਾਰ ਵਿੱਚ 17 ਅਗਸਤ ਨੂੰ ਸਾਸਾਰਾਮ ਤੋਂ ਸ਼ੁਰੂ ਹੋਈ ਮਹਾਗੱਠਜੋੜ ਦੀ ''ਵੋਟਰ ਅਧਿਕਾਰ ਯਾਤਰਾ'' ਸੋਮਵਾਰ ਨੂੰ ਪਟਨਾ ਵਿੱਚ ਸਮਾਪਤ ਹੋ ਗਈ। ਇਸ ਮੌਕੇ ''ਤੇ ਕਾਂਗਰਸ ਦੇ ਸੰਸਦ ਮੈਂਬਰ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ''ਤੇ ਕਈ
ਵੋਟਰ ਅਧਿਕਾਰ ਯਾਤਰਾ ਦੀ ਸਮਾਪਤੀ ਦੇ ਮੌਕੇ 'ਤੇ ਪਟਨਾ ਵਿੱਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਨੇਤਾ ਰਾਹੁਲ ਗਾਂਧੀ।


ਪਟਨਾ, 1 ਸਤੰਬਰ (ਹਿੰ.ਸ.)। ਬਿਹਾਰ ਵਿੱਚ 17 ਅਗਸਤ ਨੂੰ ਸਾਸਾਰਾਮ ਤੋਂ ਸ਼ੁਰੂ ਹੋਈ ਮਹਾਗੱਠਜੋੜ ਦੀ 'ਵੋਟਰ ਅਧਿਕਾਰ ਯਾਤਰਾ' ਸੋਮਵਾਰ ਨੂੰ ਪਟਨਾ ਵਿੱਚ ਸਮਾਪਤ ਹੋ ਗਈ। ਇਸ ਮੌਕੇ 'ਤੇ ਕਾਂਗਰਸ ਦੇ ਸੰਸਦ ਮੈਂਬਰ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ 'ਤੇ ਕਈ ਦੋਸ਼ ਲਗਾਏ।

ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਕਿ ਬੰਗਲੁਰੂ ਸੈਂਟਰਲ ਦੀ ਮਹਾਦੇਵਪੁਰਾ ਸੀਟ 'ਤੇ ਇੱਕ ਲੱਖ ਤੋਂ ਵੱਧ ਜਾਅਲੀ ਵੋਟਾਂ ਸਨ। ਉੱਥੇ ਦੀਆਂ 6 ਸੀਟਾਂ ਅਸੀਂ ਜਿੱਤਦੇ ਹਾਂ। ਪਰ ਮਹਾਦੇਵਪੁਰਾ ਵਿੱਚ ਸਾਡਾ ਸਫਾਇਆ ਹੋ ਜਾਂਦਾ ਹੈ ਅਤੇ ਇਹੀ ਕਾਰਨ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਲੋਕ ਸਭਾ ਚੋਣਾਂ ਜਿੱਤ ਜਾਂਦੀ ਹੈ।

ਚੋਣ ਕਮਿਸ਼ਨ ਨੂੰ ਆੜੇ ਹੱਥੀਂ ਲੈਂਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਨਾ ਤਾਂ ਉਹ ਵੀਡੀਓਗ੍ਰਾਫੀ ਦੇ ਸਬੂਤ ਦਿੰਦੇ ਹਨ, ਨਾ ਸੁਣਦੇ ਹਨ। ਸਾਨੂੰ ਸਬੂਤ ਇਕੱਠੇ ਕਰਨ ’ਚ 4 ਮਹੀਨੇ ਲੱਗ ਗਏ। ਅਜਿਹੀ ਸਥਿਤੀ ਵਿੱਚ ਬਿਹਾਰ ਦੇ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਵੋਟ ਚੋਰੀ ਦਾ ਅਰਥ ਹੈ ਅਧਿਕਾਰਾਂ ਦੀ ਚੋਰੀ, ਰਾਖਵੇਂਕਰਨ, ਰੁਜ਼ਗਾਰ, ਸਿੱਖਿਆ, ਲੋਕਤੰਤਰ ਅਤੇ ਨੌਜਵਾਨਾਂ ਦੇ ਭਵਿੱਖ ਦੀ ਚੋਰੀ ਹੈ।

ਰਾਹੁਲ ਗਾਂਧੀ ਨੇ ਕਿਹਾ ਕਿ ਸੁਣੋ ਭਾਜਪਾ ਦੇ ਲੋਕੋ, ਮਹਾਦੇਵਪੁਰਾ ਵਿੱਚ ਐਟਮ ਬੰਬ ਤੋਂ ਵੱਡਾ ਹਾਈਡ੍ਰੋਜਨ ਬੰਬ ਦਿਖਾਇਆ ਸੀ। ਭਾਜਪਾ ਦੇ ਲੋਕੋ, ਤਿਆਰ ਹੋ ਜਾਓ, ਹਾਈਡ੍ਰੋਜਨ ਬੰਬ ਆ ਰਿਹਾ ਹੈ। ਤੁਹਾਡੀ ਚੋਰੀ ਪੂਰਾ ਦੇਸ਼ ਨੂੰ ਪਤਾ ਲੱਗਣ ਜਾ ਰਹੀ ਹੈ। ਇਹ ਕ੍ਰਾਂਤੀਕਾਰੀ ਰਾਜ ਹੈ। ਇੱਥੋਂ ਮੈਸੇਜ ਦਿੱਤਾ ਗਿਆ, ਵੋਟ ਚੋਰੀ ਨਹੀਂ ਹੋਣ ਦੇਵਾਂਗੇ। ਆਉਣ ਵਾਲੇ ਸਮੇਂ ਵਿੱਚ, ਹਾਈਡ੍ਰੋਜਨ ਬੰਬ ਤੋਂ ਬਾਅਦ, ਕੇਂਦਰ ਦੀ ਭਾਜਪਾ ਸਰਕਾਰ ਇਸ ਦੇਸ਼ ਨੂੰ ਆਪਣਾ ਚਿਹਰਾ ਨਹੀਂ ਦਿਖਾ ਸਕੇਗੀ।ਰਾਹੁਲ ਨੇ ਕਿਹਾ ਕਿ ਮਹਾਰਾਸ਼ਟਰ ਵਿੱਚ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ), ਕਾਂਗਰਸ ਪਾਰਟੀ ਅਤੇ ਸ਼ਿਵ ਸੈਨਾ ਤੋਂ ਚੋਣ ਚੋਰੀ ਕੀਤੀ ਗਈ ਸੀ, ਇਹ ਸੱਚ ਹੈ। ਲੋਕ ਸਭਾ ਚੋਣਾਂ ਤੋਂ ਬਾਅਦ ਵੋਟਰ ਸੂਚੀ ਵਿੱਚ ਲਗਭਗ ਇੱਕ ਕਰੋੜ ਨਵੇਂ ਵੋਟਰ ਸ਼ਾਮਲ ਜੋੜੇ ਗਏ ਹਨ। ਨਵੇਂ ਵੋਟਰ ਵੋਟ ਪਾਉਂਦੇ ਹਨ, ਸਾਡੇ ਗਠਜੋੜ ਨੂੰ ਵੋਟ ਪਾਉਂਦੇ ਹਨ, ਜਿੰਨੀਆਂ ਲੋਕ ਸਭਾ ਵਿੱਚ ਮਿਲੀਆਂ, ਓਨੀਆਂ ਵਿਧਾਨ ਸਭਾ ਵਿੱਚ ਨਹੀਂ ਮਿਲੀਆਂ। ਸਾਰੀਆਂ ਵੋਟਾਂ ਭਾਜਪਾ ਦੇ ਖਾਤੇ ਵਿੱਚ ਗਈਆਂ। ਤਿੰਨੋਂ ਪਾਰਟੀਆਂ ਦਾ ਸਫਾਇਆ ਹੋ ਗਿਆ, ਚੋਣ ਕਮਿਸ਼ਨ ਅਤੇ ਭਾਜਪਾ ਨੇ ਮਿਲ ਕੇ ਵੋਟਾਂ ਚੋਰੀ ਕੀਤੀਆਂ। ਉਨ੍ਹਾਂ ਕਿਹਾ ਕਿ ਬਿਹਾਰ ਦੇ ਨੌਜਵਾਨ ਖੜ੍ਹੇ ਹੋ ਗਏ ਹਨ, ਯਾਤਰਾ ਦੌਰਾਨ ਉਹ ਸਾਡੇ ਕੋਲ ਆਉਂਦੇ ਸਨ ਅਤੇ ਨਾਅਰੇ ਲਗਾਉਂਦੇ ਸਨ। ਇਸ ਦੌਰਾਨ, ਭਾਜਪਾ ਦੇ ਲੋਕ ਕਾਲੇ ਝੰਡੇ ਦਿਖਾ ਰਹੇ ਸਨ।

ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਦੀ ਅਗਵਾਈ ਵਾਲੀ 'ਵੋਟਰ ਅਧਿਕਾਰ ਯਾਤਰਾ' ਨੇ 23 ਜ਼ਿਲ੍ਹਿਆਂ ਵਿੱਚੋਂ 16 ਦਿਨਾਂ ਵਿੱਚ ਲਗਭਗ 1300 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਅਤੇ 60 ਵਿਧਾਨ ਸਭਾ ਹਲਕਿਆਂ ਵਿੱਚੋਂ ਲੰਘੀ। ਇਹ ਯਾਤਰਾ 1 ਸਤੰਬਰ ਨੂੰ ਪਟਨਾ ਵਿੱਚ ਵੋਟਰ ਅਧਿਕਾਰ ਮਾਰਚ ਕੱਢ ਕੇ ਸਮਾਪਤ ਹੋਈ। ਯਾਤਰਾ ਦੌਰਾਨ ਰਾਹੁਲ ਗਾਂਧੀ, ਤੇਜਸਵੀ ਯਾਦਵ ਅਤੇ ਇੰਡੀਆ ਅਲਾਇੰਸ ਦੇ ਆਗੂ ਮੌਜੂਦ ਰਹੇ। ਮਹਾਂਗੱਠਜੋੜ ਦੇ ਚੋਟੀ ਦੇ ਆਗੂਆਂ ਨੇ ਜਨ ਸਭਾਵਾਂ ਅਤੇ ਰੋਡ ਸ਼ੋਅ ਰਾਹੀਂ ਵੋਟਰਾਂ ਨਾਲ ਗੱਲਬਾਤ ਕੀਤੀ ਅਤੇ ਲੋਕਾਂ ਨੂੰ ਵੋਟਿੰਗ ਅਤੇ ਵੋਟਿੰਗ ਅਧਿਕਾਰਾਂ ਬਾਰੇ ਜਾਗਰੂਕ ਕੀਤਾ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande