ਫਾਜ਼ਿਲਕਾ 18 ਸਤੰਬਰ (ਹਿੰ. ਸ.)। ਚੋਣ ਕਮਿਸ਼ਨ ਪੰਜਾਬ ਵੱਲੋਂ ਕਰਵਾਈਆਂ ਜਾਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ 2025 ਦੇ ਸਨੁਮੁੱਖ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਵੱਲੋਂ ਚੋਣਾਂ ਦੌਰਾਨ ਡਿਉਟੀ ਨਿਭਾਉਣ ਵਾਲੇ ਵਿਭਾਗੀ ਸਟਾਫ ਨੂੰ ਡਾਈਸ ਸਾਫਟਵੇਅਰ ਦੀ ਸਿਖਲਾਈ ਦਿੱਤੀ। ਇਸ ਸਿਖਲਾਈ ਪ੍ਰੋਗਰਾਮ ਦੌਰਾਨ ਵਿਸ਼ੇਸ਼ ਤੌਰ *ਤੇ ਪੁੱਜ ਕੇ ਵਧੀਕ ਡਿਪਟੀ ਕਮਿਸ਼ਨਰ (ਵਿ) ਸੁਭਾਸ਼ ਚੰਦਰ ਨੇ ਸਟਾਫ ਨੂੰ ਕਿਹਾ ਕਿ ਸਾਫਟਵੇਅਰ *ਤੇ ਡਾਟਾ ਪੂਰੀ ਤਰ੍ਹਾਂ ਦੇਖ ਪਰਖ ਕੇ ਅਪਲੋਡ ਕੀਤਾ ਜਾਵੇ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਿਭਾਗਾਂ ਦੇ ਮੁਖੀ ਸਟਾਫ ਵੱਲੋਂ ਅਪਲੋਡ ਕੀਤੇ ਗਏ ਡਾਟਾ ਦੀ ਸੂਚੀਆਂ ਨੂੰ ਪੜਤਾਲ ਕਰਨ ਤੋਂ ਬਾਅਦ ਹੀ ਦਫਤਰ ਨੂੰ ਭੇਜਣ। ਉਨ੍ਹਾਂ ਕਿਹਾ ਕਿ ਚੋਣ ਅਮਲੇ ਦੀ ਮਦਦ ਨਾਲ ਚੋਣ ਪ੍ਰਕਿਰਿਆ ਨੂੰ ਪਾਰਦਰਸ਼ੀ ਢੰਗ ਨਾਲ ਬਿਨਾਂ ਕਿਸੇ ਪਖਪਾਤ ਦੇ ਅਤੇ ਸੁਚਾਰੂ ਢੰਗ ਨਾਲ ਮੁਕੰਮਲ ਕੀਤਾ ਜਾਂਦਾ ਹੈ, ਇਸ ਕਰਕੇ ਇਹ ਸਾਫਟਵੇਅਰ *ਤੇ ਹਰੇਕ ਵਿਭਾਗ ਦੇ ਸਟਾਫ ਵੱਲੋਂ ਆਪਣਾ ਡਾਟਾ ਭਰਿਆ ਜਾਂਦਾ ਹੈ। ਆਪਣਾ ਡਾਟਾ ਭਰਨ ਵਿਚ ਕੋਈ ਮ਼ਸਕਿਲ ਪੇਸ਼ ਨਾ ਆਵੇ, ਇਸ ਲਈ ਸਿਖਲਾਈ ਲਾਜਮੀ ਹੈ।
ਇਸ ਦੌਰਾਨ ਡੀ.ਆਈ.ਓ ਰਜਤ ਦੀ ਅਗਵਾਈ ਹੇਠ ਸਰਬਜੀਤ ਸਿੰਘ ਵੱਲੋਂ ਸਮੂਹ ਵਿਭਾਗਾਂ ਤੋਂ ਆਏ ਸਟਾਫ ਨੂੰ ਡਾਈਸ ਸਾਫਟੇਵਅਰ ਦੀ ਸਿਖਲਾਈ ਦਿੱਤੀ ਗਈ ਜਿਸ ਵਿਚ ਉਨ੍ਹਾਂ ਨੇ ਕਿਸ ਤਰ੍ਹਾਂ ਆਪਣੀ ਤੇ ਨਾਲ ਦੇ ਸਟਾਫ ਦੀ ਜਾਣਕਾਰੀ ਭਰਨੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੇ ਕਾਰਜ ਨੂੰ ਤਨਦੇਹੀ ਨਾਲ ਕਰਨ ਤੇ ਕਿਸੇ ਪ੍ਰਕਾਰ ਦੀ ਕੁਤਾਹੀ ਨਾ ਕਰਨ ਸਬੰਧੀ ਵੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਸਾਫਟਵੇਅਰ 'ਤੇ ਆਪਣੀ ਸਹੀ ਤੇ ਸਟੀਕ ਜਾਣਕਾਰੀ ਹੀ ਅਪਲੋਡ ਕੀਤੀ ਜਾਵੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ