ਅਮਰਾਵਤੀ, 28 ਸਤੰਬਰ (ਹਿੰ.ਸ.)। ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਬੀ.ਆਰ. ਗਵਈ ਦੀ ਮਾਂ ਡਾ. ਕਮਲਤਾਈ ਆਰ. ਗਵਈ ਇਸ ਸਾਲ ਅਮਰਾਵਤੀ ਵਿੱਚ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਵਿਜੇਦਸ਼ਮੀ ਸਮਾਰੋਹ ਵਿੱਚ ਮੁੱਖ ਮਹਿਮਾਨ ਹੋਣਗੇ, ਜਦੋਂ ਕਿ ਸੰਘ ਦੀ ਰਾਸ਼ਟਰੀ ਕਾਰਜਕਾਰਨੀ ਦੇ ਮੈਂਬਰ ਜੇ. ਨੰਦਕੁਮਾਰ ਪ੍ਰੋਗਰਾਮ ਦੇ ਮੁੱਖ ਬੁਲਾਰੇ ਹੋਣਗੇ।
ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਵਿਦਰਭ ਪ੍ਰਾਂਤ ਪ੍ਰਚਾਰ ਮੁਖੀ ਨੇ ਦੱਸਿਆ ਕਿ ਸੰਘ ਇਸ ਸਾਲ ਆਪਣੇ ਸ਼ਤਾਬਦੀ ਸਮਾਰੋਹਾਂ ਦੀ ਸ਼ੁਰੂਆਤ ਕਰ ਰਿਹਾ ਹੈ। 2 ਅਕਤੂਬਰ ਨੂੰ ਮਹਾਰਾਸ਼ਟਰ ਦੇ ਨਾਗਪੁਰ ਦੇ ਰੇਸ਼ਮਬਾਗ ਵਿੱਚ ਆਯੋਜਿਤ ਸਮਾਰੋਹ ਵਿੱਚ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਮੁੱਖ ਮਹਿਮਾਨ ਹੋਣਗੇ। ਇਸੇ ਕੜੀ ਤਹਿਤ 5 ਅਕਤੂਬਰ ਨੂੰ ਮਹਾਰਾਸ਼ਟਰ ਦੇ ਅਮਰਾਵਤੀ ਵਿੱਚ ਵਿਜੇਦਸ਼ਮੀ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ, ਜਿਸ ’ਚ ਭਾਰਤ ਦੇ ਚੀਫ਼ ਜਸਟਿਸ ਭੂਸ਼ਣ ਆਰ. ਗਵਈ ਦੀ ਮਾਂ ਡਾ. ਕਮਲਤਾਈ ਗਵਈ ਮੁੱਖ ਮਹਿਮਾਨ ਹੋਣਗੇ। ਇਸ ਪ੍ਰੋਗਰਾਮ ’ਚ ਰਾਸ਼ਟਰੀ ਕਾਰਜਕਾਰਨੀ ਮੈਂਬਰ ਜੇ. ਨੰਦਕੁਮਾਰ ਮੁੱਖ ਬੁਲਾਰੇ ਹੋਣਗੇ। ਇਹ ਸਮਾਗਮ ਅਮਰਾਵਤੀ ਦੇ ਕਿਰਣ ਨਗਰ ਵਿੱਚ ਸ਼੍ਰੀਮਤੀ ਨਰਸੰਮਾ ਮਹਾਵਿਦਿਆਲਿਆ ਦੇ ਮੈਦਾਨ ਵਿੱਚ ਹੋਵੇਗਾ।
ਗਵਈ ਪਰਿਵਾਰ ਦੇ ਮੈਂਬਰਾਂ ਦੇ ਅਨੁਸਾਰ, ਕਮਲਤਾਈ ਗਵਾਈ ਨੂੰ ਸੰਘ ਵੱਲੋਂ ਅਧਿਕਾਰਤ ਸੱਦਾ ਪੱਤਰ ਮਿਲਿਆ ਹੈ। ਉਨ੍ਹਾਂ ਨੇ ਵਿਜੇਦਸ਼ਮੀ ਦੇ ਜਸ਼ਨਾਂ ਵਿੱਚ ਸ਼ਾਮਲ ਹੋਣ ਲਈ ਆਪਣੀ ਜ਼ੁਬਾਨੀ ਸਹਿਮਤੀ ਪ੍ਰਦਾਨ ਕੀਤੀ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ