ਪੱਛਮੀ ਕਮਾਂਡ ਵੱਲੋਂ ਮੇਗਾ ਰੈਲੀ ਰਾਹੀਂ ਰੱਖਿਆ ਸੇਵਾਵਾਂ ਦੇ ਵੈਟਰਨਜ਼ ਨੂੰ ਸ਼ਰਧਾਂਜਲੀ
ਅੰਮ੍ਰਿਤਸਰ, 14 ਜਨਵਰੀ (ਹਿੰ. ਸ.)। ਸਾਹਸ, ਬਲਿਦਾਨ ਅਤੇ ਦੇਸ਼ ਦੀ ਉਮਰ ਭਰ ਕੀਤੀ ਨਿਸ਼ਕਾਮ ਸੇਵਾ ਨੂੰ ਸਮਰਪਿਤ ਉਤਸਵਮਈ ਸ਼ਰਧਾਂਜਲੀ ਸਮਾਰੋਹ ਪੱਛਮੀ ਕਮਾਂਡ ਦੇ ਅਧੀਨ ਵਜਰਾ ਕੋਰ ਵੱਲੋਂ ਖਾਸਾ, ਅੰਮ੍ਰਿਤਸਰ ਵਿਖੇ ਮਨਾਇਆ ਗਿਆ। ਇਸ 10ਵੇਂ ਰੱਖਿਆ ਸੇਵਾਵਾਂ ਵੈਟਰਨਜ਼ ਦਿਵਸ ਮੌਕੇ ‘ਤੇ ਵੈਟਰਨਜ਼, ਵੀਰਤਾ ਪੁਰਸਕਾ
ਪੱਛਮੀ ਕਮਾਂਡ ਵੱਲੋਂ ਮੇਗਾ ਰੈਲੀ ਰਾਹੀਂ ਰੱਖਿਆ ਸੇਵਾਵਾਂ ਦੇ ਵੈਟਰਨਜ਼ ਨੂੰ ਸ਼ਰਧਾਂਜਲੀ ਦੇਣ ਮੌਕੇ ਮੰਤਰੀ ਭਗਤ.


ਅੰਮ੍ਰਿਤਸਰ, 14 ਜਨਵਰੀ (ਹਿੰ. ਸ.)। ਸਾਹਸ, ਬਲਿਦਾਨ ਅਤੇ ਦੇਸ਼ ਦੀ ਉਮਰ ਭਰ ਕੀਤੀ ਨਿਸ਼ਕਾਮ ਸੇਵਾ ਨੂੰ ਸਮਰਪਿਤ ਉਤਸਵਮਈ ਸ਼ਰਧਾਂਜਲੀ ਸਮਾਰੋਹ ਪੱਛਮੀ ਕਮਾਂਡ ਦੇ ਅਧੀਨ ਵਜਰਾ ਕੋਰ ਵੱਲੋਂ ਖਾਸਾ, ਅੰਮ੍ਰਿਤਸਰ ਵਿਖੇ ਮਨਾਇਆ ਗਿਆ। ਇਸ 10ਵੇਂ ਰੱਖਿਆ ਸੇਵਾਵਾਂ ਵੈਟਰਨਜ਼ ਦਿਵਸ ਮੌਕੇ ‘ਤੇ ਵੈਟਰਨਜ਼, ਵੀਰਤਾ ਪੁਰਸਕਾਰ ਪ੍ਰਾਪਤ ਸੈਨਿਕਾਂ, ਵੀਰ ਨਾਰੀਆਂ, ਵਿਧਵਾਵਾਂ ਅਤੇ ਰੱਖਿਆ ਬਲਾਂ ਦੇ ਪਰਿਵਾਰਾਂ ਦੀ ਅਟੱਲ ਆਤਮਾ ਅਤੇ ਨਿਸ਼ਕਾਮ ਯੋਗਦਾਨ ਨੂੰ ਸਨਮਾਨਿਤ ਕੀਤਾ ਗਿਆ।

ਹਰ ਸਾਲ 14 ਜਨਵਰੀ ਨੂੰ ਮਨਾਇਆ ਜਾਣ ਵਾਲਾ ਰੱਖਿਆ ਸੇਵਾਵਾਂ ਵੈਟਰਨਜ਼ ਦਿਵਸ ਭਾਰਤ ਦੇ ਪਹਿਲੇ ਭਾਰਤੀ ਕਮਾਂਡਰ-ਇਨ-ਚੀਫ਼ ਫੀਲਡ ਮਾਰਸ਼ਲ ਕੇ. ਐੱਮ. ਕਰਿਆੱਪਾ ਦੀ ਸੇਵਾ ਨਿਵ੍ਰਿਤੀ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਅਤੇ ਇਹ ਹਥਿਆਰਬੰਦ ਬਲਾਂ ਅਤੇ ਉਨ੍ਹਾਂ ਦੇ ਵਿਸਤ੍ਰਿਤ ਪਰਿਵਾਰ ਦਰਮਿਆਨ ਅਟੁੱਟ ਨਾਤੇ ਦਾ ਪ੍ਰਤੀਕ ਹੈ।

ਲੈਫਟਿਨੈਂਟ ਜਨਰਲ ਅਜੈ ਚੰਦਪੁਰੀਆ, ਏਵੀਐਸਐੱਮ, ਵੀਐਸਐੱਮ, ਜੀਓਸੀ, ਵਜਰਾ ਕੋਰ ਨੇ ਪੱਛਮੀ ਕਮਾਂਡ ਦੇ ਆਰਮੀ ਕਮਾਂਡਰ ਦੀ ਤਰਫੋਂ ਵੈਟਰਨਜ਼ ਅਤੇ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਦੇਸ਼ ਲਈ ਕੀਤੀ ਅਦੁੱਤੀ ਸੇਵਾ ਅਤੇ ਬਲਿਦਾਨ ਲਈ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਭਾਰਤੀ ਫੌਜ ਦੀ ਇਸ ਪੱਕੀ ਵਚਨਬੱਧਤਾ ਨੂੰ ਦੁਹਰਾਇਆ ਕਿ ਉਹ ਆਪਣੇ ਵੈਟਰਨਜ਼ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਸਨਮਾਨ, ਸਹਾਇਤਾ ਅਤੇ ਨਾਲ ਖੜ੍ਹੇ ਰਹਿਣ ਲਈ ਅੱਜ ਵੀ ਅਤੇ ਹਮੇਸ਼ਾ ਤਿਆਰ ਹੈ।

ਇਸ ਮੌਕੇ ਦੇ ਮੁੱਖ ਮਹਿਮਾਨ ਪੰਜਾਬ ਸਰਕਾਰ ਦੇ ਸਾਬਕਾ ਸੈਨਿਕਾਂ ਅਤੇ ਆਜ਼ਾਦੀ ਸੰਗਰਾਮੀਆਂ ਦੀ ਭਲਾਈ ਅਤੇ ਬਾਗਬਾਨੀ ਮੰਤਰੀ, ਮਾਣਯੋਗ ਸ਼੍ਰੀ ਮੋਹਿੰਦਰ ਭਗਤ ਨੇ ਦੇਸ਼ ਨਿਰਮਾਣ ਵਿੱਚ ਵੈਟਰਨਜ਼ ਦੇ ਅਮੂਲ ਯੋਗਦਾਨ ਦੀ ਪ੍ਰਸ਼ੰਸਾ ਕੀਤੀ, ਵਿਸ਼ੇਸ਼ ਤੌਰ ‘ਤੇ ਪੰਜਾਬ ਵਿਚ ਹਾਲ ਹੀ ਦੌਰਾਨ ਆਏ ਹੜਾਂ ਦੌਰਾਨ ਉਨ੍ਹਾਂ ਦੀ ਸਰਾਹਣਯੋਗ ਭੂਮਿਕਾ ਨੂੰ ਉਜਾਗਰ ਕੀਤਾ। ਉਹਨਾਂ ਸਾਬਕਾ ਸੈਨਿਕਾਂ ਦੀ ਭਲਾਈ ਲਈ ਰਾਜ ਸਰਕਾਰ ਵੱਲੋਂ ਪੂਰਨ ਸਮਰਥਨ ਦਾ ਭਰੋਸਾ ਦਿੱਤਾ।

ਸ਼ਰਧਾਂਜਲੀ ਦੇ ਨਾਲ-ਨਾਲ ਵਿਸਤ੍ਰਿਤ ਭਲਾਈ ਪਹੁੰਚ ਦੇ ਉਦੇਸ਼ ਨਾਲ ਆਯੋਜਿਤ ਇਸ ਕਾਰਜਕ੍ਰਮ ਤਹਿਤ ਮਜ਼ਬੂਤ ਅਤੇ ਤੁਰੰਤ ਸਹਾਇਤਾ ਪ੍ਰਣਾਲੀ ਉਪਲਬਧ ਕਰਵਾਈ ਗਈ। 40 ਤੋਂ ਵੱਧ ਸ਼ਿਕਾਇਤ ਨਿਵਾਰਨ ਕਾਊਂਟਰਾਂ ਰਾਹੀਂ ਪੈਨਸ਼ਨ, ਪੁਨਰਵਸਾਉ ਅਤੇ ਭਲਾਈ ਸਹੂਲਤਾਂ ਨਾਲ ਸੰਬੰਧਿਤ ਮਾਮਲਿਆਂ ‘ਤੇ ਮੌਕੇ ‘ਤੇ ਹੀ ਮਦਦ ਪ੍ਰਦਾਨ ਕੀਤੀ ਗਈ, ਜੋ ਫੌਜ ਦੀ ਆਪਣੇ ਵਿਸਤ੍ਰਿਤ ਪਰਿਵਾਰ ਦੀ ਇੱਜ਼ਤ ਅਤੇ ਭਲਾਈ ਪ੍ਰਤੀ ਅਟੱਲ ਵਚਨਬੱਧਤਾ ਨੂੰ ਦਰਸਾਉਂਦੀ ਹੈ।

ਵਿਸ਼ੇਸ਼ਗੀ ਡਾਕਟਰਾਂ ਦੀਆਂ ਓ ਪੀ ਡੀ ਸੇਵਾਵਾਂ ਰਾਹੀਂ ਮੈਡੀਕਲ ਸਹਾਇਤਾ ਪ੍ਰਦਾਨ ਕੀਤੀ ਗਈ। ਇਸ ਦੌਰਾਨ ਸਿਹਤ ਲਾਭਾਂ, ਭਲਾਈ ਯੋਜਨਾਵਾਂ ਅਤੇ ਸੇਵਾ ਨਿਵ੍ਰਿਤੀ ਤੋਂ ਬਾਅਦ ਰੋਜ਼ਗਾਰ ਮੌਕਿਆਂ ਬਾਰੇ ਜਾਗਰੂਕਤਾ ਮੁਹਿੰਮਾਂ ਵੀ ਚਲਾਈਆਂ ਗਈਆਂ।

ਇਸ ਰੈਲੀ ਵਿੱਚ ਕਰੀਬ 2,500 ਵੈਟਰਨਜ਼ ਅਤੇ ਪਰਿਵਾਰਕ ਮੈਂਬਰਾਂ ਨੇ ਸਿੱਧੇ ਤੌਰ ‘ਤੇ ਭਾਗ ਲਿਆ, ਜਦਕਿ ਪੱਛਮੀ ਕਮਾਂਡ ਅਧੀਨ ਵੱਖ-ਵੱਖ ਥਾਵਾਂ ਤੋਂ 4,000 ਤੋਂ 4,500 ਹੋਰ ਭਾਗੀਦਾਰ ਵਰਚੁਅਲ ਮਾਧਿਅਮ ਰਾਹੀਂ ਜੁੜੇ, ਜਿਸ ਨਾਲ ਵਿਆਪਕ ਪਹੁੰਚ ਅਤੇ ਅਰਥਪੂਰਨ ਭਾਗੀਦਾਰੀ ਯਕੀਨੀ ਬਣੀ।

ਮੁੱਖ ਆਕਰਸ਼ਣਾਂ ਵਿੱਚ ਵੈਟਰਨਜ਼ ਅਤੇ ਵੀਰ ਨਾਰੀਆਂ ਦਾ ਸਨਮਾਨ ਅਤੇ ਉਨ੍ਹਾਂ ਨਾਲ ਸੰਵਾਦ, ਸੈਨਾ ਸੰਸਕਾਰ ਨੂੰ ਦਰਸਾਉਂਦੀਆਂ ਸੱਭਿਆਚਾਰਕ ਪ੍ਰਸਤੁਤੀਆਂ, ਬਹੁ-ਵਿਭਾਗੀ ਮੈਡੀਕਲ ਜਾਂਚਾਂ, ਭਲਾਈ ਅਤੇ ਸ਼ਿਕਾਇਤ ਨਿਵਾਰਨ ਸਟਾਲ ਅਤੇ ਸਮੂਹਕ ਭੋਜਨ ਸ਼ਾਮਲ ਸਨ, ਜਿਸ ਨਾਲ ਭਾਈਚਾਰੇ ਦੀ ਭਾਵਨਾ, ਸਾਂਝੀ ਯਾਦ ਅਤੇ ਸਾਂਝਾ ਮਾਣ ਮਜ਼ਬੂਤ ਹੋਇਆ।

ਨੋਡਲ ਫਾਰਮੇਸ਼ਨ ਵਜੋਂ ਵਜਰਾ ਕੋਰ ਵੱਲੋਂ ਆਯੋਜਿਤ ਇਸ ਸਮਾਗਮ ਨੇ ਸੁਚੱਜੇ ਪ੍ਰਬੰਧ, ਮਰਿਆਦਿਤ ਆਚਰਨ ਅਤੇ ਭਾਰਤ ਦੇ ਵੈਟਰਨਜ਼ ਦੀ ਅਮਰ ਵਿਰਾਸਤ ਨੂੰ ਯੋਗ ਸ਼ਰਧਾਂਜਲੀ ਯਕੀਨੀ ਬਣਾਈ, ਜਿਨ੍ਹਾਂ ਦੀ ਸੇਵਾ ਅੱਜ ਵੀ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਹੈ ਅਤੇ ਜਿਨ੍ਹਾਂ ਦੇ ਬਲਿਦਾਨ ਦੇਸ਼ ਦੀ ਚੇਤਨਾ ਵਿੱਚ ਸਦੀਵੀ ਦਰਜ ਹਨ।

ਇਨ੍ਹਾਂ ਸਮਾਰੋਹਕ ਗਤੀਵਿਧੀਆਂ ਦੀ ਕੜੀ ਵਜੋਂ, ਟ੍ਰਾਈਸਿਟੀ ਦੇ ਵੈਟਰਨ ਅਧਿਕਾਰੀਆਂ ਲਈ ਇੱਕ ਵਿਸ਼ੇਸ਼ ਸੰਵਾਦ ਅਤੇ ਭੋਜਨ ਸਮਾਰੋਹ 18 ਜਨਵਰੀ 2026 ਨੂੰ ਚੰਡੀਮੰਦਰ ਮਿਲਟਰੀ ਸਟੇਸ਼ਨ ‘ਤੇ ਆਯੋਜਿਤ ਕੀਤਾ ਜਾਵੇਗਾ, ਜੋ ਭਾਰਤੀ ਫੌਜ ਦੇ ਆਪਣੇ ਵੈਟਰਨਜ਼ ਨਾਲ ਅਟੁੱਟ ਨਾਤੇ ਅਤੇ ਰਸਮੀ ਸਮਾਰੋਹਾਂ ਤੋਂ ਪਰੇ ਲਗਾਤਾਰ ਸੰਪਰਕ, ਸਨਮਾਨ ਅਤੇ ਭਲਾਈ ਪ੍ਰਤੀ ਉਸਦੀ ਪੱਕੀ ਵਚਨਬੱਧਤਾ ਨੂੰ ਦੁਹਰਾਉਂਦਾ ਹੈ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande