
ਦਿੜਬਾ, 17 ਜਨਵਰੀ (ਹਿੰ. ਸ.)। ਕਸਬਾ ਸੂਲਰ ਘਰਾਟ ਨੇੜੇ ਨਹਿਰ ’ਤੇ ਸ਼ਨੀਵਾਰ ਨੂੰ ਤੜਕਸਾਰ ਇਕ ਸਵਿਫਟ ਕਾਰ ਸੜ੍ਹ ਕੇ ਸਵਾਹ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਕਾਰ ਚਾਲਕ ਪੰਜਾਬ ਪੁਲਿਸ ਦੀ ਮੁਲਾਜ਼ਮ ਸਰਬਜੀਤ ਕੌਰ ਜੋ ਕਿ ਸੰਗਰੂਰ ਵਿਖੇ ਸੀ. ਆਈ. ਡੀ. ਵਿਚ ਤਾਇਨਾਤ ਸੀ ਅਤੇ ਉਹ ਆਪਣੀ ਮਾਤਾ ਨਾਲ ਕਿਤੇ ਜਾ ਰਹੀ ਸੀ ਤੇ ਦਰਖਤ ਨਾਲ ਟਕਰਾਉਣ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ।
ਇਸ ਹਾਦਸੇ ਵਿਚ ਦੋਵੇਂ ਮਾਵਾਂ ਧੀਆਂ ਦੀ ਮੌਤ ਹੋ ਗਈ। ਦੋਵੇਂ ਮਾਵਾਂ ਧੀਆਂ ਕਸਬਾ ਸਲੂਰ ਘਰਾਟ ਦੇ ਨੇੜਲੇ ਪਿੰਡ ਮੌੜਾਂ ਦੀਆਂ ਵਸਨੀਕ ਸਨ। ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਦੋਵੇਂ ਭੈਣ ਭਰਾ ਪੰਜਾਬ ਪੁਲਿਸ ਦੇ ਵਿਚ ਨੌਕਰੀ ਕਰਦੇ ਸਨ। ਇਸ ਮੌਕੇ ਥਾਣਾ ਛਾਜਲੀ ਦੇ ਐਸ.ਐਚ. ਓ. ਜਗਤਾਰ ਸਿੰਘ, ਐਸ. ਐਚ. ਓ. ਦਿੜਬਾ ਕਵਲਜੀਤ ਸਿੰਘ ਘਟਨਾ ਦੀ ਜਾਂਚ ਵਿਚ ਜੁੱਟ ਗਏ ਹਨ। ਇਸ ਘਟਨਾ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ