ਬਠਿੰਡਾ: ਸੰਘਣੀ ਧੁੰਦ ਕਾਰਨ ਪੀ. ਆਰ. ਟੀ. ਸੀ. ਬੱਸ ਦੀ ਟਰੱਕ ਨਾਲ ਟੱਕਰ, ਕਈ ਸਵਾਰੀਆ ਜ਼ਖਮੀ
ਬਠਿੰਡਾ, 18 ਜਨਵਰੀ (ਹਿੰ. ਸ.)। ਸੰਘਣੀ ਧੁੰਦ ਕਾਰਨ ਬਠਿੰਡਾ ਮਾਨਸਾ ਹਾਈਵੇ ''ਤੇ ਪਿੰਡ ਮਾਈਸਰਖਾਨਾ ਕੋ ਨੇੜੇ ਪੀ. ਆਰ.ਟੀ. ਸੀ. ਬੱਸ ਦੀ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਟੱਕਰ ਹੋ ਜਾਣ ਕਾਰਨ 40 ਦੇ ਕਰੀਬ ਸਵਾਰੀਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਐਤਵਾਰ ਨੂੰ ਸਵੇਰੇ ਪੀ. ਆਰ.
ਹਾਦਸਾਗ੍ਰਸਤ ਬੱਸ ਦਾ ਦ੍ਰਿਸ਼।


ਬਠਿੰਡਾ, 18 ਜਨਵਰੀ (ਹਿੰ. ਸ.)। ਸੰਘਣੀ ਧੁੰਦ ਕਾਰਨ ਬਠਿੰਡਾ ਮਾਨਸਾ ਹਾਈਵੇ 'ਤੇ ਪਿੰਡ ਮਾਈਸਰਖਾਨਾ ਕੋ ਨੇੜੇ ਪੀ. ਆਰ.ਟੀ. ਸੀ. ਬੱਸ ਦੀ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਟੱਕਰ ਹੋ ਜਾਣ ਕਾਰਨ 40 ਦੇ ਕਰੀਬ ਸਵਾਰੀਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਐਤਵਾਰ ਨੂੰ ਸਵੇਰੇ ਪੀ. ਆਰ. ਟੀ. ਸੀ. ਦੀ ਬੱਸ ਬਠਿੰਡਾ ਤੋਂ ਮਾਨਸਾ ਵੱਲ ਆ ਰਹੀ ਸੀ ਤਾਂ ਭਾਈ ਬਖਤੌਰ ਅਤੇ ਮਾਈਸਰਖਾਨਾ ਦੇ ਵਿਚਕਾਰ ਇਹ ਇਕ ਟਰੱਕ ਨਾਲ ਟਕਰਾ ਗਈ, ਜਿਸ ਕਾਰਨ ਬੱਸ ਵਿਚ ਸਵਾਰ 40 ਦੇ ਕਰੀਬ ਸਵਾਰੀਆ ਨੂੰ ਸੱਟਾਂ ਲੱਗੀਆਂ।

ਇਸ ਘਟਨਾ ਦਾ ਪਤਾ ਲੱਗਦਿਆਂ ਹੀ ਮੌੜ ਮੰਡੀ ਦੇ ਹਸਪਤਾਲ ਦੇ ਡਾ. ਵਿਪਨ ਆਪਣੀ ਟੀਮ ਨੂੰ ਲੈ ਕੇ ਘਟਨਾ ਵਾਲੀ ਜਗ੍ਹਾ 'ਤੇ ਪੁੱਜੇ ਅਤੇ ਜ਼ਖ਼ਮੀ ਸਵਾਰੀਆਂ ਦਾ ਇਲਾਜ਼ ਕੀਤਾ। ਉਨ੍ਹਾਂ ਦੱਸਿਆ ਕਿ ਜ਼ਖ਼ਮੀ ਸਵਾਰੀਆਂ ਨੂੰ ਮੌਕੇ 'ਤੇ ਹੀ ਡਾਕਟਰੀ ਸਹਾਇਤਾ ਦੇ ਦਿੱਤੀ ਗਈ, ਜਿਨ੍ਹਾਂ ਵਿਚ ਤਿੰਨ ਰਾਜਸਥਾਨ ਦੇ ਅਤੇ ਇਕ ਕੋਟਫੱਤਾ ਦੇ ਵਿਅਕਤੀ ਨੂੰ ਜ਼ਿਆਦਾ ਸੱਟਾਂ ਲੱਗਣ ਕਾਰਨ ਹਸਪਤਾਲ ਵਿਚ ਲਿਆਦਾ ਗਿਆ ਹੈ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਬੱਸ ਅਤੇ ਟਰੱਕ ਦੀ ਟੱਕਰ ਤੋਂ ਬਾਅਦ ਹੋਰ ਇਕ ਹੋਰ ਕੈਂਟਰ ਅਤੇ ਟਰੈਕਟਰ ਟਰਾਲੀ ਦੀ ਵੀ ਇਨ੍ਹਾਂ ਹਾਦਸਾ ਗ੍ਰਸਤ ਵਾਹਨਾਂ ਨਾਲ ਟਕਰਾ ਗਏ, ਜਿਸ ਕਾਰਨ ਉਨ੍ਹਾਂ ਵਾਹਨਾਂ ਦਾ ਵੀ ਨੁਕਸਾਨ ਹੋਇਆ ਹੈ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande