ਮੈਸਰਜ਼ ਕੁਇਕ ਵੀਜ਼ਾ ਸਲਿਊਸ਼ਨ ਫਰਮ ਦਾ ਲਾਇਸੰਸ ਮੁਅੱਤਲ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 18 ਜਨਵਰੀ (ਹਿੰ. ਸ.)। ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1)(ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਗੀਤਿਕਾ ਸਿੰਘ ਵੱਲੋਂ ਮੈਸਰਜ਼ ਕੁਇੱਕ ਵੀਜ਼ਾ ਸਲਿਊਸ਼ਨ ਫਰਮ ਐਸ. ਸੀ. ਐ
ਮੈਸਰਜ਼ ਕੁਇਕ ਵੀਜ਼ਾ ਸਲਿਊਸ਼ਨ ਫਰਮ ਦਾ ਲਾਇਸੰਸ ਮੁਅੱਤਲ


ਸਾਹਿਬਜ਼ਾਦਾ ਅਜੀਤ ਸਿੰਘ ਨਗਰ, 18 ਜਨਵਰੀ (ਹਿੰ. ਸ.)। ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1)(ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਗੀਤਿਕਾ ਸਿੰਘ ਵੱਲੋਂ ਮੈਸਰਜ਼ ਕੁਇੱਕ ਵੀਜ਼ਾ ਸਲਿਊਸ਼ਨ ਫਰਮ ਐਸ. ਸੀ. ਐਫ ਨੰ: 127, ਟੋਪ ਫਲੌਰ, ਫੇਜ਼-07, ਮੋਹਾਲੀ, ਜ਼ਿਲ੍ਹਾ-ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਕੰਸਲਟੈਂਸੀ ਦੇ ਕੰਮ ਲਈ ਜਾਰੀ ਲਾਇਸੰਸ ਤੁਰੰਤ ਪ੍ਰਭਾਵ ਨਾਲ ਤਿੰਨ ਮਹੀਨੇ ਲਈ ਮੁਅੱਤਲ ਕਰ ਦਿੱਤਾ ਗਿਆ ਹੈ।

ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਗੀਤਿਕਾ ਸਿੰਘ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਮੈਸਰਜ਼ ਕੁਇੱਕ ਵੀਜ਼ਾ ਸਲਿਊਸ਼ਨ ਫਰਮ ਦੇ ਮਾਲਕ ਹਰਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਪਤਾ ਮਕਾਨ ਨੰ: 934/2 ਜੀਐਫ ਐਲ.ਆਈ.ਸੀ. ਕਲੋਨੀ, ਸੈਕਟਰ 4, ਮੁੰਡੀ ਖਰੜ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਕੰਸਲਟੈਂਸੀ ਦੇ ਕੰਮ ਲਈ ਲਾਇਸੰਸ ਨੰ: 631/ਆਈ.ਸੀ. ਮਿਤੀ 19.12.2023 ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ ਮਿਤੀ 18.12.2028 ਤੱਕ ਵੈਲਿਡ ਹੈ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਗੀਤਿਕਾ ਸਿੰਘ ਨੇ ਕਿਹਾ ਕਿ ਭੇਜੀ ਜਾਣ ਵਾਲੀ ਰਿਪੋਰਟ, ਇਸ਼ਤਿਹਾਰ/ਸੈਮੀਨਾਰਾਂ ਸਬੰਧੀ ਰਿਪੋਰਟ ਅਤੇ ਛਿਮਾਹੀ ਰਿਪੋਰਟ ਬਾਰੇ ਇਸ ਦਫਤਰ ਦੇ ਪੱਤਰ ਰਾਹੀਂ ਲਾਇਸੰਸੀ ਨੂੰ ਹਦਾਇਤ ਕੀਤੀ ਗਈ ਸੀ। ਪ੍ਰੰਤੂ ਇਸ ਦਫਤਰ ਵੱਲੋਂ ਫਰਮ ਨੂੰ ਪੱਤਰ ਜਾਰੀ ਕਰਨ ਦੇ ਬਾਵਜੂਦ ਵੀ ਐਕਟ/ਰੂਲਜ਼/ਅਡਵਾਈਜ਼ਰੀ ਅਧੀਨ ਮਹੀਨਾਵਾਰ ਰਿਪੋਰਟਾਂ, ਇਸ਼ਤਿਹਾਰ ਆਦਿ ਬਾਰੇ ਸੂਚਨਾਂ (ਲਾਇਸੰਸ ਜਾਰੀ ਹੋਣ ਤੋਂ ਹੁਣ ਤੱਕ) ਨਹੀਂ ਭੇਜੀ ਗਈ ਹੈ।

ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਹੀਨਾਵਾਰ ਰਿਪੋਰਟਾਂ ਅਤੇ ਇਸ਼ਤਿਹਾਰਾਂ ਸਬੰਧੀ ਸੂਚਨਾ ਨਾ ਭੇਜਣ ਕਰਕੇ, ਲਾਇਸੰਸ ਦੀਆਂ ਧਾਰਾਵਾਂ ਦੀ ਪਾਲਣਾ ਨਾ ਕਰਨ ਕਰਕੇ, ਨੋਟਿਸ ਦਾ ਜਵਾਬ/ਸਪੱਸ਼ਟੀਕਰਨ ਨਾ ਦੇਣ ਕਰਕੇ, ਫਰਮ ਅਤੇ ਲਾਇਸੰਸੀ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1)(ਈ) ਦੇ ਉਪਬੰਧਾਂ ਦੀ ਉਲੰਘਣਾ ਕੀਤੀ ਗਈ ਹੈ। ਇਸ ਲਈ ਪੰਜਾਬ ਟਰੈਵਲ ਪ੍ਰੋਫੈਸ਼ਨਲ ਐਕਟ-2012 ਦੇ ਸੈਕਸ਼ਨ 6(1)(ਈ) ਦੇ ਉਪਬੰਧਾਂ ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਫਰਮ ਮੈਸਰਜ਼ ਕੁਇੱਕ ਵੀਜ਼ਾ ਸਲਿਊਸ਼ਨ ਨੂੰ ਜਾਰੀ ਲਾਇਸੰਸ ਨੰ: 631/ਆਈ.ਸੀ. ਮਿਤੀ 19.12.2023 ਨੂੰ ਮਿਤੀ 14.01.2026 ਤੋਂ ਤਿੰਨ ਮਹੀਨੇ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(ਈ) ਤਹਿਤ ਲਾਇਸੰਸੀ ਨੂੰ ਆਪਣੀ ਸਥਿਤੀ ਸਪੱਸ਼ਟ ਕਰਨ ਲਈ 15 ਦਿਨਾਂ ਦਾ ਸਮਾਂ ਦਿੰਦੇ ਹੋਏ ਨੋਟਿਸ ਜਾਰੀ ਕੀਤਾ ਗਿਆ ਹੈ ਕਿ ਕਿਉਂ ਨਾ ਉਸ ਦਾ ਲਾਇਸੰਸ ਰੱਦ ਕਰ ਦਿੱਤਾ ਜਾਵੇ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande