ਹਰਿਆਣਾ ’ਚ ਨਿਵੇਸ਼ ਕਰਨ ਲਈ ਸਵੀਡਿਸ਼ ਕੰਪਨੀਆਂ ਨੂੰ ਨਾਇਬ ਸੈਣੀ ਦਾ ਸੱਦਾ
ਚੰਡੀਗੜ੍ਹ, 15 ਅਕਤੂਬਰ (ਹਿੰ.ਸ.)| ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਵੀਡਿਸ਼ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਗੋਲਮੇਜ਼ ਮੀਟਿੰਗ ਕਰਕੇ ਉਨ੍ਹਾਂ ਨੂੰ ਹਰਿਆਣਾ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਕੈਬਨਿਟ ਮੰਤਰੀ ਵਿਪੁਲ ਗੋਇਲ ਵੀ ਮੌਜੂਦ ਸਨ। ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਅਤੇ
ਹਰਿਆਣਾ ’ਚ ਨਿਵੇਸ਼ ਕਰਨ ਲਈ ਸਵੀਡਿਸ਼ ਕੰਪਨੀਆਂ ਨੂੰ ਨਾਇਬ ਸੈਣੀ ਦਾ ਸੱਦਾ


ਚੰਡੀਗੜ੍ਹ, 15 ਅਕਤੂਬਰ (ਹਿੰ.ਸ.)| ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਵੀਡਿਸ਼ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਗੋਲਮੇਜ਼ ਮੀਟਿੰਗ ਕਰਕੇ ਉਨ੍ਹਾਂ ਨੂੰ ਹਰਿਆਣਾ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਕੈਬਨਿਟ ਮੰਤਰੀ ਵਿਪੁਲ ਗੋਇਲ ਵੀ ਮੌਜੂਦ ਸਨ। ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਸਵੀਡਨ ਦਰਮਿਆਨ ਉਦਯੋਗਿਕ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ‘ਮੇਕ ਇਨ ਇੰਡੀਆ’ ਅਤੇ ‘ਮੇਡ ਵਿਦ ਸਵੀਡਨ’ ਦੀਆਂ ਸਾਂਝੀਆਂ ਕੋਸ਼ਿਸ਼ਾਂ ਨੂੰ ਅੱਗੇ ਵਧਾਇਆ ਜਾਵੇਗਾ।

ਸੈਣੀ ਨੇ ਕਿਹਾ ਕਿ ਮਈ 2026 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਵੀਡਨ ਯਾਤਰਾ ਨਾਲ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਰਣਨੀਤਕ ਭਾਈਵਾਲੀ ਦਾ ਨਵਾਂ ਰੂਪ ਮਿਲਿਆ ਹੈ। ਦੋਵਾਂ ਦੇਸ਼ਾਂ ਦੀ ਸਾਂਝੀ ਪੰਜ ਸਾਲਾ ਕਾਰਜ ਯੋਜਨਾ ਨੇ ਵਪਾਰ, ਨਿਵੇਸ਼ ਅਤੇ ਆਰਥਿਕ ਸਹਿਯੋਗ ਲਈ ਸਪੱਸ਼ਟ ਦਿਸ਼ਾ ਤੈਅ ਕੀਤੀ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਦੇਸ਼ਾਂ ਨੇ ਅਗਲੇ ਪੰਜ ਸਾਲਾਂ ਦੌਰਾਨ ਵਪਾਰ ਅਤੇ ਨਿਵੇਸ਼ ਸਮੇਤ ਆਰਥਿਕ ਲੈਣ-ਦੇਣ ਨੂੰ ਦੁੱਗਣਾ ਕਰਨ ਦਾ ਟੀਚਾ ਰੱਖਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਕੋਲ ਹੁਨਰਮੰਦ ਮਨੁੱਖੀ ਸਰੋਤ, ਮਜ਼ਬੂਤ ਉਦਯੋਗਿਕ ਆਧਾਰ ਅਤੇ ਦੇਸ਼ ਦੇ ਪ੍ਰਮੁੱਖ ਬਾਜ਼ਾਰਾਂ ਨਾਲ ਬਿਹਤਰ ਸੰਪਰਕ ਦੀ ਸਹੂਲਤ ਹੈ। ਇਹ ਵਿਸ਼ੇਸ਼ਤਾਵਾਂ ਸੂਬੇ ਨੂੰ ਨਿਵੇਸ਼ ਲਈ ਇੱਕ ਮਹੱਤਵਪੂਰਨ ਕੇਂਦਰ ਬਣਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਉੱਤਰੀ ਭਾਰਤ ਦੇ ਵੱਡੇ ਬਾਜ਼ਾਰਾਂ ਤੱਕ ਪਹੁੰਚਣ ਲਈ ਅਹਿਮ ਪ੍ਰਵੇਸ਼ ਦੁਆਰ ਹੈ।

ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਨੇ ‘ਇਨਵੈਸਟ ਹਰਿਆਣਾ ਸਿੰਗਲ ਵਿੰਡੋ ਸਿਸਟਮ’ ਨੂੰ ਮਜ਼ਬੂਤ ਕੀਤਾ ਹੈ, ਤਾਂ ਜੋ ਨਿਵੇਸ਼ਕਾਂ ਨੂੰ ਕਾਰੋਬਾਰ ਸ਼ੁਰੂ ਕਰਨ ਲਈ ਸਰਲ ਅਤੇ ਤੇਜ਼ ਪ੍ਰਕਿਰਿਆ ਮੁਹੱਈਆ ਕਰਵਾਈ ਜਾ ਸਕੇ।

ਸੈਣੀ ਨੇ ਹਰਿਆਣਾ ਵਿੱਚ ਸਵੀਡਿਸ਼ ਕੰਪਨੀਆਂ ਵੱਲੋਂ ਕੀਤੇ ਨਿਵੇਸ਼ ਨੂੰ ਸੂਬੇ ਵਿੱਚ ਉਨ੍ਹਾਂ ਦੇ ਭਰੋਸੇ ਦੀ ਮਿਸਾਲ ਦੱਸਿਆ। ਉਨ੍ਹਾਂ ਗੁਰੂਗ੍ਰਾਮ ਵਿੱਚ ਆਈਕੀਆ ਦੇ 3,500 ਕਰੋੜ ਰੁਪਏ ਦੇ ਏਕੀਕ੍ਰਿਤ ਪ੍ਰਾਜੈਕਟ ਦਾ ਜ਼ਿਕਰ ਕੀਤਾ। ਇਸ ਤੋਂ ਇਲਾਵਾ, ਝੱਜਰ ਦੀ ਮੈਟ ਸਿਟੀ ਵਿੱਚ ਕਾਰਲ ਗੁਸਤਾਫ ਨਿਰਮਾਣ ਪਲਾਂਟ ਅਤੇ ਫਰੀਦਾਬਾਦ ਵਿੱਚ ਏਬੀਬੀ ਦੀ ਨਿਰਮਾਣ ਇਕਾਈ ਨੂੰ ਵੀ ਉਦਯੋਗਿਕ ਸਹਿਯੋਗ ਦੀਆਂ ਅਹਿਮ ਮਿਸਾਲਾਂ ਵਜੋਂ ਪੇਸ਼ ਕੀਤਾ। ਉਨ੍ਹਾਂ ਦੱਸਿਆ ਕਿ ਸਵੀਡਨ ਦੀ ਸਿੱਖਿਆ ਸੰਸਥਾ ਕੁਨਸਕਾਪਸਕੋਲਨ ਨੇ 2013 ਵਿੱਚ ਗੁਰੂਗ੍ਰਾਮ ਵਿਖੇ ਆਪਣਾ ਪਹਿਲਾ ਭਾਰਤੀ ਸਕੂਲ ਖੋਲ੍ਹਿਆ ਸੀ। ਮੁੱਖ ਮੰਤਰੀ ਨੇ ਸਵੀਡਿਸ਼ ਕੰਪਨੀਆਂ ਨੂੰ ਹਰਿਆਣਾ ਗਲੋਬਲ ਇਨਵੈਸਟਰ ਸਮਿਟ 2027 ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਸੂਬਾ ਸਰਕਾਰ ਨਵੇਂ ਕਾਰੋਬਾਰ ਅਤੇ ਨਿਵੇਸ਼ ਪ੍ਰਸਤਾਵਾਂ ’ਤੇ ਗੱਲਬਾਤ ਕਰਨ ਲਈ ਤਿਆਰ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande