ਚਾਰ ਰਾਜਾਂ ਦੇ ਭਾਗੀਦਾਰਾਂ ਨੇ ਮਸ਼ਰੂਮ ਉਤਪਾਦਨ, ਪ੍ਰੋਸੈਸਿੰਗ ਅਤੇ ਮਾਰਕੀਟਿੰਗ ਦੀਆਂ ਤਕਨੀਕਾਂ ਸਿੱਖੀਆਂ
ਚੰਡੀਗੜ੍ਹ, 20 ਅਕਤੂਬਰ (ਹਿੰ.ਸ.)| ਹਰਿਆਣਾ ਖੇਤੀਬਾੜੀ ਯੂਨੀਵਰਸਿਟੀ (ਐੱਚ.ਏ.ਯੂ.) ਦੇ ਸਾਇਨਾ ਨੇਹਵਾਲ ਇੰਸਟੀਚਿਊਟ ਆਫ ਐਗਰੀਕਲਚਰਲ ਟੈਕਨੋਲੋਜੀ, ਟ੍ਰੇਨਿੰਗ ਐਂਡ ਐਜੂਕੇਸ਼ਨ ਵੱਲੋਂ ਕਰਵਾਇਆ ਗਿਆ ਪੰਜ ਰੋਜ਼ਾ ਮਸ਼ਰੂਮ ਉਤਪਾਦਨ ਸਿਖਲਾਈ ਪ੍ਰੋਗਰਾਮ ਸਮਾਪਤ ਹੋ ਗਿਆ। ਇਸ ਪ੍ਰੋਗਰਾਮ ਵਿੱਚ ਹਰਿਆਣਾ ਤੋਂ ਇਲਾਵਾ ਰਾ
ਸਿਖਲਾਈ ਪ੍ਰੋਗਰਾਮ ਦੌਰਾਨ ਭਾਗੀਦਾਰ ਅਤੇ ਅਧਿਕਾਰੀ।


ਚੰਡੀਗੜ੍ਹ, 20 ਅਕਤੂਬਰ (ਹਿੰ.ਸ.)| ਹਰਿਆਣਾ ਖੇਤੀਬਾੜੀ ਯੂਨੀਵਰਸਿਟੀ (ਐੱਚ.ਏ.ਯੂ.) ਦੇ ਸਾਇਨਾ ਨੇਹਵਾਲ ਇੰਸਟੀਚਿਊਟ ਆਫ ਐਗਰੀਕਲਚਰਲ ਟੈਕਨੋਲੋਜੀ, ਟ੍ਰੇਨਿੰਗ ਐਂਡ ਐਜੂਕੇਸ਼ਨ ਵੱਲੋਂ ਕਰਵਾਇਆ ਗਿਆ ਪੰਜ ਰੋਜ਼ਾ ਮਸ਼ਰੂਮ ਉਤਪਾਦਨ ਸਿਖਲਾਈ ਪ੍ਰੋਗਰਾਮ ਸਮਾਪਤ ਹੋ ਗਿਆ। ਇਸ ਪ੍ਰੋਗਰਾਮ ਵਿੱਚ ਹਰਿਆਣਾ ਤੋਂ ਇਲਾਵਾ ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਮਹਾਰਾਸ਼ਟਰ ਦੇ ਵਿਦਿਆਰਥੀਆਂ ਤੇ ਹੋਰ ਭਾਗੀਦਾਰਾਂ ਨੇ ਹਿੱਸਾ ਲਿਆ। ਇਸ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਮਸ਼ਰੂਮ ਉਤਪਾਦਨ ਦੀਆਂ ਆਧੁਨਿਕ ਤਕਨੀਕਾਂ ਬਾਰੇ ਜਾਣਕਾਰੀ ਦੇ ਕੇ ਸਵੈ-ਰੋਜ਼ਗਾਰ ਲਈ ਉਤਸ਼ਾਹਿਤ ਕਰਨਾ ਸੀ।

ਸੰਸਥਾ ਦੇ ਸਹਿ-ਨਿਰਦੇਸ਼ਕ (ਸਿਖਲਾਈ) ਡਾ. ਅਸ਼ੋਕ ਕੁਮਾਰ ਗੋਦਾਰਾ ਨੇ ਕਿਹਾ ਕਿ ਮਸ਼ਰੂਮ ਦੀ ਖੇਤੀ ਸਵੈ-ਰੋਜ਼ਗਾਰ ਸ਼ੁਰੂ ਕਰਨ ਅਤੇ ਆਮਦਨ ਦੇ ਨਵੇਂ ਮੌਕੇ ਪੈਦਾ ਕਰਨ ਦਾ ਇੱਕ ਵਧੀਆ ਸਾਧਨ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਸਹੀ ਤਕਨੀਕਾਂ ਅਤੇ ਵਿਗਿਆਨਕ ਜਾਣਕਾਰੀ ਦੀ ਮਦਦ ਨਾਲ ਇਸ ਖੇਤਰ ਵਿੱਚ ਛੋਟੇ ਪੱਧਰ 'ਤੇ ਵੀ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ।

ਸਿਖਲਾਈ ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਸਤੀਸ਼ ਮਹਿਤਾ ਨੇ ਭਾਗੀਦਾਰਾਂ ਨੂੰ ਮਸ਼ਰੂਮ ਦੇ ਉਤਪਾਦਨ, ਪ੍ਰੋਸੈਸਿੰਗ, ਮਾਰਕੀਟਿੰਗ ਅਤੇ ਇਸ ਖੇਤਰ ਨਾਲ ਸਬੰਧਤ ਸਰਕਾਰੀ ਯੋਜਨਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਡਾ. ਰਾਕੇਸ਼ ਕੁਮਾਰ ਚੁੱਘ ਨੇ ਮਸ਼ਰੂਮ ਦੀ ਖੇਤੀ ਤੋਂ ਹੋਣ ਵਾਲੀ ਸੰਭਾਵਿਤ ਆਮਦਨ ਬਾਰੇ ਦੱਸਿਆ, ਜਦਕਿ ਡਾ. ਸੰਦੀਪ ਭਾਕਰ ਨੇ ਵੱਖ-ਵੱਖ ਗ੍ਰਾਂਟ ਯੋਜਨਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ।

ਇਸੇ ਤਰ੍ਹਾਂ ਡਾ. ਜਗਦੀਪ ਸਿੰਘ ਨੇ ਮਸ਼ਰੂਮ ਉਤਪਾਦਨ ਦੀਆਂ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਅਤੇ ਵਿਕਰਮ ਸਿੰਘ ਨੇ ਇਸ ਖੇਤਰ ਵਿੱਚ ਨਵੀਆਂ ਤਕਨੀਕਾਂ ਤੇ ਨਵੀਨਤਮ ਤਰੀਕਿਆਂ ਦੀ ਵਰਤੋਂ ਬਾਰੇ ਚਾਨਣਾ ਪਾਇਆ। ਡਾ. ਵਿਕਾਸ ਕੁਮਾਰ ਕੰਬੋਜ ਨੇ ਮਸ਼ਰੂਮ ਦੀ ਫ਼ਸਲ ਤੋਂ ਬਾਅਦ ਬਚਣ ਵਾਲੀ ਖਾਦ ਦੀ ਸੁਚੱਜੀ ਵਰਤੋਂ ਬਾਰੇ ਦੱਸਿਆ, ਜਦਕਿ ਡਾ. ਪ੍ਰਕਾਸ਼ ਬਨੇਕਰ ਨੇ ਨੇਮਾਟੋਡ ਦੇ ਪ੍ਰਬੰਧਨ ਸਬੰਧੀ ਜਾਣਕਾਰੀ ਦਿੱਤੀ।

ਸਿਖਲਾਈ ਦੌਰਾਨ ਡਾ. ਵਿਕਾਸ ਹੁੱਡਾ, ਡਾ. ਭੁਪੇਂਦਰ ਸਿੰਘ ਅਤੇ ਡਾ. ਡੀ.ਕੇ. ਸ਼ਰਮਾ ਨੇ ਵੀ ਵੱਖ-ਵੱਖ ਵਿਸ਼ਿਆਂ 'ਤੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਭਾਗੀਦਾਰਾਂ ਨੂੰ ਵਿਗਿਆਨਕ ਢੰਗ ਨਾਲ ਮਸ਼ਰੂਮ ਦੀ ਖੇਤੀ ਕਰਨ ਲਈ ਪ੍ਰੇਰਿਤ ਕੀਤਾ।

ਪ੍ਰੋਗਰਾਮ ਦੇ ਅੰਤ ਵਿੱਚ ਸਾਰੇ ਭਾਗੀਦਾਰਾਂ ਨੂੰ ਸਰਟੀਫਿਕੇਟ ਵੰਡੇ ਗਏ। ਇਸ ਮੌਕੇ ਉਨ੍ਹਾਂ ਨੂੰ ਸਿਖਲਾਈ ਦੌਰਾਨ ਸਿੱਖੀਆਂ ਤਕਨੀਕਾਂ ਨੂੰ ਅਮਲ ਵਿੱਚ ਲਿਆਉਣ ਅਤੇ ਛੋਟੇ ਪੱਧਰ ਤੋਂ ਮਸ਼ਰੂਮ ਉਤਪਾਦਨ ਸ਼ੁਰੂ ਕਰਕੇ ਇਸ ਨੂੰ ਆਮਦਨ ਤੇ ਸਵੈ-ਰੋਜ਼ਗਾਰ ਦਾ ਸਾਧਨ ਬਣਾਉਣ ਲਈ ਉਤਸ਼ਾਹਿਤ ਕੀਤਾ ਗਿਆ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande