ਹਰਿਆਣਾ ਵਿੱਚ ਜਨ ਸਿਹਤ ਵਿਭਾਗ ਦੇ 13 ਕੰਮਾਂ ਲਈ 399.85 ਕਰੋੜ ਰੁਪਏ ਮਨਜ਼ੂਰ: ਮੁੱਖ ਮੰਤਰੀ ਨਾਇਬ ਸਿੰਘ ਸੈਣੀ
ਕਰਨਾਲ ਵਿੱਚ 29.91 ਕਰੋੜ ਦੀ ਲਾਗਤ ਨਾਲ ਬਣੇਗਾ ਰੈਸਟ ਹਾਊਸ, ਪੰਚਕੂਲਾ ਵਿੱਚ ਲੋਕਾਯੁਕਤ ਦੀ ਇਮਾਰਤ ਲਈ 18.40 ਕਰੋੜ ਮਨਜ਼ੂਰ ਚੰਡੀਗੜ੍ਹ, 21 ਅਕਤੂਬਰ (ਹਿੰ.ਸ.)| ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੂਬੇ ਵਿੱਚ ਪੀਣ ਵਾਲੇ ਸਾਫ਼ ਪਾਣੀ ਦੀ ਸਪਲਾਈ, ਸੀਵਰੇਜ ਪ੍ਰਣਾਲੀ ਦੇ ਸੁਧਾਰ ਅਤੇ ਹੋਰ ਵਿਕਾ
ਸੰਬੋਧਨ ਕਰਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ


ਕਰਨਾਲ ਵਿੱਚ 29.91 ਕਰੋੜ ਦੀ ਲਾਗਤ ਨਾਲ ਬਣੇਗਾ ਰੈਸਟ ਹਾਊਸ, ਪੰਚਕੂਲਾ ਵਿੱਚ ਲੋਕਾਯੁਕਤ ਦੀ ਇਮਾਰਤ ਲਈ 18.40 ਕਰੋੜ ਮਨਜ਼ੂਰ

ਚੰਡੀਗੜ੍ਹ, 21 ਅਕਤੂਬਰ (ਹਿੰ.ਸ.)| ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੂਬੇ ਵਿੱਚ ਪੀਣ ਵਾਲੇ ਸਾਫ਼ ਪਾਣੀ ਦੀ ਸਪਲਾਈ, ਸੀਵਰੇਜ ਪ੍ਰਣਾਲੀ ਦੇ ਸੁਧਾਰ ਅਤੇ ਹੋਰ ਵਿਕਾਸ ਕਾਰਜਾਂ ਲਈ ਵੱਡੇ ਫ਼ੈਸਲੇ ਲਏ ਹਨ। ਉਨ੍ਹਾਂ ਜਨ ਸਿਹਤ ਵਿਭਾਗ ਦੇ ਲਗਭਗ 419.34 ਕਰੋੜ ਰੁਪਏ ਦੇ 13 ਕੰਮ 399.85 ਕਰੋੜ ਰੁਪਏ ਵਿੱਚ ਕਰਵਾਉਣ ਦੀ ਮਨਜ਼ੂਰੀ ਦਿੱਤੀ, ਜਿਸ ਨਾਲ 19.49 ਕਰੋੜ ਰੁਪਏ ਦੀ ਬਚਤ ਹੋਵੇਗੀ।

ਮੁੱਖ ਮੰਤਰੀ ਬੁੱਧਵਾਰ ਨੂੰ ਚੰਡੀਗੜ੍ਹ ਵਿੱਚ ਹਾਈ ਪਾਵਰਡ ਪਰਚੇਜ਼ ਕਮੇਟੀ ਅਤੇ ਹਾਈ ਪਾਵਰਡ ਵਰਕਸ ਪਰਚੇਜ਼ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਲੋੜੀਂਦੀ ਮਾਤਰਾ ਵਿੱਚ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ ਜਲਘਰ, ਬੂਸਟਿੰਗ ਸਟੇਸ਼ਨ ਅਤੇ ਪਾਈਪਲਾਈਨਾਂ ਵਿਛਾਉਣ ਦੇ ਕੰਮ ਕੀਤੇ ਜਾ ਰਹੇ ਹਨ। ਜਲਘਰਾਂ ਅਤੇ ਬੂਸਟਿੰਗ ਸਟੇਸ਼ਨਾਂ ਦੇ ਤਲ ਆਰ.ਸੀ.ਸੀ. ਦੇ ਬਣਾਏ ਜਾਣਗੇ, ਤਾਂ ਜੋ ਪਾਣੀ ਦਾ ਰਿਸਾਅ ਰੋਕਿਆ ਜਾ ਸਕੇ।

ਮੀਟਿੰਗ ਵਿੱਚ ਸਿੱਖਿਆ ਮੰਤਰੀ ਮਹੀਪਾਲ ਢਾਂਡਾ, ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ, ਜਨ ਸਿਹਤ ਮੰਤਰੀ ਰਣਬੀਰ ਗੰਗਵਾ ਅਤੇ ਸਿੰਚਾਈ ਮੰਤਰੀ ਸ਼ਰੂਤੀ ਚੌਧਰੀ ਵੀ ਮੌਜੂਦ ਸਨ।

ਰੋਹਤਕ ਵਿੱਚ ਗਾਂਧੀ ਨਗਰ ਤੋਂ ਮੁੱਖ ਝੱਜਰ ਰੋਡ ਤੱਕ ਵੱਡੀ ਸੀਵਰੇਜ ਲਾਈਨ ਦੀ ਸਪਾਇਰਲ ਲਾਈਨਿੰਗ ਅਤੇ ਆਰ.ਸੀ.ਸੀ. ਦੇ ਕੰਮ ’ਤੇ 15.90 ਕਰੋੜ ਰੁਪਏ ਖਰਚ ਹੋਣਗੇ। ਹੋਰ ਖ਼ਰਾਬ ਸੀਵਰੇਜ ਲਾਈਨਾਂ ਦੀ ਮੁਰੰਮਤ ਲਈ 17.25 ਕਰੋੜ, ਸਿੰਘਪੁਰਾ ਵਿੱਚ ਸੀਵਰੇਜ ਲਾਈਨ ਲਈ 16 ਕਰੋੜ ਅਤੇ ਸੁਖਪੁਰਾ ਚੌਕ ਵਿੱਚ ਮੁਰੰਮਤ ਲਈ 15 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ।

ਅੰਬਾਲਾ ਦੇ ਸ਼ਹਿਜ਼ਾਦਪੁਰ ਵਿੱਚ 48 ਕਰੋੜ ਰੁਪਏ ਨਾਲ ਸੀਵਰੇਜ ਅਤੇ ਪੀਣ ਵਾਲੇ ਪਾਣੀ ਦੀਆਂ ਲਾਈਨਾਂ ਵਿਛਾਉਣ ਦੇ ਨਾਲ 3 ਐਮ.ਐਲ.ਡੀ. ਦਾ ਸੀਵਰੇਜ ਟ੍ਰੀਟਮੈਂਟ ਪਲਾਂਟ ਬਣਾਇਆ ਜਾਵੇਗਾ। ਜਗਾਧਰੀ ਵਿੱਚ 24 ਕਰੋੜ ਰੁਪਏ ਨਾਲ ਸੀਵਰੇਜ ਲਾਈਨਾਂ ਦਾ ਪੁਨਰ ਨਿਰਮਾਣ ਹੋਵੇਗਾ। ਧਨੌਰੀ ਵਿੱਚ ਨਹਿਰ ਆਧਾਰਿਤ ਜਲਘਰ ਅਤੇ 2 ਐਮ.ਐਲ.ਡੀ. ਦਾ ਪਲਾਂਟ ਬਣਾਉਣ ਲਈ 42.50 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ।

ਰਤੀਆ ਵਿੱਚ ਜਲਘਰ ਦੇ ਟੈਂਕ ਦੇ ਤਲ ਨੂੰ ਪੱਕਾ ਕਰਨ ਲਈ 31.50 ਕਰੋੜ, ਹਿਸਾਰ ਵਿੱਚ 10 ਐਮ.ਐਲ.ਡੀ. ਦੇ ਪਲਾਂਟ ਅਤੇ ਪੰਪਿੰਗ ਸਟੇਸ਼ਨ ਲਈ 33.95 ਕਰੋੜ ਅਤੇ ਕੈਮਰੀ ਪਿੰਡ ਵਿੱਚ ਨਵੇਂ ਜਲਘਰ, ਬੂਸਟਿੰਗ ਸਟੇਸ਼ਨ ਤੇ ਹੋਰ ਕੰਮਾਂ ਲਈ 54 ਕਰੋੜ ਰੁਪਏ ਖਰਚ ਕੀਤੇ ਜਾਣਗੇ।

ਪੰਚਕੂਲਾ ਵਿੱਚ ਜਨ ਸਿਹਤ ਵਿਭਾਗ ਦੀ ਪੁਰਾਣੀ ਇਮਾਰਤ ਢਾਹ ਕੇ ਨਵੀਂ ਇਮਾਰਤ ਬਣਾਉਣ ਲਈ 58.50 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਨੂਹ ਦੇ ਘਾਸੇੜਾ ਪਿੰਡ ਵਿੱਚ ਸੀਵਰੇਜ ਸਹੂਲਤਾਂ ਅਤੇ ਪਲਾਂਟ ਲਈ 17.90 ਕਰੋੜ, ਜਦਕਿ ਮਹਿੰਦਰਗੜ੍ਹ ਦੇ ਆਸਰਾਵਾਸ ਵਿੱਚ 5 ਐਮ.ਐਲ.ਡੀ. ਦਾ ਜਲਘਰ ਬਣਾਉਣ ਲਈ 25.49 ਕਰੋੜ ਰੁਪਏ ਖਰਚ ਹੋਣਗੇ।

ਇਸ ਤੋਂ ਇਲਾਵਾ ਪੰਚਕੂਲਾ ਵਿੱਚ ਲੋਕਾਯੁਕਤ ਦੀ ਇਮਾਰਤ ਲਈ 18.40 ਕਰੋੜ, ਅੰਬਾਲਾ ਵਿੱਚ ਟੀ.ਬੀ. ਹਸਪਤਾਲ ਲਈ 22.80 ਕਰੋੜ ਅਤੇ ਕਰਨਾਲ ਵਿੱਚ ਰੈਸਟ ਹਾਊਸ ਬਣਾਉਣ ਲਈ 29.91 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਚਰਖੀ ਦਾਦਰੀ ਦੇ ਪਿਚੋਪਾ ਪਿੰਡ ਵਿੱਚ ਸਿੰਥੈਟਿਕ ਟਰੈਕ ਸਮੇਤ ਖੇਡ ਸਟੇਡੀਅਮ ਬਣਾਉਣ ਲਈ 11.60 ਕਰੋੜ ਰੁਪਏ ਖਰਚ ਹੋਣਗੇ।

ਜੀਂਦ ਦੀ ਚੌਧਰੀ ਰਣਬੀਰ ਸਿੰਘ ਯੂਨੀਵਰਸਿਟੀ ਵਿੱਚ ਅਕਾਦਮਿਕ ਬਲਾਕ ਲਈ 54.50 ਕਰੋੜ ਅਤੇ ਮੀਰਪੁਰ ਦੀ ਇੰਦਰਾ ਗਾਂਧੀ ਯੂਨੀਵਰਸਿਟੀ ਵਿੱਚ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ 224 ਬਿਸਤਰਿਆਂ ਵਾਲਾ ਹੋਸਟਲ ਬਣਾਉਣ ਲਈ 14.50 ਕਰੋੜ ਰੁਪਏ ਦੇ ਕੰਮਾਂ ਨੂੰ ਵੀ ਮਨਜ਼ੂਰੀ ਦਿੱਤੀ ਗਈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande